ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਸੂਹੀ ਮਹਲਾ ੩ ਘਰੁ ੩ ॥
Raag Soohee, Third Mehl, Third House:
ਰਾਗ ਸੂਹੀ, ਘਰ ੩ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਭਗਤ ਜਨਾ ਕੀ ਹਰਿ ਜੀਉ ਰਾਖੈ ਜੁਗਿ ਜੁਗਿ ਰਖਦਾ ਆਇਆ ਰਾਮ ॥
The Dear Lord protects His humble devotees; throughout the ages, He has protected them.
ਹੇ ਭਾਈ! ਪਰਮਾਤਮਾ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ, ਹਰੇਕ ਜੁਗ ਵਿਚ ਹੀ (ਭਗਤਾਂ ਦੀ) ਇੱਜ਼ਤ ਰੱਖਦਾ ਆਇਆ ਹੈ। ਰਾਖੈ = ਰੱਖਦਾ ਹੈ। ਜੁਗਿ ਜੁਗਿ = ਹਰੇਕ ਜੁਗ ਵਿਚ।
ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮ ॥
Those devotees who become Gurmukh burn away their ego, through the Word of the Shabad.
ਜੇਹੜਾ ਮਨੁੱਖ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰਦਾ ਹੈ, ਉਹ ਪ੍ਰਭੂ ਦਾ ਭਗਤ ਬਣ ਜਾਂਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੀ ਹਉਮੈ ਦੂਰ ਕਰਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
ਹਉਮੈ ਸਬਦਿ ਜਲਾਇਆ ਮੇਰੇ ਹਰਿ ਭਾਇਆ ਜਿਸ ਦੀ ਸਾਚੀ ਬਾਣੀ ॥
Those who burn away their ego through the Shabad, become pleasing to my Lord; their speech becomes True.
ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਸਾੜਦਾ ਹੈ, ਉਹ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਜਿਸ ਦੀ ਸਿਫ਼ਤਿ-ਸਾਲਾਹ ਸਦਾ ਅਟੱਲ ਰਹਿਣ ਵਾਲੀ ਹੈ। ਭਾਇਆ = ਪਿਆਰਾ ਲੱਗਾ। ਜਿਸ ਦੀ = ਜਿਸ ਪ੍ਰਭੂ ਦੀ। ਸਾਚੀ = ਸਦਾ ਕਾਇਮ ਰਹਿਣ ਵਾਲੀ। ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ।
ਸਚੀ ਭਗਤਿ ਕਰਹਿ ਦਿਨੁ ਰਾਤੀ ਗੁਰਮੁਖਿ ਆਖਿ ਵਖਾਣੀ ॥
They perform the Lord's true devotional service, day and night, as the Guru has instructed them.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਿਨ ਰਾਤ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੇ ਭਗਤੀ ਕਰਦੇ ਰਹਿੰਦੇ ਹਨ, ਉਹ ਆਪ ਸਿਫ਼ਤਿ-ਸਾਲਾਹ ਵਾਲੀ ਬਾਣੀ ਉਚਾਰਦੇ ਰਹਿੰਦੇ ਹਨ, ਤੇ ਹੋਰਨਾਂ ਨੂੰ ਭੀ ਉਸ ਦੀ ਸੂਝ ਦੇਂਦੇ ਹਨ। ਸਚੀ = ਸਦਾ-ਥਿਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਆਖਿ = ਉਚਾਰ ਕੇ। ਵਖਾਣੀ = (ਹੋਰਨਾਂ ਨੂੰ) ਸਮਝਾਈ।
ਭਗਤਾ ਕੀ ਚਾਲ ਸਚੀ ਅਤਿ ਨਿਰਮਲ ਨਾਮੁ ਸਚਾ ਮਨਿ ਭਾਇਆ ॥
The devotees' lifestyle is true, and absolutely pure; the True Name is pleasing to their minds.
