ਰਾਮਕਲੀ ਮਹਲਾ

Raamkalee, First Mehl:

ਰਾਮਕਲੀ ਪਹਿਲੀ ਪਾਤਿਸ਼ਾਹੀ।

ਹਠੁ ਨਿਗ੍ਰਹੁ ਕਰਿ ਕਾਇਆ ਛੀਜੈ

Practicing restraint by Hatha Yoga, the body wears away.

ਮਨ ਨੂੰ ਇਕਾਗ੍ਰ੍ਰ ਕਰਨ ਵਾਸਤੇ ਧੱਕੇ ਨਾਲ ਸਰੀਰ ਨੂੰ ਔਖਿਆਂ ਕੀਤਿਆਂ, ਮਨ ਦੇ ਫੁਰਨਿਆਂ ਨੂੰ ਬਦੋ ਬਦੀ ਰੋਕਣ ਦੇ ਜਤਨ ਕਰਨ ਨਾਲ, ਸਰੀਰ ਹੀ ਦੁਖੀ ਹੁੰਦਾ ਹੈ। ਹਠੁ = ਧੱਕਾ, ਜ਼ੋਰ। ਹਠੁ ਜੋਗੁ = ਧੱਕੇ ਨਾਲ ਸਰੀਰ ਨੂੰ ਔਖਿਆਂ ਕਰ ਕੇ ਮਨ ਨੂੰ ਏਕਾਗ੍ਰ ਕਰਨ ਦਾ ਜਤਨ (ਜਿਵੇਂ ਕਿ ਇਕ ਟੰਗ ਦੇ ਭਾਰ ਖਲੋਤੇ ਰਹਿਣਾ, ਬਾਹਾਂ ਸਿੱਧੀਆਂ ਉਤਾਂਹ ਖੜੀਆਂ ਰੱਖਣੀਆਂ)। ਨਿਗ੍ਰਹੁ = ਮਨ ਦੇ ਫੁਰਨਿਆਂ ਨੂੰ ਰੋਕਣ ਦਾ ਜਤਨ। ਛੀਜੈ = ਦੁਖੀ ਹੁੰਦਾ ਹੈ, ਔਖਾ ਹੁੰਦਾ ਹੈ।

ਵਰਤੁ ਤਪਨੁ ਕਰਿ ਮਨੁ ਨਹੀ ਭੀਜੈ

The mind is not softened by fasting or austerities.

ਵਰਤ ਰੱਖਣ ਨਾਲ, ਤਪ ਤਪਣ ਨਾਲ (ਇਹਨਾਂ ਕਸ਼ਟਾਂ ਦਾ) ਮਨ ਉਤੇ ਅਸਰ ਨਹੀਂ ਪੈਂਦਾ। ਕਰਿ = ਕਰ ਕੇ, ਕਰਨ ਨਾਲ।

ਰਾਮ ਨਾਮ ਸਰਿ ਅਵਰੁ ਪੂਜੈ ॥੧॥

Nothing else is equal to worship of the Lord's Name. ||1||

(ਹਠ ਨਾਲ ਕੀਤਾ ਹੋਇਆ) ਕੋਈ ਭੀ ਕਰਮ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ ॥੧॥ ਸਰਿ = ਬਰਾਬਰ। ਨ ਪੂਜੈ = ਨਹੀਂ ਅੱਪੜਦਾ ॥੧॥

ਗੁਰੁ ਸੇਵਿ ਮਨਾ ਹਰਿ ਜਨ ਸੰਗੁ ਕੀਜੈ

Serve the Guru, O mind, and associate with the humble servants of the Lord.

ਹੇ (ਮੇਰੇ) ਮਨ! ਗੁਰੂ ਦੀ (ਦੱਸੀ) ਸੇਵਾ ਕਰ, ਤੇ ਸੰਤ ਜਨਾਂ ਦੀ ਸੰਗਤ ਕਰ, ਹਰਿ ਜਨ ਸੰਗੁ = ਸੰਤ ਜਨਾਂ ਦੀ ਸੰਗਤ।

ਜਮੁ ਜੰਦਾਰੁ ਜੋਹਿ ਨਹੀ ਸਾਕੈ ਸਰਪਨਿ ਡਸਿ ਸਕੈ ਹਰਿ ਕਾ ਰਸੁ ਪੀਜੈ ॥੧॥ ਰਹਾਉ

The tyrannical Messenger of Death cannot touch you, and the serpent of Maya cannot sting you, when you drink in the sublime essence of the Lord. ||1||Pause||

