ਚੌਪਈ

Chaupaee

ਚੌਪਈ:

ਸਾਹੁ ਪੁਤ੍ਰ ਤਬਹ ਤਾ ਕੇ ਆਯੋ

ਤਦ ਸ਼ਾਹ ਦਾ ਪੁੱਤਰ ਉਸ (ਨਾਈ ਦੇ ਪੁੱਤਰ) ਕੋਲ ਆਇਆ।

ਕਹਾ ਭਯੋ ਕਹਿ ਤਿਸੈ ਸੁਨਾਯੋ

The Shah’s son came there and told him what had happened.

ਜੋ (ਉਸ ਨਾਲ) ਹੋਇਆ, ਉਹ ਉਸ ਨੂੰ ਸੁਣਾਇਆ।

ਜੁ ਕਛੁ ਕਹੋ ਮੁਹਿ ਕਾਜ ਕਮਾਊ

(ਸ਼ਾਹ ਦੇ ਪੁੱਤਰ ਨੇ ਨਾਈ ਦੇ ਪੁੱਤਰ ਨੂੰ ਕਿਹਾ, ਤੁਸੀਂ) ਮੈਨੂੰ ਜੋ ਕੁਝ ਕਹੋ, ਉਹ ਕੰਮ ਕਰਾਂਗਾ।

ਬੈਦਹਿ ਢੂਢਿ ਤਿਹਾਰੇ ਲ︀ਯਾਊ ॥੨੩॥

(He said,) ‘I will act the way you tell me and I will go and get a hakim (lay doctor).’(23)

ਤੁਹਾਡੇ ਲਈ ਵੈਦ ਨੂੰ ਲਭ ਲਿਆਵਾਂਗਾ ॥੨੩॥

ਲੈ ਘੋਰੀ ਸੁਤ ਸਾਹੁ ਸਿਧਾਯੋ

ਘੋੜੀ ਲੈ ਕੇ ਸ਼ਾਹ ਦਾ ਪੁੱਤਰ ਗਿਆ

ਖੋਜਿ ਬੈਦ ਕੋ ਸੰਗ ਲੈ ਆਯੋ

The Shah’s son rode a mare to go in search, and to request the hakim to come.

ਅਤੇ ਵੈਦ ਨੂੰ ਲਭ ਕੇ ਨਾਲ ਲੈ ਆਇਆ।

ਤਹ ਜੰਗਲ ਕੀ ਹਾਜਤਿ ਭਈ

ਉਸ ਵੈਦ ਨੂੰ ਜੰਗਲ ਜਾਣ ਦੀ ਹਾਜਤ ਹੋਈ

ਘੋਰੀ ਸਾਹੁ ਪੁਤ੍ਰ ਕੋ ਦਈ ॥੨੪॥

He (barber’s son) felt to go to meet the call of the nature, after handing over the mare to the son ofthe Shah.(24)

ਅਤੇ ਸ਼ਾਹ ਦੇ ਪੁੱਤਰ ਨੂੰ ਉਸ ਨੇ ਘੋੜੀ ਦੇ ਦਿੱਤੀ ॥੨੪॥