ਆਸਾ ਮਹਲਾ ੫ ॥
Aasaa, Fifth Mehl:
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਮਿਲੁ ਰਾਮ ਪਿਆਰੇ ਤੁਮ ਬਿਨੁ ਧੀਰਜੁ ਕੋ ਨ ਕਰੈ ॥੧॥ ਰਹਾਉ ॥
Please, come to me, O Beloved Lord; without You, no one can comfort me. ||1||Pause||
ਹੇ ਮੇਰੇ ਪਿਆਰੇ ਰਾਮ! (ਮੈਨੂੰ) ਮਿਲ! ਤੇਰੇ ਮਿਲਾਪ ਤੋਂ ਬਿਨਾ ਹੋਰ ਕੋਈ ਭੀ (ਉੱਦਮ) ਮੇਰੇ ਮਨ ਵਿਚ ਸ਼ਾਂਤੀ ਪੈਦਾ ਨਹੀਂ ਕਰ ਸਕਦਾ ॥੧॥ ਰਹਾਉ ॥ ਰਾਮ = ਹੇ ਰਾਮ। ਧੀਰਜੁ = ਸ਼ਾਂਤੀ। ਕੋ = ਹੋਰ ਕੋਈ ਭੀ ॥੧॥ ਰਹਾਉ ॥
ਸਿੰਮ੍ਰਿਤਿ ਸਾਸਤ੍ਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨੁ ਸੁਖੁ ਨਾਹੀ ॥੧॥
One may read the Simritees and the Shaastras, and perform all sorts of religious rituals; and yet, without the Blessed Vision of Your Darshan, God, there is no peace at all. ||1||
ਹੇ ਪਿਆਰੇ ਰਾਮ! ਅਨੇਕਾਂ ਲੋਕਾਂ ਨੇ ਸ਼ਾਸਤ੍ਰਾਂ ਸਿਮ੍ਰਿਤੀਆਂ ਦੇ ਲਿਖੇ ਅਨੁਸਾਰ (ਮਿਥੇ ਹੋਏ ਧਾਰਮਿਕ) ਕੰਮ ਕੀਤੇ, ਪਰ, ਹੇ ਪ੍ਰਭੂ! (ਇਹਨਾਂ ਕਰਮਾਂ ਨਾਲ ਤੇਰਾ ਦਰਸਨ ਨਸੀਬ ਨਾਹ ਹੋਇਆ, ਤੇ) ਤੇਰੇ ਦਰਸਨ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ ॥੧॥ ਪ੍ਰਭ = ਹੇ ਪ੍ਰਭੂ! ॥੧॥
ਵਰਤ ਨੇਮ ਸੰਜਮ ਕਰਿ ਥਾਕੇ ਨਾਨਕ ਸਾਧ ਸਰਨਿ ਪ੍ਰਭ ਸੰਗਿ ਵਸੈ ॥੨॥੨॥੧੫੧॥
People have grown weary of observing fasts, vows and rigorous self-discipline; Nanak abides with God, in the Sanctuary of the Saints. ||2||2||151||
ਹੇ ਪ੍ਰਭੂ! (ਸ਼ਾਸਤ੍ਰਾਂ ਦੇ ਕਹੇ ਅਨੁਸਾਰ) ਅਨੇਕਾਂ ਲੋਕ ਵਰਤ ਰੱਖਦੇ ਰਹੇ, ਕਈ ਨੇਮ ਨਿਬਾਹੁੰਦੇ ਰਹੇ, ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦੇ ਰਹੇ, ਪਰ ਇਹ ਸਭ ਕੁਝ ਕਰ ਕੇ ਥੱਕ ਗਏ (ਤੇਰਾ ਦਰਸਨ ਪ੍ਰਾਪਤ ਨਾਹ ਹੋਇਆ)। ਹੇ ਨਾਨਕ! ਗੁਰੂ ਦੀ ਸਰਨ ਪਿਆਂ (ਮਨੁੱਖ ਦਾ ਮਨ) ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦਾ ਹੈ (ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ) ॥੨॥੨॥੧੫੧॥ ਸੰਜਮ = ਇੰਦ੍ਰਿਆਂ ਨੂੰ ਕਾਬੂ ਕਰਨ ਦੇ ਸਾਧਨ। ਕਰਿ = ਕਰ ਕੇ। ਸਾਧ = ਗੁਰੂ। ਸੰਗਿ = ਨਾਲ ॥੨॥੨॥੧੫੧॥