ਦੋਹਰਾ ॥
ਦੋਹਰਾ:
ਚਿਮਟਿ ਚਿਮਟਿ ਤਿਹ ਮੀਤ ਸੌ ਗਰੇ ਗਈ ਲਪਟਾਇ ॥
ਉਹ ਚਿਮਟ ਚਿਮਟ ਕੇ ਉਸ ਮਿਤਰ ਦੇ ਗਲੇ ਨਾਲ ਲਿਪਟ ਗਈ।
ਸ੍ਰਵਨ ਚਟਾਕੋ ਨਾਥ ਸੁਨਿ ਜਾਗ︀ਯੋ ਨੀਂਦ ਗਵਾਇ ॥੧੦॥
(ਉਧਰ ਉਸ ਦਾ) ਪਤੀ ਚਟਾਕਿਆਂ ਦੀ ਆਵਾਜ਼ ਸੁਣ ਕੇ ਨੀਂਦਰ ਨੂੰ ਗਵਾ ਕੇ ਜਾਗ ਪਿਆ ॥੧੦॥
ਲਪਟਿ ਲਪਟਿ ਅਤਿ ਰਤਿ ਕਰੀ ਜੈਸੀ ਕਰੈ ਨ ਕੋਇ ॥
(ਉਨ੍ਹਾਂ ਦੋਹਾਂ ਨੇ) ਲਿਪਟ ਲਿਪਟ ਕੇ ਬਹੁਤ ਰਤੀ-ਕ੍ਰੀੜਾ ਕੀਤੀ, ਜਿਸ ਤਰ੍ਹਾਂ ਦੀ ਹੋਰ ਕੋਈ ਨਹੀਂ ਕਰਦਾ।
ਸ੍ਰਮਿਤ ਭਏ ਤਰੁਨੀ ਤਰੁਨ ਰਹੇ ਤਹਾ ਹੀ ਸੋਇ ॥੧੧॥
ਉਹ ਇਸਤਰੀ ਅਤੇ ਪੁਰਸ਼ ਥਕ ਕੇ ਉਥੇ ਹੀ ਸੌਂ ਗਏ ॥੧੧॥