ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਿਸ਼ਾਹੀ।

ਹੋਤੀ ਨਹੀ ਕਵਨ ਕਛੁ ਕਰਣੀ

I cannot do anything else.

ਮੈਥੋਂ ਕੋਈ ਸੁਚੱਜਾ ਕਰਤੱਬ ਨਹੀਂ ਹੋ ਸਕਿਆ। ਹੋਤੀ ਨਹੀ = ਨਹੀਂ ਹੋ ਸਕਦੀ। ਕਰਣੀ = ਚੰਗੀ ਕਾਰ, ਚੰਗਾ ਕਰਤੱਬ।

ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥੧॥ ਰਹਾਉ

I have taken this Support, meeting the Saints; I have entered the Sanctuary of the One Lord of the World. ||1||Pause||

ਸੰਤ ਜਨਾਂ ਨੂੰ ਮਿਲ ਕੇ ਸਿਰਫ਼ ਪਰਮਾਤਮਾ ਦੀ ਸਰਨ ਪਏ ਰਹਿਣਾ-ਸਿਰਫ਼ ਇਹੀ ਆਸਰਾ ਮੈਂ ਲੱਭਾ ਹੈ ॥੧॥ ਰਹਾਉ ॥ ਮਿਲਿ = ਮਿਲ ਕੇ। ਓਟ = ਆਸਰਾ ॥੧॥ ਰਹਾਉ ॥

ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ

The five wicked enemies are within this body; they lead the mortal to practice evil and corruption.

(ਕਾਮਾਦਿਕ) ਪੰਜੇ ਵਿਕਾਰ ਅਤੇ ਹੋਰ ਐਬ (ਜੀਵ ਦੇ) ਇਸ ਸਰੀਰ ਵਿਚ ਟਿਕੇ ਰਹਿੰਦੇ ਹਨ, ਵਿਸ਼ੇ-ਵਿਕਾਰਾਂ ਵਾਲੀ ਕਰਣੀ (ਜੀਵ ਦੀ) ਬਣੀ ਰਹਿੰਦੀ ਹੈ। ਪੰਚ ਦੋਖ = (ਕਾਮਾਦਿਕ) ਪੰਜ ਵਿਕਾਰ। ਛਿਦ੍ਰ = ਐਬ। ਇਆ ਤਨ ਮਹਿ = ਇਸ ਸਰੀਰ ਵਿਚ। ਬਿਖੈ = ਵਿਸ਼ੇ-ਵਿਕਾਰ। ਬਿਆਧਿ = ਵਿਕਾਰ। ਬਿਆਧਿ ਕੀ ਕਰਣੀ = ਵਿਕਾਰਾਂ ਵਾਲੀ ਹੀ ਕਰਤੂਤ।

ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥੧॥

He has infinite hope, but his days are numbered, and old age is sapping his strength. ||1||

(ਜੀਵ ਦੀਆਂ) ਆਸਾਂ ਬੇਅੰਤ ਹੁੰਦੀਆਂ ਹਨ, ਪਰ ਜ਼ਿੰਦਗੀ ਦੇ ਦਿਨ ਗਿਣੇ-ਮਿੱਥੇ ਹੁੰਦੇ ਹਨ। ਬੁਢੇਪਾ (ਜੀਵ ਦੇ ਸਰੀਰਕ) ਬਲ ਨੂੰ ਖਾਈ ਜਾਂਦਾ ਹੈ ॥੧॥ ਅਪਾਰ = ਅ-ਪਾਰ, ਬੇਅੰਤ। ਗਣਿ ਰਾਖੇ = ਗਿਣ ਕੇ ਰੱਖੇ ਹੋਏ, ਥੋੜੇ। ਗ੍ਰਸਤ ਜਾਤ = ਗ੍ਰਸੀ ਜਾ ਰਿਹਾ ਹੈ। ਬਲੁ = ਤਾਕਤ ਨੂੰ। ਜਰਣੀ = ਜਰਾ, ਬੁਢੇਪਾ ॥੧॥

ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ

He is the Help of the helpless, the Merciful Lord, the Ocean of Peace, the Destroyer of all pains and fears.

ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਦਇਆ ਦੇ ਸੋਮੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ! ਹੇ (ਜੀਵਾਂ ਦੇ) ਸਾਰੇ ਵਿਕਾਰ ਤੇ ਡਰ ਦੂਰ ਕਰਨ ਵਾਲੇ! ਅਨਾਥਹ ਨਾਥ = ਹੇ ਅਨਾਥਾਂ ਦੇ ਨਾਥ! ਸੁਖ ਸਾਗਰ = ਹੇ ਸੁਖਾਂ ਦੇ ਸਮੁੰਦਰ! ਸਰਬ ਦੋਖ ਭੈ ਹਰਣੀ = ਹੇ ਸਾਰੇ ਐਬ ਤੇ ਡਰ ਦੂਰ ਕਰਨ ਵਾਲੇ!

ਮਨਿ ਬਾਂਛਤ ਚਿਤਵਤ ਨਾਨਕ ਦਾਸ ਪੇਖਿ ਜੀਵਾ ਪ੍ਰਭ ਚਰਣੀ ॥੨॥੫੪॥੭੭॥

Slave Nanak longs for this blessing, that he may live, gazing upon the Feet of God. ||2||54||77||

ਤੇਰਾ ਦਾਸ ਨਾਨਕ (ਤੇਰੇ ਦਰ ਤੋਂ ਇਹ) ਮਨ-ਮੰਗੀ ਮੁਰਾਦ ਚਾਹੁੰਦਾ ਹੈ ਕਿ ਹੇ ਪ੍ਰਭੂ! ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ ॥੨॥੫੪॥੭੭॥ ਮਨਿ ਬਾਂਛਤ = ਮਨ-ਮੰਗੀ ਮੁਰਾਦ। ਚਿਤਵਤ = ਚਿਤਾਰਦਾ ਰਹਿੰਦਾ ਹੈ। ਪੇਖਿ = ਵੇਖ ਕੇ। ਜੀਵਾ = ਜੀਵਾਂ, ਜੀਊਂਦਾ ਰਹਾਂ, ਆਤਮਕ ਜੀਵਨ ਹਾਸਲ ਕਰਦਾ ਰਹਾਂ ॥੨॥੫੪॥੭੭॥