ਸਵੈਯਾ

ਸਵੈਯਾ:

ਕੋਪ ਅਨੇਕ ਭਰੇ ਅਮਰਾਰਦਨ ਆਨਿ ਪਰੈ ਕਰਵਾਰਿ ਉਘਾਰੇ

ਦੇਵਤਿਆਂ ਦੇ ਅਨੇਕ ਵੈਰੀ (ਦੈਂਤ) ਕ੍ਰੋਧਿਤ ਹੋ ਕੇ ਤਲਵਾਰਾਂ ਕਢ ਕੇ ਆ ਪਏ।

ਪਟਿਸ ਲੋਹਹਥੀ ਪਰਸੇ ਅਮਿਤਾਯੁਧ ਲੈ ਕਰਿ ਕੋਪ ਪ੍ਰਹਾਰੇ

ਪੇਟੀਆਂ, ਲੋਹ-ਹਥੀਆਂ ਅਤੇ ਪਰਸੇ ਅਤੇ ਹੋਰ ਬਹਤੁ ਸਾਰੇ ਸ਼ਸਤ੍ਰ ਲੈ ਕੇ ਕ੍ਰੋਧ ਕਰ ਕੇ ਆ ਪਏ।

ਨਾਰਿ ਸੰਭਾਰਿ ਹਥਯਾਰ ਸੁਰਾਰਿ ਹਕਾਰਿ ਹਨੇ ਨਹਿ ਜਾਤ ਬਿਚਾਰੇ

ਉਸ ਰਾਜ ਕੁਮਾਰੀ ਨੇ ਹਥਿਆਰ ਲੈ ਕੇ ਦੇਵਤਿਆਂ ਦੇ ਵੈਰੀਆਂ ਨੂੰ ਲਲਕਾਰ ਕੇ ਮਾਰ ਦਿੱਤਾ, ਜਿਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ।

ਖੇਲਿ ਬਸੰਤ ਬਡੇ ਖਿਲਵਾਰ ਮਨੋ ਮਦ ਚਾਖਿ ਗਿਰੇ ਮਤਵਾਰੇ ॥੭੯॥

(ਉਹ ਇਸ ਤਰ੍ਹਾਂ ਡਿਗ ਪਏ) ਮਾਨੋ ਫਾਗ ਖੇਡ ਕੇ ਅਤੇ ਸ਼ਰਾਬ ਪੀ ਕੇ ਮਤਵਾਲੇ ਡਿਗੇ ਪਏ ਹੋਣ ॥੭੯॥