ਅੜਿਲ ॥
ਅੜਿਲ:
ਅਤਿਥ ਭੇਸ ਧਰਿ ਪਰੀ ਕੁਅਰਿ ਕੇ ਢਿਗ ਗਈ ॥
ਜੋਗੀ ਦਾ ਰੂਪ ਧਾਰ ਕੇ ਪਰੀ ਰਾਜ ਕੁਮਾਰ ਕੋਲ ਚਲੀ ਗਈ।
ਰਾਜ ਸੁਤਾ ਕੀ ਬਾਤ ਬਤਾਵਤ ਤਿਹ ਭਈ ॥
ਉਸ ਨੂੰ ਰਾਜ ਕਮਾਰੀ ਦੀ ਗੱਲ ਦਸੀ
ਤੁਮ ਕੌ ਉਨ ਕੀ ਚਾਹ ਉਨੈ ਤੁਮਰੀ ਲਗੀ ॥
ਕਿ ਤੈਨੂੰ ਉਸ ਦੀ ਚਾਹ ਹੈ ਅਤੇ ਉਸ ਨੂੰ ਤੇਰੀ ਚਾਹ ਲਗੀ ਹੋਈ ਹੈ।
ਹੋ ਨਿਸੁ ਦਿਨੁ ਜਪਤ ਬਿਹੰਗ ਜ︀ਯੋ ਪ੍ਰੀਤਿ ਤੈਸੀ ਜਗੀ ॥੩੩॥
ਉਹ ਰਾਤ ਦਿਨ ਪੰਛੀ (ਪਪੀਹੇ) ਵਾਂਗ (ਤੇਰਾ ਨਾਮ) ਜਪਦੀ ਹੈ, ਉਸ ਵਰਗੀ (ਉਸ ਦੀ) ਪ੍ਰੀਤ ਜਾਗ ਪਈ ਹੈ ॥੩੩॥
ਸਾਤ ਸਮੁੰਦ੍ਰਨ ਪਾਰ ਕੁਅਰਿ ਵਹ ਜਾਨਿਯੈ ॥
ਉਹ ਰਾਜ ਕੁਮਾਰੀ ਸੱਤ ਸਮੁੰਦਰੋਂ ਪਾਰ ਹੈ।
ਨੇਹ ਲਗ︀ਯੋ ਤੁਮ ਸੋ ਤਿਹ ਅਧਿਕ ਪ੍ਰਮਾਨਿਯੈ ॥
ਉਸ ਦਾ ਤੇਰੇ ਨਾਲ ਬਹੁਤ ਅਧਿਕ ਪ੍ਰੇਮ ਹੋ ਗਿਆ ਹੈ।
ਕਰਿ ਕਰਿ ਕੌਨ ਉਪਾਇ ਕਹੋ ਤਿਹ ਲ︀ਯਾਇਯੈ ॥
ਦਸੋ, ਕਿਹੜਾ ਕਿਹੜਾ ਉਪਾ ਕਰ ਕੇ ਉਸ ਨੂੰ ਲਿਆਵਾਂ।
ਹੋ ਰਾਜ ਕੁਅਰ ਸੁਕੁਮਾਰਿ ਸੁ ਕਿਹ ਬਿਧਿ ਪਾਇਯੈ ॥੩੪॥
ਹੇ ਸੋਹਲ ਰਾਜ ਕੁਮਾਰ! (ਉਸ ਰਾਜ ਕੁਮਾਰੀ ਨੂੰ) ਕਿਸ ਢੰਗ ਨਾਲ ਪ੍ਰਾਪਤ ਕੀਤਾ ਜਾਏ ॥੩੪॥
ਮੁਹਿ ਸਰਦਾਰ ਪਰੀ ਕੀ ਸੁਰਿਦ ਬਖਾਨਿਯੈ ॥
ਮੈਨੂੰ ਸ਼ਾਹ ਪਰੀ ਦੀ ਸੁਹਿਰਦ (ਅਥਵਾ ਖੈਰ ਖ੍ਵਾਹ) ਕਿਹਾ ਜਾਂਦਾ ਹੈ।
ਰਵਿ ਸਸਿ ਕੀ ਸਮ ਜਾ ਕੋ ਰੂਪ ਪ੍ਰਮਾਨਿਯੈ ॥
ਉਸ (ਰਾਜ ਕੁਮਾਰੀ) ਦਾ ਰੂਪ ਸੂਰਜ ਜਾਂ ਚੰਦ੍ਰਮਾ ਦੇ ਸਮਾਨ ਸਮਝ ਲਵੋ।
ਜਬ ਵਹੁ ਰਾਜ ਕੁਅਰਿ ਕੀ ਚਿਤ ਨਿਰਖਤ ਭਈ ॥
ਜਦ ਉਸ ਨੇ ਰਾਜ ਕੁਮਾਰੀ ਦੇ ਚਿਤ ਦੀ ਸਥਿਤੀ ਵੇਖੀ
ਹੋ ਤਬ ਹੌ ਤੁਮਰੇ ਤੀਰ ਪਠਾਇ ਤੁਰਿਤ ਦਈ ॥੩੫॥
ਤਾਂ ਤੁਰੰਤ ਮੈਨੂੰ ਤੁਹਾਡੇ ਕੋਲ ਭੇਜ ਦਿੱਤਾ ॥੩੫॥