ਪਰਮਾਤਮਾ ਦੇ ਨਾਮ ਦਾ ਰਸ ਪੀ, (ਇਸ ਤਰ੍ਹਾਂ) ਭਿਆਨਕ ਜਮ ਪੋਹ ਨਹੀਂ ਸਕੇਗਾ ਅਤੇ ਮਾਇਆ-ਸਪਣੀ (ਮੋਹ ਦਾ) ਡੰਗ ਮਾਰ ਨਹੀਂ ਸਕੇਗੀ ॥੧॥ ਰਹਾਉ ॥ ਜੰਦਾਰੁ = ਡਰਾਉਣਾ। ਜੋਹਿ ਨਹੀ ਸਾਕੈ = ਪੋਹ ਨਹੀਂ ਸਕਦਾ। ਸਰਪਨਿ = ਮਾਇਆ ਸਪਣੀ ॥੧॥ ਰਹਾਉ ॥

ਵਾਦੁ ਪੜੈ ਰਾਗੀ ਜਗੁ ਭੀਜੈ

The world reads the arguments, and is softened only by music.

ਜਗਤ ਧਾਰਮਿਕ ਚਰਚਾ (ਦੇ ਪੁਸਤਕ) ਪੜ੍ਹਦਾ ਹੈ, ਦੁਨੀਆ ਦੇ ਰੰਗ-ਤਮਾਸ਼ਿਆਂ ਵਿਚ ਹੀ ਖ਼ੁਸ਼ ਰਹਿੰਦਾ ਹੈ, ਵਾਦੁ = ਧਾਰਮਿਕ ਚਰਚਾ। ਰਾਗੀ = ਰਾਗਾਂ ਵਿਚ, ਰੰਗ ਤਮਾਸ਼ਿਆਂ ਵਿਚ। ਭੀਜੈ = ਖ਼ੁਸ਼ ਰਹਿੰਦਾ ਹੈ।

ਤ੍ਰੈ ਗੁਣ ਬਿਖਿਆ ਜਨਮਿ ਮਰੀਜੈ

In the three modes and corruption, they are born and die.

ਤੇ ਤ੍ਰੈ-ਗੁਣੀ ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ (ਉਂਞ ਇਸ ਚਰਚਾ ਆਦਿਕ ਨੂੰ ਧਾਰਮਿਕ ਕੰਮ ਸਮਝਦਾ ਹੈ)। ਬਿਖਿਆ = ਮਾਇਆ।

ਰਾਮ ਨਾਮ ਬਿਨੁ ਦੂਖੁ ਸਹੀਜੈ ॥੨॥

Without the Lord's Name, they endure suffering and pain. ||2||

ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਦੁੱਖ ਹੀ ਸਹਾਰਨਾ ਪੈਂਦਾ ਹੈ ॥੨॥

ਚਾੜਸਿ ਪਵਨੁ ਸਿੰਘਾਸਨੁ ਭੀਜੈ

The Yogi draws the breath upwards, and opens the Tenth Gate.

ਹਠ-ਜੋਗੀ ਸੁਆਸ (ਦਸਮ ਦੁਆਰ ਵਿਚ) ਚਾੜ੍ਹਦਾ ਹੈ (ਇਤਨੀ ਮੇਹਨਤ ਕਰਦਾ ਹੈ ਕਿ ਪਸੀਨੇ ਨਾਲ ਉਸ ਦਾ) ਸਿੰਘਾਸਨ ਭੀ ਭਿੱਜ ਜਾਂਦਾ ਹੈ, ਪਵਨੁ = ਸੁਆਸ। ਭੀਜੈ = (ਮੁੜ੍ਹਕੇ ਨਾਲ) ਭਿੱਜ ਜਾਂਦਾ ਹੈ।

ਨਿਉਲੀ ਕਰਮ ਖਟੁ ਕਰਮ ਕਰੀਜੈ

He practices inner cleansing and the six rituals of purification.

