ਦੋਹਰਾ

Dohira

ਦੋਹਰਾ:

ਸਯਾਲਕੋਟ ਕੇ ਦੇਸ ਮੈ ਸਾਲਬਾਹਨਾ ਰਾਵ

In the country of Sialkote, there used to live a Raja called Salwan.

ਸਿਆਲਕੋਟ ਦੇ ਦੇਸ਼ ਵਿਚ ਸਾਲਬਾਹਨ ਨਾਂ ਦਾ ਇਕ ਰਾਜਾ ਸੀ

ਖਟ ਦਰਸਨ ਕੌ ਮਾਨਈ ਰਾਖਤ ਸਭ ਕੋ ਭਾਵ ॥੧॥

He believed in six Shastras and loved every body.(1)

ਜੋ ਛੇ ਸ਼ਾਸਤ੍ਰਾਂ ਨੂੰ ਮੰਨਦਾ ਸੀ ਅਤੇ ਸਭ ਨਾਲ ਪ੍ਰੇਮ ਰਖਦਾ ਸੀ ॥੧॥

ਸ੍ਰੀ ਤ੍ਰਿਪਰਾਰਿ ਮਤੀ ਹੁਤੀ ਤਾ ਕੀ ਤ੍ਰਿਯ ਕੌ ਨਾਮ

Tripari was his wife, who worshipped goddess Bhawani during all

ਤ੍ਰਿਪਰਾਰਿ ਮਤੀ ਨਾਂ ਦੀ ਉਸ ਦੀ ਇਸਤਰੀ ਹੁੰਦੀ ਸੀ।

ਭਜੈ ਭਵਾਨੀ ਕੌ ਸਦਾ ਨਿਸੁ ਦਿਨ ਆਠੌ ਜਾਮ ॥੨॥

The eight watches of the day.(2)

(ਉਹ) ਰਾਤ ਦਿਨ ਅੱਠੇ ਪਹਿਰ ਭਵਾਨੀ ਦਾ ਜਾਪ ਕਰਦਾ ਹੁੰਦਾ ਸੀ ॥੨॥