ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਲਿਭਦ੍ਰ ਤੀਰਥ ਇਸਨਾਨ ਕਰਿ ਦੈਤ ਬਲਲ ਕੋ ਮਾਰਤ ਭਏ ਗ੍ਰਿਹ ਕੋ ਆਵਤ ਭਏ ਧਿਆਇ ਸਮਾਪਤੰ

End of the chapter entitled “Brahma came home after taking bath at pilgrim-stations and killing the demon” in Krishnavatara (Dasham Skandh Purana) in Bachittar Natak.

ਇਥੇ ਸ੍ਰੀ ਦਸਮ ਸਕੰਧ ਪੁਰਾਣ, ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਬਲਭਦ੍ਰ ਤੀਰਥ ਇਸਨਾਨ ਕਰ ਕੇ ਬਲਲ ਦੈਂਤ ਨੂੰ ਮਾਰ ਕੇ ਘਰ ਨੂੰ ਆਏ, ਅਧਿਆਇ ਦੀ ਸਮਾਪਤੀ।

ਸੁਦਾਮਾ ਬਾਰਤਾ ਕਥਨੰ

Now begins the description of the episode of Sudama

ਸੁਦਾਮਾ ਦੀ ਵਾਰਤਾ ਦਾ ਕਥਨ

ਸਵੈਯਾ

SWAYYA

ਸਵੈਯਾ:

ਏਕੁ ਬਧੂ ਜੁਤ ਬ੍ਰਾਹਮਨ ਥੋ ਤਿਹ ਯਾ ਜਗੁ ਬੀਚ ਬਡੋ ਦੁਖੁ ਪਾਯੋ

There was a married Brahmin, who had undergone great suffering

ਇਕ ਇਸਤਰੀ ਸਹਿਤ ਬ੍ਰਾਹਮਣ ਸੀ, ਉਸ ਨੇ ਇਸ ਜਗਤ ਵਿਚ ਬਹੁਤ ਦੁਖ ਪਾਇਆ ਸੀ।

ਦੁਖਿਤ ਹ੍ਵੈ ਇਕ ਦਿਵਸ ਕਹਿਯੋ ਤਿਹ ਮਿਤ੍ਰ ਹੈ ਮੋ ਪ੍ਰਭੁ ਜੋ ਜਗ ਗਾਯੋ

Being greatly afflicted, one day he said (to his wife) that Krishna was his friend

ਇਕ ਦਿਨ ਦੁਖੀ ਹੋ ਕੇ ਉਸ ਨੇ ਕਿਹਾ, ਉਹ (ਕ੍ਰਿਸ਼ਨ) ਮੇਰਾ ਮਿਤਰ ਹੈ ਜਿਸ ਨੂੰ ਜਗਤ 'ਪ੍ਰਭੂ' ਕਹਿੰਦਾ ਹੈ।

ਤਾ ਕੀ ਤ੍ਰੀਯਾ ਕਹਿਯੋ ਜਾਹੁ ਤਹਾ ਸੁਨਿ ਮਾਨਤ ਭਯੋ ਤਿਹ ਮੂੰਡ ਮੁਡਾਯੋ

His wife said, “You go to your friend,” the Brahmin agreed after getting his head shaved,

(ਉੱਤਰ ਵਿਚ) ਉਸ ਦੀ ਇਸਤਰੀ ਨੇ ਕਿਹਾ, ਉਥੇ ਜਾ। ਉਸ ਬ੍ਰਾਹਮਣ ਨੇ (ਉਸ ਦੀ ਗੱਲ) ਸੁਣ ਕੇ ਮੰਨ ਲਈ, ਅਤੇ ਉਸ ਨੇ ਸਿਰ ਮੁਨਵਾ ਲਿਆ।

ਤੰਦੁਲ ਲੈ ਦਿਜ ਦਾਰਦੀ ਹਾਥਿ ਸੁ ਦੁਆਰਵਤੀ ਹੂ ਕੀ ਓਰਿ ਸਿਧਾਯੋ ॥੨੪੦੫॥

That poor man took a small quantity of rice and started towards Dwarka/2405.

(ਇਸਤਰੀ ਨੇ) ਨਿਰਧਨ ਬ੍ਰਾਹਮਣ ਦੇ ਹੱਥ ਵਿਚ (ਭੇਟਾ ਕਰਨ ਲਈ) ਚਾਵਲ ਦੇ ਦਿੱਤੇ ਅਤੇ ਉਹ ਦੁਆਰਿਕਾ ਵਲ ਚਲ ਪਿਆ ॥੨੪੦੫॥