ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨ ॥
Bhairao, The Word Of Ravi Daas Jee, Second House:
ਰਾਗ ਭੈਰਉ, ਘਰ ੨ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬਿਨੁ ਦੇਖੇ ਉਪਜੈ ਨਹੀ ਆਸਾ ॥
Without seeing something, the yearning for it does not arise.
ਉਸ (ਪ੍ਰਭੂ) ਨੂੰ ਵੇਖਣ ਤੋਂ ਬਿਨਾ (ਉਸ ਨੂੰ ਮਿਲਣ ਦੀ) ਤਾਂਘ ਪੈਦਾ ਨਹੀਂ ਹੁੰਦੀ, (ਇਸ ਦਿੱਸਦੇ ਸੰਸਾਰ ਨਾਲ ਹੀ ਮੋਹ ਬਣਿਆ ਰਹਿੰਦਾ ਹੈ) ਆਸਾ = (ਪਾਰਸ-ਪ੍ਰਭੂ ਨਾਲ ਛੋਹਣ ਦੀ) ਤਾਂਘ।
ਜੋ ਦੀਸੈ ਸੋ ਹੋਇ ਬਿਨਾਸਾ ॥
Whatever is seen, shall pass away.
ਤੇ, ਇਹ ਜੋ ਕੁਝ ਦਿੱਸਦਾ ਹੈ ਇਹ ਸਭ ਨਾਸ ਹੋ ਜਾਣ ਵਾਲਾ ਹੈ।
ਬਰਨ ਸਹਿਤ ਜੋ ਜਾਪੈ ਨਾਮੁ ॥
Whoever chants and praises the Naam, the Name of the Lord,
ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤੇ, ਪ੍ਰਭੂ ਦਾ ਨਾਮ ਜਪਦਾ ਹੈ, ਬਰਨ = ਵਰਣਨ, ਪ੍ਰਭੂ ਦੇ ਗੁਣਾਂ ਦਾ ਵਰਣਨ, ਸਿਫ਼ਤ-ਸਾਲਾਹ। ਸਹਿਤ = ਸਮੇਤ। ਜਾਪੈ = ਜਪਦਾ ਹੈ।
ਸੋ ਜੋਗੀ ਕੇਵਲ ਨਿਹਕਾਮੁ ॥੧॥
is the true Yogi, free of desire. ||1||
ਸਿਰਫ਼ ਉਹੀ ਅਸਲ ਜੋਗੀ ਹੈ ਤੇ ਉਹ ਕਾਮਨਾ-ਰਹਿਤ ਹੋ ਜਾਂਦਾ ਹੈ ॥੧॥ ਨਿਹਕਾਮੁ = ਕਾਮਨਾ-ਰਹਿਤ, ਵਾਸ਼ਨਾ-ਰਹਿਤ ॥੧॥
ਪਰਚੈ ਰਾਮੁ ਰਵੈ ਜਉ ਕੋਈ ॥
When someone utters the Name of the Lord with love,
ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ। ਪਰਚੈ = ਪਰਚ ਜਾਂਦਾ ਹੈ, ਗਿੱਝ ਜਾਂਦਾ ਹੈ, ਅਮੋੜ-ਪੁਣੇ ਵਲੋਂ ਹਟ ਜਾਂਦਾ ਹੈ, ਵਿਕਾਰਾਂ ਵਲੋਂ ਹਟ ਜਾਂਦਾ ਹੈ। ਜਉ = ਜਦੋਂ।
ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥
it is as if he has touched the philosopher's stone; his sense of duality is eradicated. ||1||Pause||
ਜਦੋਂ ਪਾਰਸ-ਪ੍ਰਭੂ ਨੂੰ ਉਹ ਛੁੰਹਦਾ ਹੈ (ਉਹ, ਮਾਨੋ, ਸੋਨਾ ਹੋ ਜਾਂਦਾ ਹੈ), ਤੇ, ਉਸ ਦੀ ਮੇਰ-ਤੇਰ ਮੁੱਕ ਜਾਂਦੀ ਹੈ ॥੧॥ ਰਹਾਉ ॥ ਪਰਸੈ = ਛੁੰਹਦਾ ਹੈ ॥੧॥ ਰਹਾਉ ॥
ਸੋ ਮੁਨਿ ਮਨ ਕੀ ਦੁਬਿਧਾ ਖਾਇ ॥
He alone is a silent sage, who destroys the duality of his mind.