(ਆਂਦਰਾਂ ਸਾਫ਼ ਰੱਖਣ ਲਈ) ਨਿਉਲੀ ਕਰਮ ਤੇ (ਹਠ ਜੋਗ ਦੇ) ਛੇ ਕਰਮ ਕਰਦਾ ਹੈ, ਨਿਉਲੀ ਕਰਮ = ਆਂਦਰਾਂ ਨੂੰ ਚੱਕਰ ਦਿਵਾਣ ਦਾ ਕਰਮ ਜਿਸ ਨਾਲ ਪੇਟ ਸਾਫ਼ ਰਹਿੰਦਾ ਹੈ। ਖਟੁ ਕਰਮ = ਹਠ-ਜੋਗ ਦੇ ੬ ਕਰਮ: ਧੋਤੀ, ਨੇਤ੍ਰੀ, ਨਿਉਲੀ, ਵਸਤੀ, ਤ੍ਰਾਟਕ, ਕਪਾਲਭਾਤੀ। ਧੋਤੀ: ਕਪੜੇ ਦੀ ਲੀਰ ਨਿਗਲ ਕੇ ਮੇਹਦੇ ਵਿਚ ਲੈ ਜਾ ਕੇ ਫਿਰ ਬਾਹਰ ਕੱਢ ਲੈਣੀ। ਨੇਤ੍ਰੀ: ਸੂਤਰ ਦੀ ਡੋਰੀ ਨੱਕ ਦੀ ਨਾਸ ਰਸਤੇ ਲੰਘਾ ਕੇ ਸੰਘ ਵਿਚੋਂ ਦੀ ਕੱਢਣੀ। ਵਸਤੀ: ਬਾਂਸ ਦੀ ਪੋਲੀ ਪੋਰੀ ਗੁਦਾ ਵਿਚ ਰੱਖ ਕੇ ਸੁਆਸਾਂ ਦੇ ਜ਼ੋਰ ਨਾਲ ਪੋਰੀ ਵਿਚੋਂ ਦੀ ਪਾਣੀ ਚੜ੍ਹਾ ਕੇ ਆਂਦਰਾਂ ਸਾਫ਼ ਕਰਨੀਆਂ। ਤ੍ਰਾਟਕ: ਅੱਖਾਂ ਦੀ ਨਜੀਰ ਕਿਸੇ ਚੀਜ਼ ਉਤੇ ਟਿਕਾਣੀ। ਕਪਾਲਭਾਤੀ-ਲੋਹਾਰ ਦੀ ਧੌਂਕਣੀ ਵਾਂਗ ਸੁਆਸ ਛੇਤੀ ਛੇਤੀ ਅੰਦਰ ਬਾਹਰ ਖਿੱਚਣਾ।

ਰਾਮ ਨਾਮ ਬਿਨੁ ਬਿਰਥਾ ਸਾਸੁ ਲੀਜੈ ॥੩॥

But without the Lord's Name, the breath he draws is useless. ||3||

ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਵਿਅਰਥ ਜੀਵਨ ਜੀਉਂਦਾ ਹੈ ॥੩॥ ਬਿਰਥਾ = ਵਿਅਰਥ ॥੩॥

ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ

The fire of the five passions burns within him; how can he be calm?

ਜਿਤਨਾ ਚਿਰ ਕਾਮਾਦਿਕ ਪੰਜ ਵਿਕਾਰਾਂ ਦੀ ਅੱਗ ਅੰਤਰ ਆਤਮੇ ਭੜਕ ਰਹੀ ਹੋਵੇ, ਉਤਨਾ ਚਿਰ ਮਨ ਧੀਰਜ ਨਹੀਂ ਧਾਰ ਸਕਦਾ। ਪੰਚ ਅਗਨਿ = ਕਾਮਾਦਿਕ ਪੰਜ ਵਿਕਾਰਾਂ ਦੀ ਤਪਸ਼। ਧੀਜੈ = ਧਾਰੀ ਜਾਏ।

ਅੰਤਰਿ ਚੋਰੁ ਕਿਉ ਸਾਦੁ ਲਹੀਜੈ

The thief is within him; how can he taste the taste?