ਹੇ ਭਾਈ! ਭਗਤਾਂ ਦੀ ਜੀਵਨ-ਜੁਗਤੀ ਸਦਾ ਇਕ-ਰਸ ਰਹਿਣ ਵਾਲੀ ਅਤੇ ਬੜੀ ਪਵਿਤ੍ਰ ਹੁੰਦੀ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਸਦਾ-ਥਿਰ ਨਾਮ ਪਿਆਰਾ ਲੱਗਦਾ ਰਹਿੰਦਾ ਹੈ। ਚਾਲ = ਜੀਵਨ-ਜੁਗਤਿ। ਮਨਿ = ਮਨ ਵਿਚ।
ਨਾਨਕ ਭਗਤ ਸੋਹਹਿ ਦਰਿ ਸਾਚੈ ਜਿਨੀ ਸਚੋ ਸਚੁ ਕਮਾਇਆ ॥੧॥
O Nanak, the those devotees, who practice Truth, and only Truth, look beauteous in the Court of the True Lord. ||1||
ਹੇ ਨਾਨਕ! ਪਰਮਾਤਮਾ ਦੇ ਭਗਤ ਸਦਾ-ਥਿਰ ਪਰਮਾਤਮਾ ਦੇ ਦਰ ਤੇ ਸੋਭਦੇ ਹਨ, ਉਹ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਸਦਾ ਜਪਦੇ ਰਹਿੰਦੇ ਹਨ ॥੧॥ ਸੋਹਹਿ = ਸੋਭਦੇ ਹਨ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚੋ ਸਚੁ = ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਹੀ ॥੧॥
ਹਰਿ ਭਗਤਾ ਕੀ ਜਾਤਿ ਪਤਿ ਹੈ ਭਗਤ ਹਰਿ ਕੈ ਨਾਮਿ ਸਮਾਣੇ ਰਾਮ ॥
The Lord is the social class and honor of His devotees; the Lord's devotees merge in the Naam, the Name of the Lord.
ਹੇ ਭਾਈ! ਪਰਮਾਤਮਾ ਹੀ ਭਗਤਾਂ ਲਈ (ਉੱਚੀ) ਜਾਤਿ ਹੈ, ਪਰਮਾਤਮਾ ਹੀ ਉਹਨਾਂ ਦੀ ਇੱਜ਼ਤ ਹੈ। ਭਗਤ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ। ਪਤਿ = ਇੱਜ਼ਤ। ਕੈ ਨਾਮਿ = ਦੇ ਨਾਮ ਵਿਚ।
ਹਰਿ ਭਗਤਿ ਕਰਹਿ ਵਿਚਹੁ ਆਪੁ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ ॥
They worship the Lord in devotion, and eradicate self-conceit from within themselves; they understand merits and demerits.
ਭਗਤ (ਸਦਾ) ਹਰੀ ਦੀ ਭਗਤੀ ਕਰਦੇ ਹਨ, ਆਪਣੇ ਅੰਦਰੋਂ ਆਪਾ-ਭਾਵ (ਭੀ) ਦੂਰ ਕਰ ਲੈਂਦੇ ਹਨ, ਕਿਉਂਕਿ ਉਹਨਾਂ ਨੇ ਗੁਣਾਂ ਤੇ ਅਉਗਣਾਂ ਦੀ ਪਰਖ ਕਰ ਲਈ ਹੁੰਦੀ ਹੈ (ਉਹਨਾਂ ਨੂੰ ਪਤਾ ਹੁੰਦਾ ਹੈ ਕਿ ਹਉਮੈ ਅਉਗਣ ਹੈ)। ਕਰਹਿ = ਕਰਦੇ ਹਨ। ਵਿਚਹੁ = ਆਪਣੇ ਅੰਦਰੋਂ। ਆਪੁ = ਆਪਾ-ਭਾਵ।
ਗੁਣ ਅਉਗਣ ਪਛਾਣੈ ਹਰਿ ਨਾਮੁ ਵਖਾਣੈ ਭੈ ਭਗਤਿ ਮੀਠੀ ਲਾਗੀ ॥
They understand merits and demerits, and chant the Lord's Name; devotional worship is sweet to them.
ਜੇਹੜਾ ਮਨੁੱਖ ਗੁਣ ਤੇ ਅਉਗਣ ਦੀ ਪਰਖ ਕਰ ਲੈਂਦਾ ਹੈ, ਅਤੇ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਉਸ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰਹਿਣ ਕਰ ਕੇ ਪ੍ਰਭੂ ਦੀ ਭਗਤੀ ਪਿਆਰੀ ਲੱਗਦੀ ਹੈ। ਪਛਾਣੈ = ਪਛਾਣਦਾ ਹੈ। ਵਖਾਣੈ = ਉਚਾਰਦਾ ਹੈ। ਭੈ = ਡਰ-ਅਦਬ ਵਿਚ।
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਘਰ ਹੀ ਮਹਿ ਬੈਰਾਗੀ ॥
Night and day, they perform devotional worship, day and night, and in the home of the self, they remain detached.
ਜੇਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ ਗ੍ਰਿਹਸਤ ਵਿਚ ਹੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनां}। ਘਰ ਹੀ = ਘਰਿ ਹੀ {ਲਫ਼ਜ਼ 'ਘਰਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਘਰ ਵਿਚ ਹੀ। ਬੈਰਾਗੀ = ਵਿਰਕਤ।
ਭਗਤੀ ਰਾਤੇ ਸਦਾ ਮਨੁ ਨਿਰਮਲੁ ਹਰਿ ਜੀਉ ਵੇਖਹਿ ਸਦਾ ਨਾਲੇ ॥
Imbued with devotion, their minds remain forever immaculate and pure; they see their Dear Lord always with them.
ਹੇ ਭਾਈ! ਜੇਹੜੇ ਮਨੁੱਖ ਸਦਾ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦੇ ਹਨ। ਰਾਤੇ = ਰੰਗੇ ਹੋਏ। ਵੇਖਹਿ = ਵੇਖਦੇ ਹਨ। ਨਾਲੇ = ਨਾਲਿ।
ਨਾਨਕ ਸੇ ਭਗਤ ਹਰਿ ਕੈ ਦਰਿ ਸਾਚੇ ਅਨਦਿਨੁ ਨਾਮੁ ਸਮੑਾਲੇ ॥੨॥
O Nanak, those devotees are True in the Court of the Lord; night and day, they dwell upon the Naam. ||2||
ਹੇ ਨਾਨਕ! ਇਹੋ ਜਿਹੇ ਭਗਤ ਹਰ ਵੇਲੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਕੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ ॥੨॥ ਕੈ ਦਰਿ = ਦੇ ਦਰ ਉਤੇ। ਸਾਚੇ = ਸੱਚੇ, ਸੁਰਖ਼-ਰੂ। ਸਮ੍ਹ੍ਹਾਲੇ = ਸਮ੍ਹਾਲਿ, ਹਿਰਦੇ ਵਿਚ ਵਸਾ ਕੇ ॥੨॥
ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ ਵਿਣੁ ਸਤਿਗੁਰ ਭਗਤਿ ਨ ਹੋਈ ਰਾਮ ॥
The self-willed manmukhs practice devotional rituals without the True Guru, but without the True Guru, there is no devotion.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ (ਆਪਣੇ ਵਲੋਂ) ਪ੍ਰਭੂ ਦੀ ਭਗਤੀ ਕਰਦੇ ਹਨ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਭਗਤੀ ਹੋ ਨਹੀਂ ਸਕਦੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਕਰਹਿ = ਕਰਦੇ ਹਨ।
ਹਉਮੈ ਮਾਇਆ ਰੋਗਿ ਵਿਆਪੇ ਮਰਿ ਜਨਮਹਿ ਦੁਖੁ ਹੋਈ ਰਾਮ ॥
They are afflicted with the diseases of egotism and Maya, and they suffer the pains of death and rebirth.
ਉਹ ਮਨੁੱਖ ਹਉਮੈ ਵਿਚ, ਮਾਇਆ ਦੇ ਰੋਗ ਵਿਚ, ਫਸੇ ਰਹਿੰਦੇ ਹਨ, ਆਤਮਕ ਮੌਤ ਸਹੇੜ ਕੇ ਉਹ ਜਨਮਾਂ ਦੇ ਗੇੜ ਵਿਚ ਪਏ ਰਹਿੰਦੇ ਹਨ, ਉਹਨਾਂ ਨੂੰ ਦੁੱਖ ਚੰਬੜਿਆ ਰਹਿੰਦਾ ਹੈ। ਰੋਗਿ = ਰੋਗ ਵਿਚ। ਵਿਆਪੇ = ਫਸੇ ਰਹਿੰਦੇ ਹਨ।
ਮਰਿ ਜਨਮਹਿ ਦੁਖੁ ਹੋਈ ਦੂਜੈ ਭਾਇ ਪਰਜ ਵਿਗੋਈ ਵਿਣੁ ਗੁਰ ਤਤੁ ਨ ਜਾਨਿਆ ॥
The world suffers the pains of death and rebirth, and through the love of duality, it is ruined; without the Guru, the essence of reality is not known.
ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਦੁਨੀਆ ਖ਼ੁਆਰ ਹੁੰਦੀ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਭੀ ਅਸਲੀਅਤ ਨੂੰ ਨਹੀਂ ਸਮਝਦਾ। ਮਰਿ ਜਨਮਹਿ = ਮਰ ਕੇ ਜੰਮਦੇ ਹਨ, ਆਤਮਕ ਮੌਤ ਸਹੇੜ ਕੇ ਜੂਨਾਂ ਵਿਚ ਪਏ ਰਹਿੰਦੇ ਹਨ। ਦੂਜੈ ਭਾਇ = ਕਿਸੇ ਹੋਰ ਦੇ ਪਿਆਰ ਵਿਚ, ਮਾਇਆ ਦੇ ਮੋਹ ਵਿਚ। ਪਰਜ = ਸ੍ਰਿਸ਼ਟੀ। ਵਿਗੋਈ = ਖ਼ੁਆਰ ਹੁੰਦੀ ਹੈ। ਤਤੁ = ਅਸਲੀਅਤ।
ਭਗਤਿ ਵਿਹੂਣਾ ਸਭੁ ਜਗੁ ਭਰਮਿਆ ਅੰਤਿ ਗਇਆ ਪਛੁਤਾਨਿਆ ॥
Without devotional worship, everyone in the world is deluded and confused, and in the end, they depart with regrets.
ਭਗਤੀ ਤੋਂ ਸੱਖਣਾ ਸਾਰਾ ਜਗਤ ਹੀ ਭਟਕਦਾ ਫਿਰਦਾ ਹੈ, ਤੇ, ਆਖ਼ਰ ਹੱਥ ਮਲਦਾ (ਦੁਨੀਆ ਤੋਂ) ਜਾਂਦਾ ਹੈ। ਵਿਹੂਣਾ = ਸੱਖਣਾ। ਭਰਮਿਆ = ਭਟਕਦਾ ਹੈ। ਅੰਤਿ = ਆਖ਼ਰ ਨੂੰ।
ਕੋਟਿ ਮਧੇ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥
Among millions, there is scarcely one who realizes the Name of the True Lord.
ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਹੈ। ਕੋਟਿ ਮਧੇ = ਕ੍ਰੋੜਾਂ ਵਿਚ। ਕਿਨੈ = ਕਿਸੇ ਵਿਰਲੇ ਨੇ। ਸਚੁ = ਸਦਾ-ਥਿਰ ਰਹਿਣ ਵਾਲਾ।
ਨਾਨਕ ਨਾਮਿ ਮਿਲੈ ਵਡਿਆਈ ਦੂਜੈ ਭਾਇ ਪਤਿ ਖੋਈ ॥੩॥
O Nanak, through the Naam, greatness is obtained; in the love of duality, all honor is lost. ||3||
ਹੇ ਨਾਨਕ! ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਅਤੇ, ਮਾਇਆ ਦੇ ਮੋਹ ਵਿਚ ਮਨੁੱਖ ਇੱਜ਼ਤ ਗਵਾ ਲੈਂਦਾ ਹੈ ॥੩॥ ਨਾਮਿ = ਨਾਮ ਵਿਚ। ਪਤਿ = ਇੱਜ਼ਤ ॥੩॥
ਭਗਤਾ ਕੈ ਘਰਿ ਕਾਰਜੁ ਸਾਚਾ ਹਰਿ ਗੁਣ ਸਦਾ ਵਖਾਣੇ ਰਾਮ ॥
In the home of the devotees, is the joy of true marriage; they chant the Glorious Praises of the Lord forever.
ਪਰਮਾਤਮਾ ਦੇ ਗੁਣ ਸਦਾ ਗਾਂਦੇ ਰਹਿਣ ਕਰ ਕੇ ਭਗਤਾਂ ਦੇ ਹਿਰਦੇ-ਘਰ ਵਿਚ ਇਹ ਆਹਰ ਸਦਾ ਲਈ ਬਣਿਆ ਰਹਿੰਦਾ ਹੈ। ਕੈ ਘਰਿ = ਦੇ ਹਿਰਦੇ ਵਿਚ। ਕਾਰਜੁ = {कार्य} ਕੰਮ, ਆਹਰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਵਖਾਣੇ = ਉਚਾਰੇ।
ਭਗਤਿ ਖਜਾਨਾ ਆਪੇ ਦੀਆ ਕਾਲੁ ਕੰਟਕੁ ਮਾਰਿ ਸਮਾਣੇ ਰਾਮ ॥
He Himself blesses them with the treasure of devotion; conquering the thorny pain of death, they merge in the Lord.
