ਮਾਰੂ ਮਹਲਾ ੫ ॥
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥
The five year old orphan boy Dhroo, by meditating in remembrance on the Lord, became stationary and permanent.
ਧ੍ਰੂ ਪੰਜ ਸਾਲਾਂ ਦੀ ਉਮਰ ਦਾ ਇਕ ਅਨਾਥ ਜਿਹਾ ਬੱਚਾ ਸੀ। ਹਰਿ-ਨਾਮ ਸਿਮਰਦਿਆਂ ਉਸ ਨੇ ਅਟੱਲ ਪਦਵੀ ਪ੍ਰਾਪਤ ਕਰ ਲਈ। ਪਾਂਚ ਬਰਖ ਕੋ = ਪੰਜ ਸਾਲਾਂ (ਦੀ ਉਪਰ) ਦਾ। ਬਾਰਿਕੁ = ਬਾਲਕ। ਅਮਰ = ਅਟੱਲ। ਅਟਾਰੇ = ਅਟਾਰੀ ਤੇ, ਦਰਜੇ ਤੇ।
ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥੧॥
For the sake of his son, Ajaamal called out, "O Lord, Naaraayan", who struck down and killed the Messenger of Death. ||1||
(ਅਜਾਮਲ ਆਪਣੇ) ਪੁੱਤਰ ਨੂੰ (ਵਾਜ ਮਾਰਨ) ਦੀ ਖ਼ਾਤਰ 'ਨਾਰਾਇਣ, ਨਾਰਾਇਣ' ਆਖਿਆ ਕਰਦਾ ਸੀ, ਉਸ ਨੇ ਜਮਦੂਤਾਂ ਨੂੰ ਮਾਰ ਕੇ ਭਜਾ ਦਿੱਤਾ ॥੧॥ ਹੇਤਿ = ਦੀ ਖ਼ਾਤਰ। ਜਮ ਕੰਕਰ = {किंकर, ਨੌਕਰ} ਜਮਦੂਤ। ਮਾਰਿ ਬਿਦਾਰੇ = ਮਾਰ ਭਜਾਏ ॥੧॥
ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥
My Lord and Master has saved many, countless beings.
ਹੇ ਮੇਰੇ ਠਾਕੁਰ! ਕਿਤਨੇ ਹੀ ਬੇਅੰਤ ਜੀਵ ਤੂੰ ਬਚਾ ਰਿਹਾ ਹੈਂ। ਠਾਕੁਰ = ਹੇ ਠਾਕੁਰ! ਕੇਤੇ = ਕਿਤਨੇ ਹੀ, ਬੇਅੰਤ। ਉਧਾਰੇ = ਬਚਾ ਲਏ।
ਮੋਹਿ ਦੀਨ ਅਲਪ ਮਤਿ ਨਿਰਗੁਣ ਪਰਿਓ ਸਰਣਿ ਦੁਆਰੇ ॥੧॥ ਰਹਾਉ ॥
I am meek, with little or no understanding, and unworthy; I seek protection at the Lord's Door. ||1||Pause||
ਮੈਂ ਨਿਮਾਣਾ ਹਾਂ, ਥੋੜੀ ਅਕਲ ਵਾਲਾ ਹਾਂ, ਗੁਣ-ਹੀਨ ਹਾਂ। ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਆ ਡਿੱਗਾ ਹਾਂ ॥੧॥ ਰਹਾਉ ॥ ਮੋਹਿ = ਮੈਂ। ਦੀਨ = ਨਿਮਾਣਾ। ਅਲਪ ਮਤਿ = ਥੋੜੀ ਮੱਤ ਵਾਲਾ। ਪਰਿਓ = ਪਿਆ ॥੧॥ ਰਹਾਉ ॥
ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ ॥
Baalmeek the outcaste was saved, and the poor hunter was saved as well.