ਜਿਤਨਾ ਚਿਰ ਮੋਹ-ਚੋਰ ਅੰਦਰ ਵੱਸ ਰਿਹਾ ਹੈ ਆਤਮਕ ਆਨੰਦ ਨਹੀਂ ਮਿਲ ਸਕਦਾ। ਸਾਦੁ = ਸੁਆਦ, ਆਨੰਦ, ਸੁਖ।

ਗੁਰਮੁਖਿ ਹੋਇ ਕਾਇਆ ਗੜੁ ਲੀਜੈ ॥੪॥

One who becomes Gurmukh conquers the body-fortress. ||4||

ਗੁਰੂ ਦੀ ਸਰਨ ਪੈ ਕੇ ਇਸ ਸਰੀਰ-ਕਿਲ੍ਹੇ ਨੂੰ ਜਿੱਤੇ (ਇਸ ਵਿਚ ਆਕੀ ਹੋਇਆ ਮਨ ਵੱਸ ਵਿਚ ਆ ਜਾਇਗਾ ਤੇ ਆਤਮਕ ਆਨੰਦ ਮਿਲੇਗਾ) ॥੪॥ ਕਾਇਆ = ਸਰੀਰ। ਗੜੁ = ਗੜ੍ਹ, ਕਿਲ੍ਹਾ। ਲੀਜੈ = ਕਾਬੂ ਕਰਨਾ ਚਾਹੀਦਾ ਹੈ ॥੪॥

ਅੰਤਰਿ ਮੈਲੁ ਤੀਰਥ ਭਰਮੀਜੈ

With filth within, he wanders around at places of pilgrimage.

ਜੇ ਮਨ ਵਿਚ (ਮਾਇਆ ਦੇ ਮੋਹ ਦੀ) ਮੈਲ ਟਿਕੀ ਰਹੇ, ਤੀਰਥਾਂ ਤੇ (ਇਸ਼ਨਾਨ ਲਈ) ਭੌਂਦੇ ਫਿਰੀਏ, ਭਰਮੀਜੈ = ਭਟਕਦੇ ਫਿਰੀਏ।

ਮਨੁ ਨਹੀ ਸੂਚਾ ਕਿਆ ਸੋਚ ਕਰੀਜੈ

His mind is not pure, so what is the use of performing ritual cleansings?

ਇਸ ਤਰ੍ਹਾਂ ਮਨ ਸੁੱਚਾ ਨਹੀਂ ਹੋ ਸਕਦਾ (ਤੀਰਥ-) ਇਸ਼ਨਾਨ ਦਾ ਕੋਈ ਲਾਭ ਨਹੀਂ ਹੁੰਦਾ। ਸੋਚ = ਇਸ਼ਨਾਨ। ਸੂਚਾ = ਸੁੱਚਾ, ਪਵਿਤ੍ਰ।

ਕਿਰਤੁ ਪਇਆ ਦੋਸੁ ਕਾ ਕਉ ਦੀਜੈ ॥੫॥

He carries the karma of his own past actions; who else can he blame? ||5||

(ਪਰ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਗ਼ਲਤ ਰਸਤੇ ਵਲ ਹੀ ਪ੍ਰੇਰਨਾ ਕਰੀ ਜਾਂਦਾ ਹੈ, ਇਸ ਵਾਸਤੇ) ਕਿਸੇ ਨੂੰ ਦੋਸ਼ੀ ਭੀ ਨਹੀਂ ਠਹਿਰਾਇਆ ਜਾ ਸਕਦਾ ॥੫॥ ਕਿਰਤੁ ਪਇਆ = ਕੀਤੇ ਕਰਮਾਂ ਦੇ ਸੰਸਕਾਰ ਮਨ ਵਿਚ ਇਕੱਠੇ ਹੋ ਜਾਣ ਤੇ। ਕਾ ਕਉ = ਕਿਸ ਨੂੰ? ॥੫॥

ਅੰਨੁ ਖਾਹਿ ਦੇਹੀ ਦੁਖੁ ਦੀਜੈ

He does not eat food; he tortures his body.

ਜੇਹੜੇ ਬੰਦੇ ਅੰਨ ਨਹੀਂ ਖਾਂਦੇ (ਇਸ ਤਰ੍ਹਾਂ ਉਹ ਕੋਈ ਆਤਮਕ ਲਾਭ ਤਾਂ ਨਹੀਂ ਖੱਟਦੇ) ਸਰੀਰ ਨੂੰ ਹੀ ਕਸ਼ਟ ਮਿਲਦਾ ਹੈ, ਦੇਹੀ = ਸਰੀਰ (ਨੂੰ)।

ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ

Without the Guru's wisdom, he is not satisfied.

