ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩ ॥
Raag Raamkalee, Fifth Mehl, Partaal, Third House:
ਰਾਗ ਰਾਮਕਲੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਨਰਨਰਹ ਨਮਸਕਾਰੰ ॥
I humbly bow to the Lord, the Supreme Being.
ਸਦਾ ਪਰਮਾਤਮਾ ਨੂੰ ਨਮਸਕਾਰ ਕਰਦੇ ਰਹੋ। ਨਰਨਰਹ = ਨਰਾਂ ਵਿਚੋਂ ਸ੍ਰੇਸ਼ਟ ਨਰ, ਪਰਮਾਤਮਾ।
ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥੧॥ ਰਹਾਉ ॥
The One, the One and Only Creator Lord permeates the water, the land, the earth and the sky. ||1||Pause||
ਉਹ ਇੱਕ ਸਰਬ-ਵਿਆਪਕ ਪਰਮਾਤਮਾ ਜਲਾਂ ਵਿਚ ਮੌਜੂਦ ਹੈ, ਥਲਾਂ ਵਿਚ ਹੈ, ਧਰਤੀ ਵਿਚ ਹੈ, ਤੇ ਆਕਾਸ਼ ਵਿਚ ਹੈ ॥੧॥ ਰਹਾਉ ॥ ਜਲਨ = ਜਲਾਂ ਵਿਚ। ਥਲਨ = ਥਲਾਂ ਵਿਚ। ਬਸੁਧ = ਧਰਤੀ ਵਿਚ। ਗਗਨ = ਆਕਾਸ਼ ਵਿਚ। ਏਕੰਕਾਰੰ = ਸਰਬ-ਵਿਆਪਕ ਪ੍ਰਭੂ ॥੧॥ ਰਹਾਉ ॥
ਹਰਨ ਧਰਨ ਪੁਨ ਪੁਨਹ ਕਰਨ ॥
Over and over again, the Creator Lord destroys, sustains and creates.
ਪਰਮਾਤਮਾ ਸਭ ਦਾ ਨਾਸ ਕਰਨ ਵਾਲਾ ਹੈ, ਉਹੀ ਸਭ ਦਾ ਪਾਲਣ ਵਾਲਾ ਹੈ, ਉਹੀ ਜੀਵਾਂ ਨੂੰ ਮੁੜ ਮੁੜ ਪੈਦਾ ਕਰਨ ਵਾਲਾ ਹੈ। ਹਰਨ = ਨਾਸ ਕਰਨ ਵਾਲਾ। ਧਰਨ = ਪਾਲਣ ਵਾਲਾ। ਪੁਨ ਪੁਨਹ = ਮੁੜ ਮੁੜ। ਕਰਨ = ਪੈਦਾ ਕਰਨ ਵਾਲਾ।
ਨਹ ਗਿਰਹ ਨਿਰੰਹਾਰੰ ॥੧॥
He has no home; He needs no nourishment. ||1||
ਉਸ ਦਾ ਕੋਈ ਖ਼ਾਸ ਘਰ ਨਹੀਂ, ਉਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ॥੧॥ ਗਿਰਹ = ਗ੍ਰਿਹ, ਘਰ। ਨਿਰੰਹਾਰੰ = ਨਿਰ-ਅਹਾਰੰ, ਖ਼ੁਰਾਕ ਤੋਂ ਬਿਨਾ ॥੧॥
ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥
The Naam, the Name of the Lord, is deep and profound, strong, poised, lofty, exalted and infinite.
ਪਰਮਾਤਮਾ (ਮਾਨੋ) ਡੂੰਘਾ (ਸਮੁੰਦਰ) ਹੈ, ਵੱਡੇ ਜਿਗਰੇ ਵਾਲਾ ਹੈ, ਉਸ ਦਾ ਨਾਮ ਬਹੁ-ਮੁੱਲਾ ਹੈ। ਉਹ ਪਰਮਾਤਮਾ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ, ਬੇਅੰਤ ਹੈ। ਗੰਭੀਰ = ਡੂੰਘਾ। ਧੀਰ = ਵੱਡੇ ਜਿਗਰੇ ਵਾਲਾ। ਹੀਰ = ਬਹੁ-ਮੁੱਲਾ। ਮੂਚ = ਵੱਡਾ।
ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥੨॥੧॥੫੯॥
He stages His plays; His Virtues are priceless. Nanak is a sacrifice to Him. ||2||1||59||
ਉਹ ਸਭ ਕੌਤਕ ਕਰਨ ਵਾਲਾ ਹੈ, ਅਮੁੱਲ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਉਸ ਤੋਂ ਕੁਰਬਾਨ ਜਾਣਾ ਚਾਹੀਦਾ ਹੈ ॥੨॥੧॥੫੯॥ ਕਰਨ ਕੇਲ = ਕੌਤਕ ਕਰਨ ਵਾਲਾ। ਅਮੋਲ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਬਲਿਹਾਰੰ = ਸਦਕੇ, ਕੁਰਬਾਨ ॥੨॥੧॥੫੯॥