ਮਾਰੂ ਮਹਲਾ

Maaroo, Fifth Mehl:

ਮਾਰੂ ਪੰਜਵੀਂ ਪਾਤਿਸ਼ਾਹੀ।

ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ

Renounce your self-conceit, and the fever shall depart; become the dust of the feet of the Holy.

ਹੇ ਮੇਰੇ ਮਨ! ਆਪਾ-ਭਾਵ ਛੱਡ ਦੇਹ, ਗੁਰੂ ਦੀ ਚਰਨ-ਧੂੜ ਬਣ ਜਾ, ਤੇਰਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਇਗਾ। ਤਜਿ = ਛੱਡ। ਆਪੁ = ਆਪਾ-ਭਾਵ। ਬਿਨਸੀ = ਨਾਸ ਹੋ ਜਾਇਗਾ। ਤਾਪੁ = ਚਿੰਤਾ-ਫ਼ਿਕਰ, ਕਲੇਸ਼। ਰੇਣ ਸਾਧੂ = ਗੁਰੂ ਦੀ ਚਰਨ-ਧੂੜ। ਥੀਉ = ਹੋ ਜਾ।

ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥

He alone receives Your Name, Lord, whom You bless with Your Mercy. ||1||

ਹੇ ਪ੍ਰਭੂ! ਤੇਰਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮਿਹਰ ਕਰ ਕੇ ਦੇਂਦਾ ਹੈਂ ॥੧॥ ਤਿਸਹਿ = {ਤਿਸੁ ਹੀ। ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਕਰਿ = ਕਰ ਕੇ। ਦੀਉ = (ਤੂੰ) ਦਿੱਤਾ ਹੈ ॥੧॥

ਮੇਰੇ ਮਨ ਨਾਮੁ ਅੰਮ੍ਰਿਤੁ ਪੀਉ

O my mind, drink in the Ambrosial Nectar of the Naam, the Name of the Lord.

ਹੇ ਮੇਰੇ ਮਨ! ਆਤਮਕ ਜੀਵਨ ਦੇ ਵਾਲਾ ਹਰਿ-ਨਾਮ-ਜਲ ਪੀਆ ਕਰ। ਮਨ = ਹੇ ਮਨ! ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ।

ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ

Abandon other bland, insipid tastes; become immortal, and live throughout the ages. ||1||Pause||

(ਨਾਮ ਦੀ ਬਰਕਤਿ ਨਾਲ) ਹੋਰ ਸਾਰੇ (ਮਾਇਕ ਪਦਾਰਥਾਂ ਦੇ) ਨਾਸਵੰਤ ਚਸਕੇ ਭੁਲਾ ਕੇ ਸਦਾ ਲਈ ਅਟੱਲ ਆਤਮਕ ਜੀਵਨ ਵਾਲੀ ਜ਼ਿੰਦਗੀ ਗੁਜ਼ਾਰ ॥੧॥ ਰਹਾਉ ॥ ਆਨ ਸਾਦ = ਹੋਰ ਸਾਰੇ ਸੁਆਦ। ਹੋਛੇ = ਛੇਤੀ ਨਾਸ ਹੋ ਜਾਣ ਵਾਲੇ। ਅਮਰੁ = ਅਟੱਲ ਆਤਮਕ ਜੀਵਨ ਦਾ ਮਾਲਕ। ਜੁਗੁ ਜੁਗੁ = ਸਦਾ ਲਈ। ਜੀਉ = ਜੀਵੋ ॥੧॥ ਰਹਾਉ ॥

ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ

Savor the essence of the One and only Naam; love the Naam, focus and attune yourself to the Naam.

ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ (ਮਾਇਕ ਪਦਾਰਥਾਂ ਦੇ ਸੁਆਦ ਹਨ), ਨਾਮ ਹੀ ਉਸ ਲਈ ਦੁਨੀਆ ਦੇ ਰੰਗ-ਤਮਾਸ਼ੇ ਹਨ, ਨਾਮੁ ਇਕ = ਇਕ (ਪ੍ਰਭੂ) ਦਾ ਨਾਮ। ਰਸ = (ਮਾਇਕ ਪਦਾਰਥਾਂ ਦੇ) ਸੁਆਦ। ਰੰਗ = (ਦੁਨੀਆ ਦੇ) ਰੰਗ-ਤਮਾਸ਼ੇ। ਨਾਮਿ = ਨਾਮ ਵਿਚ। ਲੀਉ = ਲਿਵ।

ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥

Nanak has made the One Lord his only friend, companion and relative. ||2||5||28||

ਹੇ ਨਾਨਕ! ਜਿਸ ਮਨੁੱਖ ਨੇ ਇੱਕ ਪਰਮਾਤਮਾ ਨੂੰ ਹੀ ਆਪਣਾ ਸੱਜਣ ਮਿੱਤਰ ਤੇ ਸਨਬੰਧੀ ਬਣਾ ਲਿਆ। ਉਸ ਦੀ ਲਿਵ ਸਦਾ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ ॥੨॥੫॥੨੮॥ ਬੰਧਪੁ = ਰਿਸ਼ਤੇਦਾਰ। ਕੀਉ = ਕੀਤਾ। ਨਾਨਕ = ਹੇ ਨਾਨਕ! ॥੨॥੫॥੨੮॥