ਚੌਪਈ

Chaupaee

ਚੌਪਈ:

ਜਬ ਨ੍ਰਿਪ ਮਰਿਯੋ ਤ੍ਰਿਯਹਿ ਲਖਿ ਪਾਯੋ

ਜਦ ਇਸਤਰੀ ਨੇ ਰਾਜੇ ਨੂੰ ਮਰਿਆ ਹੋਇਆ ਵੇਖਿਆ

ਭਾਤਿ ਭਾਤਿ ਹ੍ਵੈ ਦੁਖਿਤ ਸੁਨਾਯੋ

(Pretending) When the woman saw the dead-body of Raja, she started to express her anguish,

ਤਾਂ ਕਈ ਤਰ੍ਹਾਂ ਨਾਲ ਦੁਖ ਪ੍ਰਗਟ ਕੀਤਾ।

ਕੌਨ ਕਾਲ ਗਤਿ ਕਰੀ ਹਮਾਰੀ

ਕਾਲ ਨੇ ਮੇਰੀ ਕੀ ਗਤੀ ਕਰ ਦਿੱਤੀ ਹੈ

ਰਾਜਾ ਜੂ ਚੁਭਿ ਮਰੇ ਕਟਾਰੀ ॥੧੫॥

And shouted, ‘What has Kaal, the god of death, done to me?’ ‘Raja has died by hitting a dagger.’(15)

ਕਿ ਰਾਜਾ ਜੀ ਕਟਾਰ ਦੇ ਚੁਭ ਜਾਣ ਨਾਲ ਮਰ ਗਏ ਹਨ ॥੧੫॥

ਜਬ ਰਾਨੀ ਹ੍ਵੈ ਦੀਨ ਉਘਾਯੋ

ਜਦ ਰਾਣੀ ਨੇ ਦੁਖੀ ਹੋ ਕੇ ਪੁਕਾਰ ਕੀਤੀ

ਬੈਠੇ ਸਭ ਲੋਗਨ ਸੁਨਿ ਪਾਯੋ

When Rani, showing grief, shouted very loudly, all the people heard,

ਤਾਂ ਸਾਰੇ ਲੋਕਾਂ ਨੇ ਬੈਠਿਆਂ ਹੋਇਆਂ ਸੁਣਿਆਂ।

ਤਾ ਕੋ ਸਭ ਪੂਛਨਿ ਮਿਲਿ ਆਏ

ਸਭ ਮਿਲ ਕੇ ਉਸ ਨੂੰ ਪੁਛਣ ਆਏ

ਕੋਨੈ ਦੁਸਟ ਰਾਵ ਜੂ ਘਾਏ ॥੧੬॥

And asked, which enemy had killed the RaJa.(16)

ਕਿ ਕਿਸ ਦੁਸ਼ਟ ਨੇ ਰਾਜਾ ਜੀ ਨੂੰ ਮਾਰਿਆ ਹੈ? ॥੧੬॥

ਤਬ ਰਾਨੀ ਅਤਿ ਦੁਖਿਤ ਬਖਾਨ︀ਯੋ

ਤਦ ਰਾਣੀ ਨੇ ਬਹੁਤ ਦੁਖੀ ਹੋ ਕੇ ਦਸਿਆ

ਤਾ ਕੋ ਭੇਦ ਕਛੂ ਪਛਾਨ︀ਯੋ

The Rani expressed as if in a great distress, ‘Noone knows the mystery.

ਕਿ ਇਸ ਦਾ ਭੇਦ ਸਮਝਿਆ ਨਹੀਂ ਜਾ ਸਕਦਾ।

ਪ੍ਰਥਮ ਰਾਵ ਜੂ ਮਾਸੁ ਮੰਗਾਯੋ

ਪਹਿਲਾਂ ਰਾਜਾ ਜੀ ਨੇ ਮਾਸ ਮੰਗਵਾਇਆ।

ਆਪੁ ਭਖ੍ਰਯੋ ਕਛੁ ਭ੍ਰਿਤਨ ਪਠਾਯੋ ॥੧੭॥

‘Primarily the Raja had ordered some meat, from which he ate some and, some, he distributed among the servants.’(17)

