ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਿਸ਼ਾਹੀ।

ਗੋਬਿਦ ਜੀਉ ਤੂ ਮੇਰੇ ਪ੍ਰਾਨ ਅਧਾਰ

O Dear Lord of the Universe, You are the Support of my breath of life.

ਹੇ ਪ੍ਰਭੂ ਜੀ! ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈਂ। ਗੋਬਿੰਦ ਜੀਉ = ਹੇ ਗੋਬਿੰਦ ਜੀ! ਅਧਾਰ = ਆਸਰਾ।

ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ ॥੧॥ ਰਹਾਉ

You are my Best Friend and Companion, my Help and Support; You are my family. ||1||Pause||

ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰੀ ਮਦਦ ਕਰਨ ਵਾਲਾ ਹੈਂ, ਤੂੰ ਹੀ ਮੇਰਾ ਪਰਵਾਰ ਹੈਂ ॥੧॥ ਰਹਾਉ ॥

ਕਰੁ ਮਸਤਕਿ ਧਾਰਿਓ ਮੇਰੈ ਮਾਥੈ ਸਾਧਸੰਗਿ ਗੁਣ ਗਾਏ

You placed Your Hand on my forehead; in the Saadh Sangat, the Company of the Holy, I sing Your Glorious Praises.

ਹੇ ਪ੍ਰ੍ਰਭੂ! ਜਦੋਂ ਤੂੰ ਮੇਰੇ ਮੱਥੇ ਉੱਤੇ ਮੇਰੇ ਮਸਤਕ ਉੱਤੇ (ਆਪਣੀ ਮਿਹਰ ਦਾ) ਹੱਥ ਰੱਖਿਆ, ਤਦੋਂ ਮੈਂ ਸਾਧ ਸੰਗਤ ਵਿਚ (ਟਿਕ ਕੇ ਤੇਰੀ) ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ। ਕਰੁ = ਹੱਥ। ਮਸਤਕਿ = ਮੱਥੇ ਉਤੇ। ਮੇਰੈ ਮਾਥੈ = ਮੇਰੇ ਮੱਥੇ ਉੱਤੇ। ਸਾਧ ਸੰਗਿ = ਸਾਧ ਸੰਗਤ ਵਿਚ।

ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ ॥੧॥

By Your Grace, I have obtained all fruits and rewards; I meditate on the Lord's Name with delight. ||1||

ਹੇ ਪ੍ਰਭੂ! ਤੇਰੀ ਮਿਹਰ ਨਾਲ ਮੈਂ ਸਾਰੇ ਫਲ ਹਾਸਲ ਕੀਤੇ ਹਨ, ਅਤੇ ਪਿਆਰ ਨਾਲ ਤੇਰਾ ਨਾਮ ਸਿਮਰਿਆ ਹੈ ॥੧॥ ਤੇ = ਤੋਂ, ਨਾਲ। ਰਸਕਿ = ਪਿਆਰ ਨਾਲ ॥੧॥

ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ

The True Guru has laid the eternal foundation; it shall never be shaken.

ਸਤਿਗੁਰੂ ਨੇ (ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਹਰਿ-ਨਾਮ ਸਿਮਰਨ ਦੀ) ਅਟੱਲ ਨੀਂਹ ਰੱਖ ਦਿੱਤੀ, ਉਹ ਕਦੇ (ਮਾਇਆ ਵਿਚ) ਡੋਲਦੇ ਨਹੀਂ ਹਨ। ਅਬਿਚਲ = ਨਾਹ ਹਿੱਸਣ ਵਾਲੀ, ਅਟੱਲ। ਨੀਵ = (ਸਿਮਰਨ ਦੀ) ਨੀਂਹ। ਸਤਿਗੁਰਿ = ਸਤਿਗੁਰੂ ਨੇ। ਕਬਹੂ = ਕਦੇ ਭੀ।

ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ ॥੨॥੯੨॥੧੧੫॥

Guru Nanak has become merciful to me, and I have been blessed with the treasure of absolute peace. ||2||92||115||

ਹੇ ਨਾਨਕ! ਜਦੋਂ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਹ ਸਾਰੇ ਸੁਖਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦੇ ਹਨ ॥੨॥੯੨॥੧੧੫॥ ਦਇਆਰਾ = ਦਇਆਵਾਨ। ਨਿਧਿ = ਖ਼ਜ਼ਾਨਾ। ਸਰਬ ਸੁਖਾ ਨਿਧਿ = ਸਾਰੇ ਸੁਖਾਂ ਦਾ ਖ਼ਜ਼ਾਨਾ ਪ੍ਰਭੂ। ਪਾਂਹੀ = ਪਾਹਿ, ਪ੍ਰਾਪਤ ਕਰ ਲੈਂਦੇ ਹਨ {ਬਹੁ-ਵਚਨ} ॥੨॥੯੨॥੧੧੫॥