ਮਃ

Third Mehl:

ਤੀਜੀ ਪਾਤਸ਼ਾਹੀ।

ਮਨਮੁਖੁ ਦੁਖ ਕਾ ਖੇਤੁ ਹੈ ਦੁਖੁ ਬੀਜੇ ਦੁਖੁ ਖਾਇ

The self-willed manmukh is the field of sorrow and suffering. He plains sorrow, and eats sorrow.

ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ (ਸਮਝੋ) ਦੁੱਖਾਂ ਦੀ ਪੈਲੀ ਹੈ (ਜਿਸ ਵਿਚ) ਉਹ ਦੁੱਖ ਬੀਜਦਾ ਹੈ ਤੇ ਦੁੱਖ (ਹੀ ਫਲ ਵੱਢ ਕੇ) ਖਾਂਦਾ ਹੈ।

ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ

In sorrow he is born, and in sorrow he dies. Acting in egotism, his life passes away.

ਮਨਮੁਖ ਦੁੱਖ ਵਿਚ ਜੰਮਦਾ ਹੈ, ਦੁੱਖ ਵਿਚ ਮਰਦਾ ਹੈ, ਉਸ ਦੀ ਸਾਰੀ ਉਮਰ "ਮੈਂ; ਮੈਂ" ਕਰਦਿਆਂ ਗੁਜ਼ਰਦੀ ਹੈ। ਦੁਖਿ = ਦੁੱਖ ਵਿਚ। ਵਿਹਾਇ = ਬੀਤਦੀ ਹੈ (ਉਮਰ)।

ਆਵਣੁ ਜਾਣੁ ਸੁਝਈ ਅੰਧਾ ਅੰਧੁ ਕਮਾਇ

He does not understand the coming and going of reincarnation; the blind man acts in blindness.

ਉਸ ਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਮੈਂ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹਾਂ, ਉਹ ਅੰਨ੍ਹਾ ਜਹਾਲਤ ਦਾ ਹੀ ਕੰਮ ਕਰੀ ਜਾਂਦਾ ਹੈ। ਅੰਧੁ = ਅੰਨ੍ਹਿਆਂ ਵਾਲਾ ਕੰਮ।

ਜੋ ਦੇਵੈ ਤਿਸੈ ਜਾਣਈ ਦਿਤੇ ਕਉ ਲਪਟਾਇ

He does not know the One who gives, but he is attached to what is given.

ਮਨਮੁਖ ਉਸ ਮਾਲਕ ਨੂੰ ਨਹੀਂ ਪਛਾਣਦਾ ਜੋ (ਦਾਤਾਂ) ਦੇਂਦਾ ਹੈ, ਪਰ ਉਸ ਦੇ ਦਿੱਤੇ ਹੋਏ ਪਦਾਰਥਾਂ ਨੂੰ ਜੱਫਾ ਮਾਰਦਾ ਹੈ। ਦਿਤੇ ਕਉ = (ਪ੍ਰਭੂ ਦੇ) ਦਿੱਤੇ ਹੋਏ ਪਦਾਰਥਾਂ ਨੂੰ। ਲਪਟਾਇ = ਜੱਫਾ ਮਾਰਦਾ ਹੈ।

ਨਾਨਕ ਪੂਰਬਿ ਲਿਖਿਆ ਕਮਾਵਣਾ ਅਵਰੁ ਕਰਣਾ ਜਾਇ ॥੨॥

O Nanak, he acts according to his pre-ordained destiny. He cannot do anything else. ||2||

ਹੇ ਨਾਨਕ! (ਮਨਮੁਖ ਕਰੇ ਭੀ ਕੀਹ?) ਪਿਛਲੇ ਕੀਤੇ ਕਰਮਾਂ ਅਨੁਸਾਰ ਜੋ (ਸੰਸਕਾਰ ਮਨ ਉਤੇ) ਉੱਕਰਿਆ ਪਿਆ ਹੈ (ਉਸੇ ਦੇ ਅਸਰ ਹੇਠ ਮਨੁੱਖ) ਕਰਮ ਕਰੀ ਜਾਂਦਾ ਹੈ (ਉਹਨਾਂ ਸੰਸਕਾਰਾਂ ਤੋਂ ਲਾਂਭੇ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ॥੨॥ ਪੂਰਬਿ = ਪਹਿਲੇ ਕੀਤੇ ਅਨੁਸਾਰ। ਲਿਖਿਆ = ਉੱਕਰਿਆ ॥੨॥