ਬਿਲਾਵਲੁ ਮਹਲਾ ਅਸਟਪਦੀਆ ਘਰੁ ੧੧

Bilaaval, Fourth Mehl, Ashtpadheeyaa, Eleventh House:

ਰਾਗ ਬਿਲਾਵਲੁ, ਘਰ ੧੧ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ

One who eliminates his self-centeredness, and eradicates his ego, night and day sings the songs of the Lord's Love.

ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਰਸ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ) ਆਪੇ ਵਿਚ ਆਪਣਾ ਆਪ ਲੀਨ ਕਰ ਕੇ (ਆਪਣੇ ਅੰਦਰੋਂ) ਹਉਮੈ ਮਿਟਾ ਲੈਂਦਾ ਹੈ। ਆਪੈ = ਪਰਮਾਤਮਾ ਦੇ ਆਪੇ ਵਿਚ। ਆਪੁ = ਆਪਣਾ ਆਪਾ। ਖਾਇ = ਮੁਕਾ ਕੇ। ਹਉ = ਹਉਮੈ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਹਰਿ ਰਸ ਗੀਤ = ਹਰਿ-ਨਾਮ ਰਸ ਦੇ ਗੀਤ।

ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥੧॥

The Gurmukh is inspired, his body is golden, and his light merges into the Light of the Fearless Lord. ||1||

ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ, (ਵਿਕਾਰਾਂ ਤੋਂ ਬਚੇ ਰਹਿਣ ਕਰਕੇ) ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ। ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਚੈ = ਪਰਚ ਜਾਂਦਾ ਹੈ, ਪਤੀਜਦਾ ਹੈ। ਕੰਚਨ = ਸੋਨਾ, ਸੋਨੇ ਵਰਗੀ ਸੁੱਧ। ਕਾਇਆ = ਸਰੀਰ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਜਿੰਦ ॥੧॥

ਮੈ ਹਰਿ ਹਰਿ ਨਾਮੁ ਅਧਾਰੁ ਰਮਈਆ

I take the Support of the Name of the Lord, Har, Har.

ਹੇ ਭਾਈ! ਸੋਹਣੇ ਰਾਮ ਦਾ ਹਰਿ-ਨਾਮ ਮੇਰੇ ਵਾਸਤੇ (ਮੇਰੀ ਜ਼ਿੰਦਗੀ ਦਾ) ਆਸਰਾ (ਬਣ ਗਿਆ) ਹੈ। ਆਧਾਰੁ = ਆਸਰਾ। ਨਾਮੁ ਰਮਈਆ = ਸੋਹਣੇ ਰਾਮ ਦਾ ਨਾਮ।

ਖਿਨੁ ਪਲੁ ਰਹਿ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ

I cannot live, for a moment, even for an instant, without the Name of the Lord; the Gurmukh reads the Sermon of the Lord, Har, Har. ||1||Pause||

(ਹੁਣ) ਮੈਂ ਉਸ ਦੇ ਨਾਮ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦਾ। ਗੁਰੂ ਦੀ ਸਰਨ ਪੈ ਕੇ (ਮੈਂ ਤਾਂ) ਹਰਿ-ਨਾਮ ਦਾ ਪਾਠ (ਹੀ) ਪੜ੍ਹਦਾ ਰਹਿੰਦਾ ਹਾਂ ॥੧॥ ਰਹਾਉ ॥ ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ (ਸਕਉਂ) ॥੧॥ ਰਹਾਉ ॥

ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ

In the one house of the body, there are ten gates; night and day, the five thieves break in.

ਹੇ ਭਾਈ! (ਮਨੁੱਖ ਦਾ ਇਹ ਸਰੀਰ) ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, (ਇਹਨਾਂ ਦਰਵਾਜ਼ਿਆਂ ਦੀ ਰਾਹੀਂ) ਦਿਨ ਰਾਤ (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਚੋਰ ਸੰਨ੍ਹ ਲਾਈ ਰੱਖਦੇ ਹਨ। ਗਿਰਹੁ = ਗ੍ਰਿਹ, (ਸਰੀਰ-) ਘਰ। ਦੁਆਰ = ਦਰਵਾਜ਼ੇ। ਜਾ ਕੇ = ਜਿਸ (ਸਰੀਰ-ਘਰ) ਦੇ। ਅਹਿ = ਦਿਨ। ਨਿਸਿ = ਰਾਤ। ਤਸਕਰ = ਚੋਰ। ਪੰਚ ਚੋਰ = (ਕਾਮ ਕ੍ਰੋਧ ਲੋਭ ਮੋਹ ਅਹੰਕਾਰ) ਪੰਜ ਚੋਰ।

ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਪਈਆ ॥੨॥

They steal the entire wealth of one's Dharmic faith, but the blind, self-willed manmukh does not know it. ||2||

(ਇਸ ਦੇ ਅੰਦਰੋਂ) ਆਤਮਕ ਜੀਵਨ ਵਾਲਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ। (ਆਤਮਕ ਜੀਵਨ ਵਲੋਂ) ਅੰਨ੍ਹੇ ਹੋ ਚੁਕੇ ਮਨ ਦੇ ਮੁਰੀਦ ਮਨੁੱਖ ਨੂੰ (ਆਪਣੇ ਲੁੱਟੇ ਜਾਣ ਦਾ) ਪਤਾ ਹੀ ਨਹੀਂ ਲੱਗਦਾ ॥੨॥ ਅਰਥੁ = ਧਨ। ਸਭੁ = ਸਾਰਾ। ਹਿਰਿ ਲੇ ਜਾਵਹਿ = ਚੁਰਾ ਲੈ ਜਾਂਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਅੰਧੁਲੇ = (ਆਤਮਕ ਜੀਵਨ ਵਲੋਂ) ਅੰਨ੍ਹੇ ਮਨੁੱਖ ਨੂੰ ॥੨॥

ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ

The fortress of the body is overflowing with gold and jewels; when it is awakened by spiritual wisdom, one enshrines love for the essence of reality.

ਹੇ ਭਾਈ! (ਇਹ ਮਨੁੱਖਾ ਸਰੀਰ, ਮਾਨੋ,) ਸੋਨੇ ਦਾ ਕਿਲ੍ਹਾ (ਉੱਚੇ ਆਤਮਕ ਗੁਣਾਂ ਦੇ) ਮੋਤੀਆਂ ਨਾਲ ਭਰਿਆ ਹੋਇਆ ਹੈ। ਜਿਹੜੇ ਮਨੁੱਖ ਆਤਮਕ ਜੀਵਨ ਦੇ ਸੋਮੇ ਪ੍ਰਭੂ ਵਿਚ ਸੁਰਤ ਜੋੜ ਕੇ ਸੁਚੇਤ ਰਹਿੰਦੇ ਹਨ (ਉਹ ਆਪਣਾ ਆਤਮ ਧਨ ਬਚਾ ਲੈਂਦੇ ਹਨ)। ਕੰਚਨ ਕੋਟੁ = ਸੋਨੇ ਦਾ ਕਿਲ੍ਹਾ। ਮਾਣਕਿ = ਮਾਣਕੀਂ, ਮਾਣਕਾਂ ਨਾਲ, ਉੱਚੇ ਆਤਮਕ ਗੁਣਾਂ ਨਾਲ। ਜਾਗੇ = ਜਿਹੜੇ ਮਨੁੱਖ ਜਾਗਦੇ ਰਹੇ, ਸੁਚੇਤ ਰਹੇ। ਤਤਿ = ਤੱਤ ਵਿਚ। ਗਿਆਨ ਤਤਿ = ਆਤਮਕ ਜੀਵਨ ਦੇ ਤੱਤ ਵਿਚ। ਲਿਵ ਲਈਆ = ਸੁਰਤ ਜੋੜ ਕੇ।

ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥

The thieves and robbers hide out in the body; through the Word of the Guru's Shabad, they are arrested and locked up. ||3||

(ਇਹਨਾਂ ਹੀਰਿਆਂ ਨੂੰ ਚੁਰਾਣ ਲਈ ਲੁੱਟਣ ਲਈ ਕਾਮਾਦਿਕ) ਚੋਰ ਡਾਕੂ ਆ ਕੇ (ਇਸ ਵਿਚ) ਲੁਕੇ ਰਹਿੰਦੇ ਹਨ। ਉਹ (ਸੁਚੇਤ) ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਹਨਾਂ ਚੋਰਾਂ ਡਾਕੂਆਂ ਨੂੰ) ਫੜ ਕੇ ਬੰਨ੍ਹ ਲੈਂਦੇ ਹਨ ॥੩॥ ਤਸਕਰ = ਚੋਰ। ਹੇਰੂ = ਡਾਕੂ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਪਕੜਿ = ਫੜ ਕੇ। ਬੰਧਿ ਪਈਆ = ਬੰਨ੍ਹ ਲਏ ॥੩॥

ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ

The Name of the Lord, Har, Har, is the boat, and the Word of the Guru's Shabad is the boatman, to carry us across.

