ਦੋਹਰਾ ॥
ਦੋਹਰਾ:
ਲਪਟਿ ਲਪਟਿ ਤਾ ਸੌ ਰਮਿਯੋ ਰੁਤਿਸ ਪ੍ਰਭਾ ਤਿਹ ਜਾਨਿ ॥
ਉਸ ਨੂੰ ਰੁਤਿਸ ਪ੍ਰਭਾ ਸਮਝ ਕੇ ਉਸ ਨਾਲ ਲਿਪਟ ਲਿਪਟ ਕੇ ਰਮਣ ਕੀਤਾ
ਮਦ ਉਤਰੇ ਤਿਹ ਤਜਿ ਦਿਯੋ ਅਪਨੀ ਸੁਤਾ ਪਛਾਨਿ ॥੧੭॥
ਅਤੇ ਸ਼ਰਾਬ ਦੇ ਨਸ਼ੇ ਦੇ ਉਤਰਨ ਤੇ ਉਸ ਨੂੰ ਆਪਣੀ ਪੁੱਤਰੀ ਵਜੋਂ ਪਛਾਣ ਕੇ ਤਿਆਗ ਦਿੱਤਾ ॥੧੭॥
ਧੰਨ︀ਯ ਛਤ੍ਰਿ ਜਾ ਕੋ ਧਰਮ ਸ੍ਰੀ ਰਿਤੁ ਰਾਜਿ ਕੁਮਾਰਿ ॥
ਹੇ ਰਿਤੁ ਰਾਜ ਕੁਮਾਰੀ! ਤੇਰਾ ਛਤ੍ਰੀ ਧਰਮ ਧੰਨ ਹੈ
ਸੰਗ ਸੁਤਾ ਕੇ ਕੈ ਮੁਝੈ ਗੀ ਪਤਿਬ੍ਰਤਾ ਉਬਾਰਿ ॥੧੮॥
ਜੋ ਮੈਨੂੰ ਪੁੱਤਰੀ ਨਾਲ ਸਵਾ ਕੇ ਆਪਣੇ ਪਤੀਬ੍ਰਤਾ ਧਰਮ ਨੂੰ ਬਚਾ ਲਿਆ ॥੧੮॥
ਏਕ ਮਦੀ ਦੂਜੈ ਤਰੁਨਿ ਤੀਜੇ ਅਤਿ ਧਨ ਧਾਮ ॥
ਇਕ ਸ਼ਰਾਬੀ, ਦੂਜਾ ਜਵਾਨ ਅਤੇ ਤੀਜਾ ਘਰ ਵਿਚ ਧਨ ਬਹੁਤ ਹੋਵੇ,
ਪਾਪ ਕਰੇ ਬਿਨ ਕ︀ਯੋਨ ਬਚੈ ਬਚੈ ਬਚਾਵੈ ਰਾਮ ॥੧੯॥
ਉਹ ਪਾਪ ਕੀਤੇ ਬਿਨਾ ਕਿਵੇਂ ਬਚ ਸਕਦਾ ਹੈ, (ਤਦ ਹੀ) ਬਚ ਸਕਦਾ ਹੈ, ਜੇ ਰਾਮ ਬਚਾਏ ॥੧੯॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤਿਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੩॥੩੫੨੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੮੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੮੩॥੩੫੨੯॥ ਚਲਦਾ॥