ਜਬ ਲਗੁ ਮੇਰੀ ਮੇਰੀ ਕਰੈ

As long as he cries out, Mine! Mine!,

ਜਦ ਤਕ ਮਨੁੱਖ ਮਮਤਾ ਦੇ ਗੇੜ ਵਿਚ ਰਹਿੰਦਾ ਹੈ,

ਤਬ ਲਗੁ ਕਾਜੁ ਏਕੁ ਨਹੀ ਸਰੈ

none of his tasks is accomplished.

ਤਦ ਤਕ ਇਸ ਦਾ (ਆਤਮਕ ਜੀਵਨ ਦਾ) ਇੱਕ ਕੰਮ ਭੀ ਨਹੀਂ ਸੌਰਦਾ। ਨਹੀ ਸਰੈ = ਸਿਰੇ ਨਹੀਂ ਚੜ੍ਹਦਾ, ਸਫ਼ਲ ਨਹੀਂ ਹੁੰਦਾ।

ਜਬ ਮੇਰੀ ਮੇਰੀ ਮਿਟਿ ਜਾਇ

When such possessiveness is erased and removed,

ਜਦੋਂ ਇਸ ਦੀ ਮਮਤਾ ਮਿਟ ਜਾਂਦੀ ਹੈ,

ਤਬ ਪ੍ਰਭ ਕਾਜੁ ਸਵਾਰਹਿ ਆਇ ॥੧॥

then God comes and resolves his affairs. ||1||

ਤਦੋਂ ਪ੍ਰਭੂ ਜੀ (ਇਸ ਦੇ ਹਿਰਦੇ ਵਿਚ) ਵੱਸ ਕੇ ਜੀਵਨ-ਮਨੋਰਥ ਪੂਰਾ ਕਰ ਦੇਂਦੇ ਹਨ ॥੧॥

ਐਸਾ ਗਿਆਨੁ ਬਿਚਾਰੁ ਮਨਾ

Contemplate such spiritual wisdom, O mortal man.

ਹੇ ਮਨ! ਕੋਈ ਅਜਿਹੀ ਉੱਚੀ ਸਮਝ ਦੀ ਗੱਲ ਸੋਚ (ਜਿਸ ਨਾਲ ਤੂੰ ਸਿਮਰਨ ਵਲ ਪਰਤ ਸਕੇਂ)।

ਹਰਿ ਕੀ ਸਿਮਰਹੁ ਦੁਖ ਭੰਜਨਾ ॥੧॥ ਰਹਾਉ

Why not meditate in remembrance on the Lord, the Destroyer of pain? ||1||Pause||

ਹੇ ਮੇਰੇ ਮਨ! ਸਭ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥ ਕੀ ਨ = ਕਿਉਂ ਨਹੀਂ? ਦੁਖ ਭੰਜਨਾ ਹਰਿ = ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਭੂ ॥੧॥ ਰਹਾਉ ॥

ਜਬ ਲਗੁ ਸਿੰਘੁ ਰਹੈ ਬਨ ਮਾਹਿ

As long as the tiger lives in the forest,

ਜਦ ਤਾਈਂ ਇਸ ਹਿਰਦੇ-ਰੂਪ ਜੰਗਲ ਵਿਚ ਅਹੰਕਾਰ-ਸ਼ੇਰ ਰਹਿੰਦਾ ਹੈ, ਸਿੰਘੁ = (ਅਹੰਕਾਰ) ਸ਼ੇਰ। ਬਨ = ਹਿਰਦਾ-ਰੂਪ ਜੰਗਲ।

ਤਬ ਲਗੁ ਬਨੁ ਫੂਲੈ ਹੀ ਨਾਹਿ

the forest does not flower.

ਤਦ ਤਾਈਂ ਇਹ ਹਿਰਦਾ-ਫੁਲਵਾੜੀ ਫੁੱਲਦੀ ਨਹੀਂ (ਹਿਰਦੇ ਵਿਚ ਕੋਮਲ ਗੁਣ ਉੱਘੜਦੇ ਨਹੀਂ)।

ਜਬ ਹੀ ਸਿਆਰੁ ਸਿੰਘ ਕਉ ਖਾਇ

But when the jackal eats the tiger,

ਪਰ, ਜਦੋਂ (ਨਿਮ੍ਰਤਾ-ਰੂਪ) ਗਿੱਦੜ (ਅਹੰਕਾਰ-) ਸ਼ੇਰ ਨੂੰ ਖਾ ਜਾਂਦਾ ਹੈ, ਸਿਆਰੁ = ਨਿਮ੍ਰਤਾ-ਰੂਪ ਗਿੱਦੜ।

ਫੂਲਿ ਰਹੀ ਸਗਲੀ ਬਨਰਾਇ ॥੨॥

then the entire forest flowers. ||2||

ਤਾਂ (ਹਿਰਦੇ ਦੀ ਸਾਰੀ) ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ ॥੨॥

ਜੀਤੋ ਬੂਡੈ ਹਾਰੋ ਤਿਰੈ

The victorious are drowned, while the defeated swim across.

ਜੋ ਮਨੁੱਖ (ਕਿਸੇ ਮਾਣ ਵਿਚ ਆ ਕੇ) ਇਹ ਸਮਝਦਾ ਹੈ ਕਿ ਮੈਂ ਬਾਜ਼ੀ ਜਿੱਤ ਲਈ ਹੈ, ਉਹ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦਾ ਹੈ। ਬੂਡੈ = ਡੁੱਬ ਜਾਂਦਾ ਹੈ। ਤਿਰੈ = ਤਰਦਾ ਹੈ।

ਗੁਰ ਪਰਸਾਦੀ ਪਾਰਿ ਉਤਰੈ

By Guru's Grace, one crosses over and is saved.

ਪਰ ਜੋ ਮਨੁੱਖ ਗ਼ਰੀਬੀ ਸੁਭਾਵ ਵਿਚ ਤੁਰਦਾ ਹੈ, ਉਹ ਤਰ ਜਾਂਦਾ ਹੈ, ਉਹ ਆਪਣੇ ਗੁਰੂ ਦੀ ਮਿਹਰ ਨਾਲ ਪਾਰ ਲੰਘ ਜਾਂਦਾ ਹੈ।

ਦਾਸੁ ਕਬੀਰੁ ਕਹੈ ਸਮਝਾਇ

Slave Kabeer speaks and teaches:

ਸੇਵਕ ਕਬੀਰ ਸਮਝਾ ਕੇ ਆਖਦਾ ਹੈ,

ਕੇਵਲ ਰਾਮ ਰਹਹੁ ਲਿਵ ਲਾਇ ॥੩॥੬॥੧੪॥

remain lovingly absorbed, attuned to the Lord alone. ||3||6||14||

ਕਿ ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਮਨ ਜੋੜੀ ਰੱਖੋ ॥੩॥੬॥੧੪॥