ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥
The fruit of the swallow-wort plant looks beautiful, attached to the branch of the tree;
(ਅੱਕ ਦੀਆਂ) ਕੱਕੜੀਆਂ (ਤਦ ਤਕ) ਸੋਹਣੀਆਂ ਹਨ (ਜਦ ਤਕ) ਅੱਕ ਦੇ ਗਲ (ਭਾਵ, ਟਹਿਣੀ ਨਾਲ) ਲੱਗੀਆਂ ਹੋਈਆਂ ਹਨ, ਅਕ ਕੰਠਿ = ਅੱਕ ਦੇ ਗਲ ਨਾਲ।
ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥
but when it is separated from the stem of its Master, O Nanak, it breaks apart into thousands of fragments. ||1||
ਪਰ, ਹੇ ਨਾਨਕ! ਮਾਲਕ (ਅੱਕ) ਨਾਲੋਂ ਜਦੋਂ ਵਿਜੋਗ ਵਿਛੋੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਹਜ਼ਾਰਾਂ ਤੂੰਬੇ ਹੋ ਜਾਂਦੇ ਹਨ ॥੧॥ ਬਿਰਹ = ਵਿਜੋਗ। ਧਣੀ ਸਿਉ = ਮਾਲਕ ਨਾਲੋਂ। ਸਹਸੈ = ਹਜ਼ਾਰਾਂ ਹੀ। ਗੰਠਿ = ਗੰਢਾਂ, ਤੂੰਬੇ ॥੧॥