(ਨਾਮ ਸਿਮਰਨ ਦੀ ਬਰਕਤਿ ਨਾਲ) ਬਾਲਮੀਕ ਚੰਡਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ, ਵਿਚਾਰੇ ਸ਼ਿਕਾਰੀ ਵਰਗੇ ਭੀ ਤਰ ਗਏ। ਸੁਪਚਾਰੋ = ਸੁਪਚ, {ਸ਼੍ਵ = ਪਚ} ਚੰਡਾਲ (ਕੁੱਤੇ ਮਾਰ ਕੇ ਖਾਣ ਵਾਲਾ)। ਬਧਿਕ = ਸ਼ਿਕਾਰੀ {ਕ੍ਰਿਸ਼ਨ ਜੀ ਨੂੰ ਹਰਨ ਸਮਝ ਕੇ ਤੀਰ ਮਾਰਨ ਵਾਲਾ}।
ਏਕ ਨਿਮਖ ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ ॥੨॥
The elephant remembered the Lord in his mind for an instant, and so was carried across. ||2||
ਅੱਖ ਝਮਕਣ ਜਿਤਨੇ ਸਮੇ ਲਈ ਹੀ ਗਜ ਨੇ ਆਪਣੇ ਮਨ ਵਿਚ ਆਰਾਧਨਾ ਕੀਤੀ ਤੇ ਉਸ ਨੂੰ ਪ੍ਰਭੂ ਨੇ ਪਾਰ ਲੰਘਾ ਦਿੱਤਾ ॥੨॥ ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਗਜਪਤਿ = ਹਾਥੀ {ਜਿਸ ਨੂੰ ਤੰਦੂਏ ਨੇ ਫੜ ਲਿਆ ਸੀ} ॥੨॥
ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ॥
He saved His devotee Prahlaad, and tore Harnaakhash with his nails.
ਪਰਮਾਤਮਾ ਨੇ (ਆਪਣੇ) ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ, (ਉਸ ਦੇ ਪਿਉ) ਹਰਨਾਖਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ। ਪ੍ਰਹਿਲਾਦੈ = ਪ੍ਰਹਿਲਾਦ ਦੀ। ਨਖਹਿ = ਨਹੁੰਆਂ ਨਾਲ। ਬਿਦਾਰੇ = ਬਿਦਾਰਿਆ, ਚੀਰ ਦਿੱਤਾ।
ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ ॥੩॥
Bidar, the son of a slave-girl, was purified, and all his generations were redeemed. ||3||
ਦਾਸੀ ਦਾ ਪੁੱਤਰ ਬਿਦਰ (ਪਰਮਾਤਮਾ ਦੀ ਕਿਰਪਾ ਨਾਲ) ਪਵਿੱਤਰ (ਜੀਵਨ ਵਾਲਾ) ਹੋ ਗਿਆ, ਉਸ ਨੇ ਆਪਣੀਆਂ ਸਾਰੀਆਂ ਕੁਲਾਂ ਰੌਸ਼ਨ ਕਰ ਲਈਆਂ ॥੩॥ ਦਾਸੀ ਸੁਤੁ = ਦਾਸੀ ਦਾ ਪੁੱਤਰ। ਪੁਨੀਤਾ = ਪਵਿੱਤਰ। ਉਜਾਰੇ = ਰੌਸ਼ਨ ਕਰ ਲਏ ॥੩॥
ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ ॥
What sins of mine should I speak of? I am intoxicated with false emotional attachment.
ਹੇ ਹਰੀ! ਆਪਣੇ ਕਿਹੜੇ ਕਿਹੜੇ ਅਪਰਾਧ ਦੱਸਾਂ? ਮੈਂ ਤਾਂ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ। ਕਵਨ ਪਰਾਧ = ਕਿਹੜੇ ਕਿਹੜੇ ਅਪਰਾਧ? ਬਤਾਵਉ = ਬਤਾਵਉਂ, ਮੈਂ ਦੱਸਾਂ। ਮਿਥਿਆ ਮੋਹ = ਨਾਸਵੰਤ ਪਦਾਰਥਾਂ ਦਾ ਮੋਹ। ਮਗਨਾਰੇ = ਮਗਨ, ਡੁੱਬਾ ਹੋਇਆ, ਮਸਤ।
ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥੪॥੨॥
Nanak has entered the Sanctuary of the Lord; please, reach out and take me into Your embrace. ||4||2||
ਹੇ ਪ੍ਰਭੂ! ਮੈਂ ਨਾਨਕ ਤੇਰੀ ਸਰਨ ਆਇਆ ਹਾਂ, ਮੈਂ ਤੇਰੀ ਓਟ ਫੜੀ ਹੈ। ਮੈਨੂੰ ਆਪਣੀ ਬਾਂਹ ਪਸਾਰ ਕੇ ਫੜ ਲੈ ॥੪॥੨॥ ਸਾਮ = ਸਰਨ। ਲੀਜੈ = ਫੜ ਲੈ। ਭੁਜਾ ਪਸਾਰੇ = ਭੁਜਾ ਪਸਾਰਿ, ਬਾਂਹ ਖਿਲਾਰ ਕੇ ॥੪॥੨॥