ਚੌਪਈ

Chaupaee

ਚੌਪਈ:

ਉਠਤ ਬਚਨ ਨ੍ਰਿਪ ਸਾਥ ਉਚਾਰੇ

When she was roused, she said,

(ਹੋਸ਼ ਵਿਚ ਆ ਕੇ) ਉਠਦਿਆਂ ਹੀ (ਉਸ ਨੇ) ਰਾਜੇ ਨੂੰ ਕਿਹਾ,

ਆਜੁ ਭਜੋ ਮੁਹਿ ਰਾਜ ਪਿਆਰੇ

‘O my Raja, please make love with me.

ਹੇ ਪਿਆਰੇ ਰਾਜਨ! ਅਜ (ਤੁਸੀਂ) ਮੇਰੇ ਨਾਲ ਭੋਗ-ਵਿਲਾਸ ਕਰੋ।

ਹੇਰਿ ਤੁਮੈ ਹਰ ਅਰਿ ਬਸ ਭਈ

‘Your sight has put me in the grip of passion

(ਮੈਂ) ਤੁਹਾਨੂੰ ਵੇਖ ਕੇ ਕਾਮ ਦੇਵ (ਸ਼ਿਵ ਦੇ ਵੈਰੀ) ਦੇ ਵਸ ਵਿਚ ਹੋ ਗਈ ਹਾਂ।

ਮੋ ਕਹ ਬਿਸਰਿ ਸਕਲ ਸੁਧਿ ਗਈ ॥੬॥

And I have lost all my senses.’(6)

ਮੈਨੂੰ ਸਾਰੀ ਸੁਧ ਬੁਧ ਭੁਲ ਗਈ ਹੈ ॥੬॥