ਗੁਰੂ ਤੋਂ ਮਿਲੇ ਗਿਆਨ ਤੋਂ ਬਿਨਾ (ਮਾਇਆ ਵਲੋਂ ਵਿਕਾਰਾਂ) ਤ੍ਰਿਪਤੀ ਨਹੀਂ ਹੋ ਸਕਦੀ। ਥੀਜੈ = ਹੁੰਦੀ।

ਮਨਮੁਖਿ ਜਨਮੈ ਜਨਮਿ ਮਰੀਜੈ ॥੬॥

The self-willed manmukh is born only to die, and be born again. ||6||

ਸੋ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ (ਉਸ ਦਾ ਇਹ ਗੇੜ ਤੁਰਿਆ ਰਹਿੰਦਾ ਹੈ) ॥੬॥

ਸਤਿਗੁਰ ਪੂਛਿ ਸੰਗਤਿ ਜਨ ਕੀਜੈ

Go, and ask the True Guru, and associate with the Lord's humble servants.

ਗੁਰੂ ਦਾ ਉਪਦੇਸ਼ ਲੈ ਕੇ ਸੰਤ ਜਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਸੰਗਤਿ ਜਨ = ਸੰਤ ਜਨਾਂ ਦੀ ਸੰਗਤ।

ਮਨੁ ਹਰਿ ਰਾਚੈ ਨਹੀ ਜਨਮਿ ਮਰੀਜੈ

Your mind shall merge into the Lord, and you shall not be reincarnated to die again.

(ਸੰਗਤ ਵਿਚ ਰਿਹਾਂ) ਮਨ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ, ਤੇ ਇਸ ਤਰ੍ਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ। ਰਾਚੈ = ਰਚ ਜਾਂਦਾ ਹੈ, ਲੀਨ ਹੋ ਜਾਂਦਾ ਹੈ।

ਰਾਮ ਨਾਮ ਬਿਨੁ ਕਿਆ ਕਰਮੁ ਕੀਜੈ ॥੭॥

Without the Lord's Name, what can anyone do? ||7||

ਪਰਮਾਤਮਾ ਦਾ ਨਾਮ ਨਾਹ ਸਿਮਰਿਆ, ਤਾਂ ਕਿਸੇ ਹੋਰ ਹਠ-ਕਰਮ ਦਾ ਕੋਈ ਲਾਭ ਨਹੀਂ ਹੁੰਦਾ ॥੭॥

ਊਂਦਰ ਦੂੰਦਰ ਪਾਸਿ ਧਰੀਜੈ

Silence the mouse scurrying around within you.

ਚੂਹੇ ਵਾਂਗ ਅੰਦਰੋ ਅੰਦਰ ਸ਼ੋਰ ਮਚਾਣ ਵਾਲੇ ਮਨ ਦੇ ਸੰਕਲਪ ਵਿਕਲਪ ਅੰਦਰੋਂ ਕੱਢ ਦੇਣੇ ਚਾਹੀਦੇ ਹਨ, ਊਂਦਰ = ਚੂਹਾ। ਦੂੰਦਰ = {द्वंद्व} ਰੌਲਾ, ਸ਼ੋਰ। ਪਾਸਿ = ਇਕ ਪਾਸੇ, ਵੱਖਰਾ।

ਧੁਰ ਕੀ ਸੇਵਾ ਰਾਮੁ ਰਵੀਜੈ

Serve the Primal Lord, by chanting the Lord's Name.

ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਧੁਰੋਂ ਮਿਲੀ ਸੇਵਾ (ਜੋ ਮਨੁੱਖ ਨੇ ਕਰਨੀ ਹੈ)। ਰਵੀਜੈ = ਸਿਮਰਨਾ ਚਾਹੀਦਾ ਹੈ।

ਨਾਨਕ ਨਾਮੁ ਮਿਲੈ ਕਿਰਪਾ ਪ੍ਰਭ ਕੀਜੈ ॥੮॥੫॥

O Nanak, God blesses us with His Name, when He grants His Grace. ||8||5||

ਹੇ ਨਾਨਕ! (ਪ੍ਰਭੂ ਅਗੇ ਅਰਦਾਸ ਕਰ-) ਹੇ ਪ੍ਰਭੂ! ਮੇਹਰ ਕਰ, ਮੈਨੂੰ ਤੇਰੇ ਨਾਮ ਦੀ ਦਾਤ ਮਿਲੇ ॥੮॥੫॥