ਸਲੋਕੁ ਮਃ ੧ ॥

Salok, First Mehl:

ਸਲੋਕ, ਪਹਿਲੀ ਪਾਤਸ਼ਾਹੀ।

ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥

All the spiritual teachers, their disciples and the rulers of the world shall be buried under the ground.

ਪੀਰ, ਸ਼ੇਖ਼, ਰਾਇ (ਆਦਿਕ) ਸਾਰੀ ਦੁਨੀਆ ਧਰਤੀ ਦੇ ਥੱਲੇ (ਅੰਤ ਨੂੰ ਆ ਜਾਂਦੇ ਹਨ)। ਹਮ = ਹਮਹ (ਫ਼ਾਰਸੀ) ਸਾਰੀ। ਜੇਰ = ਜ਼ੇਰ, ਹੇਠਾਂ, ਥੱਲੇ। ਜਿਮੀ = ਜ਼ਿਮੀ, ਧਰਤੀ।

ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥

The emperors shall also pass away; God alone is Eternal.

(ਇਸ ਧਰਤੀ ਤੇ ਹੁਕਮ ਕਰਨ ਵਾਲੇ) ਬਾਦਸ਼ਾਹ ਭੀ ਨਾਸ ਹੋ ਜਾਂਦੇ ਹਨ, ਸਦਾ ਟਿਕੇ ਰਹਿਣ ਵਾਲਾ, ਹੇ ਖ਼ੁਦਾਇ! ਮੇ ਰਵਦਿ = ਜਾਂਦਾ ਹੈ, (ਭਾਵ) ਨਾਸਵੰਤ ਹੈ। ਅਫਜੂ = ਬਾਕੀ ਰਹਿਣ ਵਾਲਾ।

ਏਕ ਤੂਹੀ ਏਕ ਤੁਹੀ ॥੧॥

You alone, Lord, You alone. ||1||

ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ ॥੧॥