ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਿਸ਼ਾਹੀ।

ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥੧॥ ਰਹਾਉ

Chant the Name of the Lord, Har, Har, Har; enshrine the Lord, Har, Har, within your mind. ||1||Pause||

ਸਦਾ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਮੂੰਹੋਂ ਉਚਾਰਿਆ ਕਰ ਅਤੇ ਆਪਣੇ ਮਨ ਵਿਚ ਵਸਾਈ ਰੱਖ ॥੧॥ ਰਹਾਉ ॥ ਮੁਖਹੁ = ਮੂੰਹ ਤੋਂ। ਬੋਲਿ = ਉਚਾਰਿਆ ਕਰ। ਮਨਿ = ਮਨ ਵਿਚ। ਧਾਰੇ = ਧਾਰਿ, ਵਸਾਈ ਰੱਖ ॥੧॥ ਰਹਾਉ ॥

ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ

Hear Him with your ears, and practice devotional worship - these are good deeds, which make up for past evils.

ਪਰਮਾਤਮਾ ਦਾ ਨਾਮ ਕੰਨੀਂ ਸੁਣਨਾ ਪ੍ਰਭੂ ਦੀ ਭਗਤੀ ਕਰਨੀ-ਇਹੀ ਹੈ ਅਨੇਕਾਂ ਪਾਪਾਂ ਨੂੰ ਦੂਰ ਕਰਨ ਲਈ ਕੀਤੇ ਹੋਏ ਪਛੁਤਾਵੇ-ਮਾਤ੍ਰ ਧਾਰਮਿਕ ਕਰਮ; ਸ੍ਰਵਨ = ਕੰਨਾਂ ਨਾਲ। ਪਾਤਿਕ = ਪਾਪ। ਪੁਨਹਚਰਨ = (ਪਾਪਾਂ ਦੀ ਨਿਵਿਰਤੀ ਵਾਸਤੇ ਕੀਤੇ ਹੋਏ) ਪਛਤਾਵੇ ਦੇ ਕਰਮ।

ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥੧॥

So seek the Sanctuary of the Holy, and forget all your other habits. ||1||.

ਗੁਰੂ ਦੀ ਸਰਨੀ ਪਏ ਰਹਿਣਾ-ਇਹ ਉੱਦਮ ਹੋਰ ਹੋਰ (ਭੈੜੀਆਂ) ਆਦਤਾਂ (ਮਨ ਵਿਚੋਂ) ਦੂਰ ਕਰ ਦੇਂਦਾ ਹੈ ॥੧॥ ਸਾਧੂ = ਗੁਰੂ। ਆਨ = ਹੋਰ ਹੋਰ। ਬਾਨਿ = ਆਦਤ ॥੧॥

ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ

Love the Lord's Feet, continually and continuously - the most sacred and sanctified.

ਸਦਾ ਸਦਾ ਪ੍ਰਭੂ-ਚਰਨਾਂ ਨਾਲ ਪਿਆਰ ਪਾਈ ਰੱਖਣਾ-ਇਹ ਜੀਵਨ ਨੂੰ ਬਹੁਤ ਹੀ ਪਵਿੱਤਰ ਬਣਾ ਦੇਂਦਾ ਹੈ। ਨੀਤਿ ਨੀਤਿ = ਸਦਾ ਸਦਾ। ਪਾਵਨ = ਪਵਿੱਤਰ।

ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ

Fear is taken away from the servant of the Lord, and the dirty sins and mistakes of the past are burnt away.

ਪ੍ਰਭੂ-ਚਰਨਾਂ ਦੀ ਪ੍ਰੀਤ ਸੇਵਕ ਦੇ ਸਾਰੇ ਡਰ ਦੂਰ ਕਰਨ ਵਾਲੀ ਹੈ, ਸੇਵਕ ਦੇ ਸਾਰੇ ਪਾਪ ਵਿਕਾਰ ਸਾੜ ਦੇਂਦੀ ਹੈ। ਭੈ = ਡਰ {ਲਫ਼ਜ਼ 'ਭਉ' ਤੋਂ ਬਹੁ-ਵਚਨ}। ਕਲਿਮਲ = ਪਾਪ। ਦੋਖ = ਪਾਪ। ਜਾਰੇ = ਸਾੜ ਦੇਂਦਾ ਹੈ।

ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ

Those who speak are liberated, and those who listen are liberated; those who keep the Rehit, the Code of Conduct, are not reincarnated again.

ਪ੍ਰਭੂ ਦਾ ਨਾਮ ਸਿਮਰਨ ਵਾਲੇ ਅਤੇ ਸੁਣਨ ਵਾਲੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਸੁਚੱਜੀ ਰਹਿਣੀ ਰੱਖਣ ਵਾਲੇ ਜੂਨਾਂ ਤੋਂ ਬਚ ਜਾਂਦੇ ਹਨ। ਮੁਕਤ = ਵਿਕਾਰਾਂ ਤੋਂ ਬਚਿਆ ਹੋਇਆ। ਰਹਤ = ਸੁਚੱਜੀ ਜੀਵਨ-ਮਰਯਾਦਾ ਰੱਖਦਿਆਂ। ਰਹਤੇ = ਬਚ ਜਾਂਦੇ ਹਨ।

ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥

The Lord's Name is the most sublime essence; Nanak contemplates the nature of reality. ||2||4||133||

ਨਾਨਕ (ਸਾਰੀਆਂ ਵਿਚਾਰਾਂ ਦਾ ਇਹ) ਨਿਚੋੜ ਦੱਸਦਾ ਹੈ ਕਿ ਪਰਮਾਤਮਾ ਦਾ ਨਾਮ ਸਭ ਤੋਂ ਸ੍ਰੇਸ਼ਟ ਪਦਾਰਥ ਹੈ ॥੨॥੪॥੧੩੩॥ ਸਾਰ ਭੂਤ = ਸਭ ਤੋਂ ਸ੍ਰੇਸ਼ਟ ਪਦਾਰਥ। ਤਤੁ = ਅਸਲੀਅਤ ॥੨॥੪॥੧੩੩॥

ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਿਸ਼ਾਹੀ।