ਸਵਈਏ ਮਹਲੇ ਤੀਜੇ ਕੇ ੩ ॥
Swaiyas In Praise Of The Third Mehl:
ਗੁਰੂ ਅਮਰਦਾਸ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ ॥
Dwell upon that Primal Being, the True Lord God; in this world, His One Name is Undeceivable.
ਉਸ ਸਦਾ-ਥਿਰ ਅਕਾਲ ਪੁਰਖ ਨੂੰ ਸਿਮਰ; ਜਿਸ ਦਾ ਇਕ ਨਾਮ ਸੰਸਾਰ ਵਿਚ ਅਛੱਲ ਹੈ। ਸਿਵਰਿ = ਸਿਮਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਾ ਕਾ = ਜਿਸ (ਹਰੀ) ਦਾ। ਅਛਲੁ = ਨਾ ਛਲਿਆ ਜਾਣ ਵਾਲਾ। ਸੰਸਾਰੇ = ਸੰਸਾਰ ਵਿਚ।
ਜਿਨਿ ਭਗਤ ਭਵਜਲ ਤਾਰੇ ਸਿਮਰਹੁ ਸੋਈ ਨਾਮੁ ਪਰਧਾਨੁ ॥
He carries His devotees across the terrifying world-ocean; meditate in remembrance on His Naam, Supreme and Sublime.
ਜਿਸ ਨਾਮ ਨੇ ਭਗਤਾਂ ਨੂੰ ਸੰਸਾਰ-ਸਾਗਰ ਤੋਂ ਪਾਰ ਉਤਾਰਿਆ ਹੈ, ਉਸ ਉੱਤਮ ਨਾਮ ਨੂੰ ਸਿਮਰੋ। ਜਿਨਿ = ਜਿਸ (ਨਾਮ) ਨੇ। ਪਰਧਾਨੁ = ਸ੍ਰੇਸ਼ਟ, ਉੱਤਮ।
ਤਿਤੁ ਨਾਮਿ ਰਸਿਕੁ ਨਾਨਕੁ ਲਹਣਾ ਥਪਿਓ ਜੇਨ ਸ੍ਰਬ ਸਿਧੀ ॥
Nanak delighted in the Naam; He established Lehnaa as Guru, who was imbued with all supernatural spiritual powers.
ਉਸੇ ਨਾਮ ਵਿਚ (ਗੁਰੂ) ਨਾਨਕ ਆਨੰਦ ਲੈ ਰਿਹਾ ਹੈ, (ਉਸੇ ਨਾਮ ਦੁਆਰਾ) ਲਹਣਾ ਜੀ ਟਿੱਕ ਗਏ, ਜਿਸ ਕਰਕੇ ਸਾਰੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ। ਤਿਤੁ ਨਾਮਿ = ਉਸੇ ਨਾਮ ਵਿਚ। ਰਸਿਕੁ = ਆਨੰਦ ਲੈਣ ਵਾਲਾ। ਥਪਿਓ = ਥਾਪਿਆ ਗਿਆ, ਟਿੱਕਿਆ ਗਿਆ। ਜੇਨ = ਜਿਸ ਕਰ ਕੇ, (ਭਾਵ, ਉਸੇ ਨਾਮ ਦੀ ਬਰਕਤਿ ਕਰ ਕੇ)। ਸ੍ਰਬ ਸਿਧੀ = ਸਾਰੀਆਂ ਸਿੱਧੀਆਂ (ਪ੍ਰਾਪਤ ਹੋਈਆਂ)।
ਕਵਿ ਜਨ ਕਲੵ ਸਬੁਧੀ ਕੀਰਤਿ ਜਨ ਅਮਰਦਾਸ ਬਿਸ੍ਤਰੀਯਾ ॥
So speaks KALL the poet: the glory of the wise, sublime and humble Amar Daas is spread throughout the world.
ਹੇ ਕਲ੍ਯ੍ਯ ਕਵੀ! (ਉਸੇ ਦੀ ਬਰਕਤਿ ਨਾਲ) ਉੱਚੀ ਬੁੱਧੀ ਵਾਲੇ ਗੁਰੂ ਅਮਰਦਾਸ ਦੀ ਸੋਭਾ ਲੋਕਾਂ ਵਿਚ ਪਸਰ ਰਹੀ ਹੈ। ਸਬੁਧੀ = ਬੁੱਧੀ ਵਾਲਾ, ਉੱਚੀ ਮਤ ਵਾਲਾ। ਕੀਰਤਿ = ਸੋਭਾ। ਜਨ = ਜਨਾਂ ਵਿਚ, ਲੋਕਾਂ ਵਿਚ। ਅਮਰਦਾਸ = ਗੁਰੂ ਅਮਰਦਾਸ ਦੀ। ਬਿਸ੍ਤਰੀਯਾ = ਖਿੱਲਰੀ ਹੋਈ ਹੈ।
ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ ॥
His Praises radiate throughout the world, like the rays of the sun, and the branches of the maulsar (fragrant) tree.