ਕੁਝ ਆਪ ਖਾਇਆ (ਬਾਕੀ) ਨੌਕਰਾਂ ਨੂੰ ਭੇਜ ਦਿੱਤਾ ॥੧੭॥

ਪੁਨਿ ਰਾਜਾ ਜੂ ਅਮਲ ਮੰਗਾਯੋ

ਫਿਰ ਰਾਜਾ ਜੀ ਨੇ ਸ਼ਰਾਬ ('ਅਮਲ') ਮੰਗਵਾਈ।

ਆਪੁ ਪਿਯੋ ਕਛੁ ਹਮੈ ਪਿਯਾਯੋ

‘Then Raja sent for wine, he drank some and, some, he gave me.

ਆਪ ਪੀਤੀ ਅਤੇ ਕੁਝ ਮੈਨੂੰ ਵੀ ਪਿਲਾਈ।

ਪੀਏ ਕੈਫ ਕੈ ਅਤਿ ਮਤਿ ਭਏ

ਸ਼ਰਾਬ ਪੀ ਕੇ ਬਹੁਤ ਮਸਤ ਹੋ ਗਏ।

ਸੁਧਿ ਮੈ ਹੁਤੇ ਬਿਸੁਧਿ ਹ੍ਵੈ ਗਏ ॥੧੮॥

‘By drinking wine we were inebriated and lost our senses.(18)

ਹੋਸ਼ ਵਿਚ ਸਨ, ਪਰ ਬੇਹੋਸ਼ ਹੋ ਗਏ ॥੧੮॥

ਮਦ ਸੌ ਨ੍ਰਿਪਤਿ ਭਏ ਮਤਵਾਰੇ

ਸ਼ਰਾਬ ਨਾਲ ਮਸਤ ਹੋ ਕੇ

ਖੇਲ ਕਾਜਿ ਗ੍ਰਿਹ ਓਰ ਪਧਾਰੇ

Overwhelmed with wine, Raja came forward to make love with me.

ਰਾਜਾ ਜੀ ਕਾਮ-ਕ੍ਰੀੜਾ ਲਈ ਮਹੱਲ ਵਲ ਚਲੇ।

ਬਸਿ ਹ੍ਵੈ ਅਧਿਕ ਕਾਮ ਕੇ ਗਯੋ

ਕਾਮ ਦੇ ਅਧਿਕ ਵਸ ਵਿਚ ਹੋ ਜਾਣ ਕਾਰਨ

ਮੇਰੋ ਹਾਥ ਹਾਥ ਗਹਿ ਲਯੋ ॥੧੯॥

‘Domineered by the Cupid he stretched his hand and clutched my arm.(19)

ਮੇਰੇ ਹੱਥ ਨੂੰ ਆਪਣੇ ਹੱਥ ਨਾਲ ਪਕੜ ਲਿਆ ॥੧੯॥

ਪਾਵ ਖਿਸਤ ਪੌਰਿਨ ਤੇ ਭਯੋ

ਪੌੜੀਆਂ ਉਤੋਂ ਪੈਰ ਖਿਸਕ ਗਿਆ।

ਅਧਿਕ ਮਤ ਮੈਥੋ ਗਿਰਿ ਗਯੋ

‘Be skidded on the stair and, being excessively drunk, slipped out of my band too.

(ਸ਼ਰਾਬ ਵਿਚ) ਅਧਿਕ ਮਸਤ ਹੋਣ ਕਾਰਨ ਮੇਰੇ ਕੋਲੋਂ ਡਿਗ ਗਏ।

ਉਰ ਤੇ ਉਗਰਿ ਕਟਾਰੀ ਲਾਗੀ

ਕਟਾਰ ਉਛਲ ਕੇ (ਉਨ੍ਹਾਂ ਦੀ) ਛਾਤੀ ਵਿਚ ਲਗੀ

ਤਾ ਤੇ ਦੇਹ ਰਾਵ ਜੂ ਤ︀ਯਾਗੀ ॥੨੦॥

‘His dagger was unfastened, hit him and the Raja breathed his lost.(20)

ਜਿਸ ਕਰ ਕੇ ਰਾਜਾ ਜੀ ਨੇ ਦੇਹ ਤਿਆਗ ਦਿੱਤੀ ॥੨੦॥