ਮਃ

First Mehl:

ਪਹਿਲੀ ਪਾਤਸ਼ਾਹੀ।

ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ

Make the Fear of God the farm, purity the water, truth and contentment the cows and bulls,

ਜੇ ਪ੍ਰਭੂ ਦਾ ਡਰ ਪੈਲੀ ਬਣੇ, ਸੁੱਧ ਆਚਰਨ (ਉਸ ਪੈਲੀ ਲਈ) ਪਾਣੀ ਹੋਵੇ, ਸਤ ਤੇ ਸੰਤੋਖ (ਉਸ ਪੈਲੀ ਨੂੰ ਵਾਹੁਣ ਲਈ) ਬਲਦ ਹੋਣ; ਭੁਇ = ਪੈਲੀ। ਪਵਿਤੁ = ਸੁੱਧ ਆਚਰਨ। ਬਲੇਦ = ਬਲਦ।

ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ

humility the plow, consciousness the plowman, remembrance the preparation of the soil, and union with the Lord the planting time.

ਨਿਮ੍ਰਤਾ ਦਾ ਹਲ ਹੋਵੇ, (ਜੁੜਿਆ ਹੋਇਆ) ਚਿੱਤ ਹਲ ਵਾਹੁਣ ਵਾਲਾ ਹੋਵੇ, ਪ੍ਰਭੂ ਦੇ ਸਿਮਰਨ ਦਾ ਵੱਤਰ ਹੋਵੇ ਤੇ ਗੁਰੂ ਦਾ ਮਿਲਾਪ (ਬੀਜ ਬੀਜਣ ਦਾ) ਸਮਾ ਹੋਵੇ, ਸੰਜੋਗੁ = ਗੁਰੂ ਨਾਲ ਮੇਲ। ਹਲੇਮੀ = ਨਿਮ੍ਰਤਾ। ਚੇਤਾ = ਸਿਮਰਨ। ਵਖਤ = ਬੀਜਣ ਦਾ ਸਮਾ

ਨਾਉ ਬੀਜੁ ਬਖਸੀਸ ਬੋਹਲ ਦੁਨੀਆ ਸਗਲ ਦਰੋਗ

Let the Lord's Name be the seed, and His Forgiving Grace the harvest. Do this, and the whole world will seem false.

ਪ੍ਰਭੂ ਦਾ 'ਨਾਮ' ਬੀਜ ਹੋਵੇ ਤਾਂ ਪ੍ਰਭੂ ਦੀ ਬਖ਼ਸ਼ਸ਼ ਦਾ ਬੋਹਲ ਇਕੱਠਾ ਹੁੰਦਾ ਹੈ ਤੇ ਦੁਨੀਆ ਸਾਰੀ ਝੂਠੀ ਦਿੱਸ ਪੈਂਦੀ ਹੈ (ਭਾਵ, ਇਹ ਸਮਝ ਆ ਜਾਂਦੀ ਹੈ ਕਿ ਦੁਨੀਆ ਦਾ ਸਾਥ ਸਦਾ ਨਿਭਣ ਵਾਲਾ ਨਹੀਂ)। ਦਰੋਗ = ਨਾਸਵੰਤ।

ਨਾਨਕ ਨਦਰੀ ਕਰਮੁ ਹੋਇ ਜਾਵਹਿ ਸਗਲ ਵਿਜੋਗ ॥੨॥

O Nanak, if He bestows His Merciful Glance of Grace, then all your separation will be ended. ||2||

ਹੇ ਨਾਨਕ! (ਇਸ ਉੱਦਮ ਨਾਲ ਜਦੋਂ) ਪ੍ਰਭੂ ਦੀ ਮੇਹਰ ਹੁੰਦੀ ਹੈ ਤਾਂ (ਉਸ ਨਾਲ) ਸਾਰੇ ਵਿਛੋੜੇ ਦੂਰ ਹੋ ਜਾਂਦੇ ਹਨ ॥੨॥ ਕਰਮੁ = ਬਖ਼ਸ਼ਸ਼ ॥੨॥