ਸਲੋਕ ਮਃ ੫ ॥
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥
The most excellent begging is begging for the One Lord.
ਉਹ ਤਰਲਾ ਸਭ ਤੋਂ ਚੰਗਾ ਹੈ ਜੋ (ਭਾਵ, ਜਿਸ ਦੀ ਰਾਹੀਂ ਮਨੁੱਖ) ਇਕ ਪ੍ਰਭੂ (ਦੇ ਨਾਮ) ਨੂੰ ਮੰਗਦਾ ਹੈ। ਜਾਚੜੀ = ਜਾਚਨਾ, ਮੰਗ। ਸਾਰੁ = ਸ੍ਰੇਸ਼ਟ, ਸਭ ਤੋਂ ਚੰਗੀ। ਜਾਚੰਦੀ = ਮੰਗਦੀ ਹੈ। ਹੇਕੜੋ = ਇਕ ਰੱਬ ਨੂੰ।
ਗਾਲੑੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥੧॥
Other talk is corrupt, O Nanak, except that of the Lord Master. ||1||
ਹੇ ਨਾਨਕ! ਮਾਲਕ-ਪ੍ਰਭੂ ਤੋਂ ਬਾਹਰੀਆਂ ਹੋਰ ਗੱਲਾਂ ਸਭ ਵਿਅਰਥ ਹਨ ॥੧॥ ਗਾਲ੍ਹ੍ਹੀ ਬਿਆ = ਹੋਰ ਗੱਲਾਂ। ਵਿਕਾਰ = ਬੇ-ਕਾਰ, ਵਿਅਰਥ। ਧਣੀ = ਮਾਲਕ ॥੧॥