(ਜਿਵੇਂ) ਮੌਲਸਰੀ ਦੇ ਸ੍ਰੇਸ਼ਟ ਰੁੱਖ ਦੀਆਂ ਸ਼ਾਖ਼ਾਂ (ਖਿੱਲਰ ਕੇ ਸੁਗੰਧੀ ਖਿਲਾਰਦੀਆਂ ਹਨ, ਤਿਵੇਂ ਗੁਰੂ ਅਮਰਦਾਸ ਦੀ) ਸੋਭਾ-ਰੂਪ ਸੂਰਜ ਦੀ ਕਿਰਣ ਦੇ ਜਗਤ ਵਿਚ ਪਰਗਟ ਹੋਣ ਦੇ ਕਾਰਣ- ਕੀਰਤਿ ਰਵਿ ਕਿਰਣਿ = ਸੋਭਾ-ਰੂਪ ਸੂਰਜ ਦੀ ਕਿਰਣ ਦੁਆਰਾ। ਰਵਿ = ਸੂਰਜ। ਕੀਰਤਿ = ਸੋਭਾ। ਪ੍ਰਗਟਿ = ਪਰਗਟ ਹੋ ਕੇ, ਖਿੱਲਰ ਕੇ। ਸੰਸਾਰਹ = ਸੰਸਾਰ ਵਿਚ। ਸਾਖ = ਟਹਿਣੀਆਂ। ਤਰੋਵਰ = ਸ੍ਰੇਸ਼ਟ ਰੁੱਖ। ਮਵਲਸਰਾ = ਮੌਲਸਰੀ ਦਾ ਰੁੱਖ, ਇਸ ਦੇ ਨਿੱਕੇ ਨਿੱਕੇ ਫੁੱਲ ਬੜੀ ਮਿੱਠੀ ਅਤੇ ਭਿੰਨੀ ਸੁਗੰਧੀ ਵਾਲੇ ਹੁੰਦੇ ਹਨ।
ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈ ਜੈ ਕਾਰੁ ਜਪੰਥਿ ਨਰਾ ॥
In the north, south, east and west, people proclaim Your Victory.
ਪਹਾੜ, ਦੱਖਣ ਚੜ੍ਹਦੇ ਲਹਿੰਦੇ (ਭਾਵ, ਹਰ ਪਾਸੇ) ਲੋਕ ਗੁਰੂ ਅਮਰਦਾਸ ਜੀ ਦੀ ਜੈ-ਜੈਕਾਰ ਕਰ ਰਹੇ ਹਨ। ਉਤਰਿ = ਉੱਤਰਿ, ਪਹਾੜ ਪਾਸੇ। ਦਖਿਣਹਿ = ਦੱਖਣ ਵਲ। ਪੁਬਿ = ਚੜ੍ਹਦੇ ਪਾਸੇ। ਪਸ੍ਚਮਿ = ਪੱਛੋਂ ਵਲ। ਜਪੰਥਿ = ਜਪਦੇ ਹਨ।
ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸ੍ਚਮਿ ਧਰੀਆ ॥
The Guru spoke the Lord's Name with His mouth and broadcast it throughout the world, to turn the tide of the hearts of men.
ਜਿਹੜਾ ਹਰੀ ਦਾ ਨਾਮ ਗੁਰੂ ਨਾਨਕ ਦੇਵ ਜੀ ਨੇ ਉਚਾਰ ਕੇ ਵਰਤਾਇਆ ਤੇ ਸੰਸਾਰੀ ਜੀਵਾਂ ਦੀ ਥ੍ਰਿਤੀ ਸੰਸਾਰ ਵਲੋਂ ਉਲਟਾ ਦਿੱਤੀ, ਰਸਨਿ = ਰਸਨਾ ਦੁਆਰਾ, ਜੀਭ ਨਾਲ (ਭਾਵ, ਉੱਚਾਰ ਕੇ)। ਗੁਰਮੁਖਿ = ਗੁਰੂ (ਨਾਨਕ) ਨੇ। ਬਰਦਾਯਉ = ਵਰਤਾਇਆ। ਉਲਟਿ = ਉਲਟਾ ਕੇ। ਗੰਗ = ਗੰਗਾ ਦਾ ਪ੍ਰਵਾਹ, ਜੀਵਾਂ ਦੀ ਬ੍ਰਿਤੀ। ਪਸ੍ਚਮਿ = ਪੱਛੋਂ ਵਲ, ਮਾਇਆ ਵਲੋਂ ਹਟਵੀਂ। ਧਰੀਆ = ਟਿਕਾ ਦਿੱਤੀ।
ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੧॥
That Undeceivable Naam, which carries the devotees across the world-ocean, came into Guru Amar Daas. ||1||
ਉਹੀ ਅਛੱਲ ਨਾਮ, ਉਹੀ ਭਗਤਾਂ ਨੂੰ ਸੰਸਾਰ ਤੋਂ ਪਾਰ ਉਤਾਰਨ ਵਾਲਾ ਨਾਮ ਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ ॥੧॥ ਭਗਤਹ ਭਵ ਤਾਰਣੁ = ਭਗਤਾਂ ਨੂੰ ਸੰਸਾਰ ਤੋਂ ਤਾਰਨ ਵਾਲਾ। ਫੁਰਿਆ = ਅਨੁਭਵ ਹੋਇਆ ॥੧॥