ਮਹਲਾ ੨ ॥
Second Mehl:
ਦੂਜੀ ਪਾਤਸ਼ਾਹੀ।
ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥
Life is useless, as long as one does not know the Lord God.
ਜਦ ਤਕ (ਮਨੁੱਖ) ਅਕਾਲ ਪੁਰਖ ਨੂੰ ਨਹੀਂ ਪਛਾਣਦਾ ਤਦ ਤਕ ਉਸ ਦਾ ਜਨਮ ਵਿਅਰਥ ਹੈ। ਤਸਿ = (ਸੰ: ਤਸਯ) ਉਸ (ਮਨੁੱਖ) ਦਾ। ਜਨਮਸਿ = (ਸੰ: ਜਨਮ-ਅਸਤਿ। ਅਸਤਿ = ਹੈ) ਜਨਮ ਹੈ। ਜਾਵਤੁ = (ਸੰ: ਯਾਵਤ) ਜਦ ਤਕ। ਬਿੰਦਤੇ = ਜਾਣਦਾ ਹੈ।
ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥
Only a few cross over the world-ocean, by Guru's Grace.
ਪਰ ਗੁਰੂ ਦੀ ਕਿਰਪਾ ਨਾਲ ਜੋ ਬੰਦੇ (ਨਾਮ ਵਿਚ ਜੁੜਦੇ ਹਨ ਉਹ) ਸੰਸਾਰ ਦੇ ਸਮੁੰਦਰ ਤੋਂ ਤਰ ਜਾਂਦੇ ਹਨ। ਸੰਸਾਰਸਿ = (ਸੰ: ਸੰਸਾਰਸਯ) ਸੰਸਾਰ ਦਾ। ਤਰਹਿ = ਤਰਦੇ ਹਨ। ਕੇ = ਕਈ ਜੀਵ।
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
The Lord is the All-powerful Cause of causes, says Nanak after deep deliberation.
ਹੇ ਨਾਨਕ! ਜੋ ਪ੍ਰਭੂ ਜਗਤ ਦਾ ਮੂਲ ਸਭ ਕੁਝ ਕਰਨ-ਜੋਗ ਹੈ, ਉਸ ਦਾ ਧਿਆਨ ਧਰ, ਕਰਣ = ਜਗਤ।
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
The creation is subject to the Creator, who sustains it by His Almighty Power. ||2||
ਜਿਸ ਕਰਤਾਰ ਦੇ ਵੱਸ ਜਗਤ ਦਾ ਬਨਾਣਾ ਹੈ ਅਤੇ ਜਿਸ ਨੇ (ਸਾਰੇ ਜਗਤ ਵਿਚ) ਆਪਣੀ ਸੱਤਿਆ ਟਿਕਾਈ ਹੋਈ ਹੈ ॥੨॥ ਕਲ = ਕਲਾ, ਸੱਤਿਆ। ❀ ਨੋਟ: ਲਫ਼ਜ਼ 'ਕੇ' ਦਾ ਅਰਥ "ਕੋਈ ਵਿਰਲਾ" ਕਰਨਾ ਗ਼ਲਤ ਹੈ, ਕਿਉਂਕਿ ਇਸ ਦੇ ਨਾਲ ਦੀ 'ਕ੍ਰਿਆ' "ਤਰਹਿ" ਬਹੁ-ਵਚਨ ਹੈ। 'ਜਪੁਜੀ' ਦੇ ਆਖ਼ੀਰ ਵਿਚ "ਕੇ ਨੇੜੇ ਕੇ ਦੂਰਿ" -ਇਥੇ ਲਫ਼ਜ਼ 'ਕੇ' ਦਾ ਅਰਥ ਹੈ 'ਕਈ' ॥੨॥