(ਨਾਮ ਸਿਮਰਨ ਵਾਲਾ) ਉਹ ਮਨੁੱਖ (ਅਸਲ) ਰਿਸ਼ੀ ਹੈ, ਉਹ (ਨਾਮ ਦੀ ਬਰਕਤਿ ਨਾਲ) ਆਪਣੇ ਮਨ ਦੀ ਮੇਰ-ਤੇਰ ਮਿਟਾ ਲੈਂਦਾ ਹੈ, ਖਾਇ = ਖਾ ਜਾਂਦਾ ਹੈ, ਮੁਕਾ ਦੇਂਦਾ ਹੈ। ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ, ਪ੍ਰਭੂ ਨਾਲੋਂ ਵਖੇਵਾਂ।
ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥
Keeping the doors of his body closed, he merges in the Lord of the three worlds.
ਤੇ, ਤਿੰਨਾਂ ਲੋਕਾਂ ਵਿਚ ਵਿਆਪਕ ਉਸ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ਜਿਸ ਦਾ ਦਸ ਦੁਆਰਿਆਂ ਵਾਲਾ ਕੋਈ ਖ਼ਾਸ ਸਰੀਰ ਨਹੀਂ ਹੈ। ਤ੍ਰੈਲੋਕ = ਤਿੰਨਾਂ ਲੋਕਾਂ ਵਿਚ ਵਿਆਪਕ ਪ੍ਰਭੂ ਵਿਚ। ਬਿਨੁ ਦੁਆਰੇ = ਜਿਸ ਪ੍ਰਭੂ ਦਾ ਦਸ ਦੁਆਰਿਆਂ ਵਾਲਾ ਸਰੀਰ ਨਹੀਂ ਹੈ।
ਮਨ ਕਾ ਸੁਭਾਉ ਸਭੁ ਕੋਈ ਕਰੈ ॥
Everyone acts according to the inclinations of the mind.
(ਜਗਤ ਵਿਚ) ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਉ ਵਰਤਦਾ ਹੈ, ਸਭੁ ਕੋਈ = ਹਰੇਕ ਜੀਵ।
ਕਰਤਾ ਹੋਇ ਸੁ ਅਨਭੈ ਰਹੈ ॥੨॥
Attuned to the Creator Lord, one remains free of fear. ||2||
(ਆਪਣੇ ਮਨ ਦੇ ਪਿੱਛੇ ਤੁਰਦਾ ਹੈ; ਪਰ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ, ਨਾਮ ਦੀ ਬਰਕਤਿ ਨਾਲ) ਕਰਤਾਰ ਦਾ ਰੂਪ ਹੋ ਜਾਂਦਾ ਹੈ, ਤੇ, ਉਸ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਡਰ ਭਉ ਨਹੀਂ ॥੨॥ ਕਰਤਾ ਹੋਇ = (ਨਾਮ ਸਿਮਰਨ ਵਾਲਾ ਮਨੁੱਖ) ਕਰਤਾਰ ਦਾ ਰੂਪ ਹੋ ਜਾਂਦਾ ਹੈ। ਅਨਭੈ = ਭੈ-ਰਹਿਤ ਅਵਸਥਾ ਵਿਚ ॥੨॥
ਫਲ ਕਾਰਨ ਫੂਲੀ ਬਨਰਾਇ ॥
Plants blossom forth to produce fruit.
(ਜਗਤ ਦੀ ਸਾਰੀ) ਬਨਸਪਤੀ ਫਲ ਦੇਣ ਦੀ ਖ਼ਾਤਰ ਖਿੜਦੀ ਹੈ; ਕਾਰਨ = ਵਾਸਤੇ। ਬਨਰਾਇ = ਬਨਸਪਤੀ। ਫੂਲੀ = ਫੁੱਲਦੀ ਹੈ, ਖਿੜਦੀ ਹੈ।
ਫਲੁ ਲਾਗਾ ਤਬ ਫੂਲੁ ਬਿਲਾਇ ॥
When the fruit is produced, the flowers wither away.
ਜਦੋਂ ਫਲ ਲੱਗਦਾ ਹੈ ਫੁੱਲ ਦੂਰ ਹੋ ਜਾਂਦਾ ਹੈ। ਬਿਲਾਇ = ਦੂਰ ਹੋ ਜਾਂਦਾ ਹੈ।
ਗਿਆਨੈ ਕਾਰਨ ਕਰਮ ਅਭਿਆਸੁ ॥
For the sake of spiritual wisdom, people act and practice rituals.