ਹੇ ਭਾਈ! ਪਰਮਾਤਮਾ ਦਾ ਨਾਮ ਜਹਾਜ਼ ਹੈ ਜਹਾਜ਼, (ਉਸ ਜਹਾਜ਼ ਦਾ) ਮਲਾਹ (ਗੁਰੂ ਦਾ) ਸ਼ਬਦ ਹੈ, (ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਹੈ, ਉਸ ਨੂੰ) ਗੁਰੂ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਪੋਤੁ = ਜਹਾਜ਼। ਬੋਹਿਥਾ = ਜਹਾਜ਼। ਖੇਵਟੁ = ਮਲਾਹ।

ਜਮੁ ਜਾਗਾਤੀ ਨੇੜਿ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥

The Messenger of Death, the tax collector, does not even come close, and no thieves or robbers can plunder you. ||4||

ਜਮਰਾਜ-ਮਸੂਲੀਆ (ਭੀ ਉਸ ਦੇ) ਨੇੜੇ ਨਹੀਂ ਆਉਂਦਾ, (ਕਾਮਾਦਿਕ) ਕੋਈ ਚੋਰ ਭੀ ਸੰਨ੍ਹ ਨਹੀਂ ਲਾ ਸਕਦਾ ॥੪॥ ਜਾਗਾਤੀ = ਮਸੂਲੀਆ। ਕੋ ਤਸਕਰੁ = ਕੋਈ ਚੋਰ। ਲਗਈਆ = ਸੰਨ੍ਹ ਲਾਂਦਾ ॥੪॥

ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਲਹੀਆ

I continuously sing the Glorious Praises of the Lord, day and night; singing the Lord's Praises, I cannot find His limits.

ਹੇ ਭਾਈ! (ਮੇਰਾ ਮਨ ਹੁਣ) ਸਦਾ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ (ਸਿਫ਼ਤਿ ਦਾ) ਅੰਤ ਨਹੀਂ ਲੱਭ ਸਕਦਾ। ਗਾਵੈ = ਗਾ ਰਿਹਾ ਹੈ। ਜਸੁ = ਸਿਫ਼ਤਿ-ਸਾਲਾਹ! ਕਹਤੇ = ਕਹਿੰਦਿਆਂ। ਅੰਤੁ = ਸਿਫ਼ਤਾਂ ਦਾ ਹੱਦ-ਬੰਨਾ।

ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥

The mind of the Gurmukh returns to its own home; it meets the Lord of the Universe, to the beat of the celestial drum. ||5||

ਗੁਰੂ ਦੀ ਸਰਨ ਪੈ ਕੇ (ਮੇਰਾ ਇਹ) ਮਨ ਪ੍ਰਭੂ-ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹੈ, ਮੈਂ ਲੋਕ-ਲਾਜ ਦੂਰ ਕਰ ਕੇ ਜਗਤ-ਪਾਲਕ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ ॥੫॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਇਕਤੁ = ਇੱਕ ਵਿਚ ਹੀ। ਘਰਿ = ਘਰ ਵਿਚ। ਇਕਤੁ ਘਰਿ = ਇੱਕ ਘਰ ਵਿਚ ਹੀ, ਪ੍ਰਭੂ ਦੇ ਚਰਨਾਂ ਵਿਚ ਹੀ। ਆਵੈ = ਆ ਜਾਂਦਾ ਹੈ। ਮਿਲਉ = ਮਿਲਉਂ, ਮੈਂ ਮਿਲ ਰਿਹਾ ਹਾਂ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}। ਨੀਸਾਨੁ ਬਜਈਆ = ਨੀਸਾਨੁ ਬਜਾਇ, ਢੋਲ ਵਜਾ ਕੇ, ਨਿਸੰਗ ਹੋ ਕੇ, ਝਾਕਾ ਲਾਹ ਕੇ ॥੫॥

ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰਸਬਦੁ ਸੁਣਈਆ

Gazing upon the Blessed Vision of His Darshan with my eyes, my mind is satisfied; with my ears, I listen to the Guru's Bani, and the Word of His Shabad.

ਹੇ ਭਾਈ! ਅੱਖਾਂ ਨਾਲ (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ (ਮੇਰਾ) ਮਨ (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ, (ਮੇਰਾ) ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ (ਹੀ) ਸੁਣਦੇ ਰਹਿੰਦੇ ਹਨ। ਨੈਨੀ = ਨੈਨੀਂ, ਅੱਖਾਂ ਨਾਲ। ਦੇਖਿ = ਵੇਖ ਕੇ। ਤ੍ਰਿਪਤੈ = (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ। ਸ੍ਰਵਨ = ਕੰਨ।

ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥

Listening, listening, my soul is softened, delighted by His subtle essence, chanting the Name of the Lord of the Universe. ||6||

(ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ (ਮੇਰੀ) ਜਿੰਦ (ਨਾਮ-ਰਸ ਵਿਚ) ਭਿੱਜੀ ਰਹਿੰਦੀ ਹੈ, (ਮੈਂ) ਬੜੇ ਆਨੰਦ ਨਾਲ ਰਾਮ-ਗੋਪਾਲ ਦੇ ਗੁਣ ਗਾਂਦਾ ਰਹਿੰਦਾ ਹਾਂ ॥੬॥ ਸੁਨਿ = ਸੁਣ ਕੇ। ਆਤਮਦੇਵ = ਆਤਮਾ, ਜਿੰਦ। ਹੈ ਭੀਨੇ = ਭਿੱਜਿਆ ਰਹਿੰਦਾ ਹੈ। ਰਸਿ = ਰਸ ਨਾਲ, ਸੁਆਦ ਨਾਲ। ਰਸਿ ਰਸਿ = ਬੜੇ ਸੁਆਦ ਨਾਲ। ਰਵਈਆ = ਸਿਮਰਦਾ ਹੈ ॥੬॥

ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ

In the grip of the three qualities, they are engrossed in love and attachment to Maya; only as Gurmukh do they find the absolute quality, absorption in bliss.

ਹੇ ਭਾਈ! ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ (ਜਿਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ)। ਤ੍ਰੈਗੁਣ = (ਰਜੋ, ਸਤੋ, ਤਮੋ; ਮਾਇਆ ਦੇ ਇਹ) ਤਿੰਨ ਗੁਣ, ਇਹਨਾਂ ਤਿੰਨਾਂ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ। ਮੋਹਿ = ਮੋਹ ਵਿਚ। ਵਿਆਪੇ = ਫਸੇ ਹੋਏ। ਤੁਰੀਆ ਗੁਣ = ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ, ਚੌਥਾ ਪਦ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।

ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥

With a single, impartial eye, look upon all alike, and see God pervading all. ||7||

(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਇਕ (ਪਿਆਰ-) ਨਿਗਾਹ ਨਾਲ ਸਾਰੀ ਲੁਕਾਈ ਨੂੰ ਇਕੋ ਜਿਹੀ ਜਾਣਦਾ ਹੈ। ਉਸ ਨੂੰ (ਇਹ ਪ੍ਰਤੱਖ) ਦਿੱਸ ਪੈਂਦਾ ਹੈ (ਕਿ) ਹਰ ਥਾਂ ਪਰਮਾਤਮਾ ਹੀ ਪਸਰਿਆ ਹੋਇਆ ਹੈ ॥੭॥ ਸਭ = ਸਾਰੀ ਲੁਕਾਈ। ਸਮ = ਬਰਾਬਰ, ਇਕੋ ਜਿਹਾ। ਜਾਣੈ = ਜਾਣਦਾ ਹੈ। ਨਦਰੀ ਆਵੈ = ਦਿੱਸਦਾ ਹੈ। ਸਭੁ = ਹਰ ਥਾਂ। ਪਸਰਈਆ = ਪਸਰਿਆ ਹੋਇਆ ॥੭॥

ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ

The Light of the Lord's Name permeates all; the Gurmukh knows the unknowable.

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ) ਸਮਝ ਲੈਂਦਾ ਹੈ ਕਿ ਅਲੱਖ ਪ੍ਰਭੂ ਆਪ ਹੀ ਆਪ (ਹਰ ਥਾਂ ਮੌਜੂਦ) ਹੈ, ਹਰ ਥਾਂ ਪਰਮਾਤਮਾ ਦਾ ਹੀ ਨਾਮ ਹੈ, ਸਾਰੀ ਲੁਕਾਈ ਵਿਚ ਪਰਮਾਤਮਾ ਦੀ ਹੀ ਜੋਤਿ ਹੈ। ਸਬਾਈ = ਸਾਰੀ ਸ੍ਰਿਸ਼ਟੀ। ਗੁਰਮੁਖਿ ਲਖਈਆ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਮਝ ਲੈਂਦਾ ਹੈ। ਆਪੇ = ਆਪ ਹੀ। ਅਲਖ = ਉਹ ਪਰਮਾਤਮਾ ਜਿਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ।

ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥

O Nanak, the Lord has become merciful to the meek; through loving adoration, he merges in the Lord's Name. ||8||1||4||

ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ-ਭਾਵਨਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੮॥੧॥੪॥ ਭਗਤਿ ਭਾਇ = ਭਗਤੀ ਦੇ ਭਾਵ ਨਾਲ। {ਭਾਉ = ਪ੍ਰੇਮ। ਭਾਇ = ਪ੍ਰੇਮ ਦੀ ਰਾਹੀਂ}। ਨਾਮਿ = ਨਾਮ ਵਿਚ ॥੮॥੧॥੪॥