ਭਗਤੀ ਦਾ ਖ਼ਜ਼ਾਨਾ ਪਰਮਾਤਮਾ ਨੇ ਆਪ ਹੀ ਆਪਣੇ ਭਗਤਾਂ ਨੂੰ ਦਿੱਤਾ ਹੋਇਆ ਹੈ, (ਇਸ ਦੀ ਬਰਕਤਿ ਨਾਲ ਉਹ) ਦੁਖਦਾਈ ਮੌਤ ਦੇ ਡਰ ਨੂੰ ਮਾਰ-ਮੁਕਾ ਕੇ (ਪਰਮਾਤਮਾ ਵਿਚ) ਲੀਨ ਰਹਿੰਦੇ ਹਨ। ਆਪੇ = ਆਪ ਹੀ।
ਕਾਲੁ ਕੰਟਕੁ ਮਾਰਿ ਸਮਾਣੇ ਹਰਿ ਮਨਿ ਭਾਣੇ ਨਾਮੁ ਨਿਧਾਨੁ ਸਚੁ ਪਾਇਆ ॥
Conquering the thorny pain of death, they merge in the Lord; they are pleasing to the Lord's Mind, and they obtain the true treasure of the Naam.
ਦੁਖਦਾਈ ਮੌਤ ਦੇ ਡਰ ਨੂੰ ਮੁਕਾ ਕੇ ਭਗਤ ਪਰਮਾਤਮਾ ਵਿਚ ਲੀਨ ਰਹਿੰਦੇ ਹਨ, ਪਰਮਾਤਮਾ ਦੇ ਮਨ ਵਿਚ ਪਿਆਰੇ ਲੱਗਦੇ ਹਨ, (ਪਰਮਾਤਮਾ ਪਾਸੋਂ ਭਗਤ) ਸਦਾ ਕਾਇਮ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲੈਂਦੇ ਹਨ। ਕੰਟਕੁ = ਕੰਡਾ, ਕੰਡੇ ਵਾਂਗ ਚੁੱਭਣ ਵਾਲਾ, ਦੁਖਦਾਈ। ਮਾਰਿ = ਮਾਰ ਕੇ। ਸਮਾਣੇ = ਲੀਨ ਰਹੇ। ਮਨਿ = ਮਨ ਵਿਚ। ਭਾਣੇ = ਚੰਗੇ ਲੱਗੇ। ਨਿਧਾਨੁ = ਖ਼ਜ਼ਾਨਾ। ਸਚੁ = ਸਦਾ ਕਾਇਮ ਰਹਿਣ ਵਾਲਾ।
ਸਦਾ ਅਖੁਟੁ ਕਦੇ ਨ ਨਿਖੁਟੈ ਹਰਿ ਦੀਆ ਸਹਜਿ ਸੁਭਾਇਆ ॥
This treasure is inexhaustible; it will never be exhausted. The Lord automatically blesses them with it.
ਇਹ ਖ਼ਜ਼ਾਨਾ ਅਮੁੱਕ ਹੈ, ਕਦੇ ਨਹੀਂ ਮੁੱਕਦਾ। ਪਰਮਾਤਮਾ ਨੇ ਉਹਨਾਂ ਨੂੰ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕੇ ਹੋਇਆਂ ਨੂੰ ਇਹ ਖ਼ਜ਼ਾਨਾ ਦੇ ਦਿੱਤਾ। ਅਖੁਟੁ = ਕਦੇ ਨਾਹ ਮੁੱਕਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇਆ = ਸੁਭਾਇ, ਪ੍ਰੇਮ ਵਿਚ।
ਹਰਿ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦਿ ਸੁਹਾਇਆ ॥
The humble servants of the Lord are exalted and elevated, forever on high; they are adorned with the Word of the Guru's Shabad.
(ਇਸ ਖ਼ਜ਼ਾਨੇ ਦਾ ਸਦਕਾ) ਭਗਤ ਸਦਾ ਹੀ ਉੱਚੇ ਆਤਮਕ ਮੰਡਲ ਵਿਚ ਟਿਕੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ।
ਨਾਨਕ ਆਪੇ ਬਖਸਿ ਮਿਲਾਏ ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥
O Nanak, He Himself forgives them, and merges them with Himself; throughout the ages, they are glorified. ||4||1||2||
ਹੇ ਨਾਨਕ! ਪਰਮਾਤਮਾ ਆਪ ਹੀ ਮੇਹਰ ਕਰ ਕੇ ਉਹਨਾਂ ਨੂੰ ਚਰਨਾਂ ਵਿਚ ਜੋੜੀ ਰੱਖਦਾ ਹੈ, ਹਰੇਕ ਜੁਗ ਵਿਚ ਉਹ ਸੋਭਾ ਖੱਟਦੇ ਹਨ ॥੪॥੧॥੨॥ ਜੁਗਿ ਜੁਗਿ = ਹਰੇਕ ਜੁਗ ਵਿਚ ॥੪॥੧॥੨॥