ਇਸੇ ਤਰ੍ਹਾਂ ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ ਗਿਆਨ ਦੀ ਖ਼ਾਤਰ ਹੈ (ਪ੍ਰਭੂ ਵਿਚ ਪਰਚਣ ਲਈ ਹੈ, ਉੱਚ-ਜੀਵਨ ਦੀ ਸੂਝ ਲਈ ਹੈ), ਕਰਮ = ਦੁਨੀਆ ਦੀ ਕਿਰਤ-ਕਾਰ। ਅਭਿਆਸੁ = ਮੁੜ ਮੁੜ ਕਰਨਾ। ਕਰਮ ਅਭਿਆਸੁ = ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ। ਗਿਆਨੈ ਕਾਰਨ = ਗਿਆਨ ਦੀ ਖ਼ਾਤਰ, ਪ੍ਰਭੂ ਵਿਚ ਪਰਚਣ ਦੀ ਖ਼ਾਤਰ, ਉੱਚੇ ਜੀਵਨ ਦੀ ਸੂਝ ਵਾਸਤੇ, ਜੀਵਨ ਦਾ ਸਹੀ ਰਸਤਾ ਲੱਭਣ ਲਈ।
ਗਿਆਨੁ ਭਇਆ ਤਹ ਕਰਮਹ ਨਾਸੁ ॥੩॥
When spiritual wisdom wells up, then actions are left behind. ||3||
ਜਦੋਂ ਉੱਚ-ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਤਾਂ ਉਸ ਅਵਸਥਾ ਵਿਚ ਅੱਪੜ ਕੇ ਕਿਰਤ-ਕਾਰ ਦਾ (ਮਾਇਕ ਉੱਦਮਾਂ ਦਾ) ਮੋਹ ਮਿਟ ਜਾਂਦਾ ਹੈ ॥੩॥ ਤਹ = ਉਸ ਅਵਸਥਾ ਵਿਚ ਅੱਪੜ ਕੇ। ਕਰਮਹ ਨਾਸੁ = ਕਰਮਾਂ ਦਾ ਨਾਸ, ਕਿਰਤ-ਕਾਰ ਦਾ ਨਾਸ, ਕਿਰਤ-ਕਾਰ ਦੇ ਮੋਹ ਦਾ ਨਾਸ ॥੩॥
ਘ੍ਰਿਤ ਕਾਰਨ ਦਧਿ ਮਥੈ ਸਇਆਨ ॥
For the sake of ghee, wise people churn milk.
ਸਿਆਣੀ ਇਸਤ੍ਰੀ ਘਿਉ ਦੀ ਖ਼ਾਤਰ ਦਹੀਂ ਰਿੜਕਦੀ ਹੈ, ਘ੍ਰਿਤ = ਘਿਉ। ਦਧਿ = ਨਹੀਂ। ਮਥੈ = ਰਿੜਕਦੀ ਹੈ। ਸਇਆਨ = ਸਿਆਣੀ ਇਸਤ੍ਰੀ।
ਜੀਵਤ ਮੁਕਤ ਸਦਾ ਨਿਰਬਾਨ ॥
Those who are Jivan-mukta, liberated while yet alive - are forever in the state of Nirvaanaa.
(ਤਿਵੇਂ ਜੋ ਮਨੁੱਖ ਨਾਮ ਜਪ ਕੇ ਪ੍ਰਭੂ-ਚਰਨਾਂ ਵਿਚ ਪਰਚਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਦਾ ਜੀਵਨ-ਨਿਰਬਾਹ, ਦੁਨੀਆ ਦੀ ਕਿਰਤ-ਕਾਰ ਪ੍ਰਭੂ-ਚਰਨਾਂ ਵਿਚ ਜੁੜਨ ਵਾਸਤੇ ਹੀ ਹੈ। ਸੋ, ਉਹ ਮਨੁੱਖ ਨਾਮ ਦੀ ਬਰਕਤਿ ਨਾਲ) ਮਾਇਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ-ਰਹਿਤ ਰਹਿੰਦਾ ਹੈ। ਨਿਰਬਾਨ = ਵਾਸ਼ਨਾ-ਰਹਿਤ।
ਕਹਿ ਰਵਿਦਾਸ ਪਰਮ ਬੈਰਾਗ ॥
Says Ravi Daas, O you unfortunate people,
ਰਵਿਦਾਸ ਇਹ ਸਭ ਤੋਂ ਉੱਚੇ ਵੈਰਾਗ (ਦੀ ਪ੍ਰਾਪਤੀ) ਦੀ ਗੱਲ ਦੱਸਦਾ ਹੈ;
ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥
why not meditate on the Lord with love in your heart? ||4||1||
ਹੇ ਭਾਗ-ਹੀਣ! ਪ੍ਰਭੂ ਤੇਰੇ ਹਿਰਦੇ ਵਿਚ ਹੀ ਹੈ, ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰਦਾ? ॥੪॥੧॥ ਕੀ ਨ = ਕਿਉਂ ਨਹੀਂ? ਅਭਾਗ = ਹੇ ਭਾਗ ਹੀਣ! ॥੪॥੧॥