ਨਿਰਧਨ ਕਉ ਧਨੁ ਤੇਰੋ ਨਾਉ

To the poor, Your Name is wealth.

(ਹੇ ਪ੍ਰਭੂ) ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ, ਨਿਰਧਨ = ਧਨ-ਹੀਨ, ਕੰਗਾਲ। ਕਉ = ਨੂੰ, ਵਾਸਤੇ।

ਨਿਥਾਵੇ ਕਉ ਨਾਉ ਤੇਰਾ ਥਾਉ

To the homeless, Your Name is home.

ਨਿਆਸਰੇ ਨੂੰ ਤੇਰਾ ਆਸਰਾ ਹੈ। ਨਿਥਾਵੇ ਕਉ = ਨਿਆਸਰੇ ਨੂੰ। ਥਾਉ = ਆਸਰਾ।

ਨਿਮਾਨੇ ਕਉ ਪ੍ਰਭ ਤੇਰੋ ਮਾਨੁ

To the dishonored, You, O God, are honor.

ਨਿਮਾਣੇ ਵਾਸਤੇ ਤੇਰਾ (ਨਾਮ), ਹੇ ਪ੍ਰਭੂ! ਆਦਰ ਮਾਣ ਹੈ, ਨਿਮਾਨਾ = ਜਿਸ ਨੂੰ ਕਿਤੇ ਮਾਣ ਆਦਰ ਨਾਹ ਮਿਲੇ, ਦੀਨ।

ਸਗਲ ਘਟਾ ਕਉ ਦੇਵਹੁ ਦਾਨੁ

To all, You are the Giver of gifts.

ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ। ਘਟ = ਸਰੀਰ, ਪ੍ਰਾਣੀ। ਦੇਵਹੁ = ਤੂੰ ਦੇਂਦਾ ਹੈਂ।

ਕਰਨ ਕਰਾਵਨਹਾਰ ਸੁਆਮੀ

O Creator Lord, Cause of causes, O Lord and Master,

ਤੂੰ ਆਪ ਹੀ ਸਭ ਕੁਝ ਕਰਦਾ ਹੈਂ, ਤੇ, ਆਪ ਹੀ ਕਰਾਉਂਦਾ ਹੈਂ।

ਸਗਲ ਘਟਾ ਕੇ ਅੰਤਰਜਾਮੀ

Inner-knower, Searcher of all hearts:

ਹੇ ਸੁਆਮੀ! ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ! ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ, ਦਿਲ ਦੀ ਬੁੱਝਣ ਵਾਲਾ।

ਅਪਨੀ ਗਤਿ ਮਿਤਿ ਜਾਨਹੁ ਆਪੇ

You alone know Your own condition and state.

ਹੇ ਪ੍ਰਭੂ! ਤੂੰ ਆਪਣੀ ਹਾਲਤ ਤੇ ਆਪਣੀ (ਵਡਿਆਈ ਦੀ) ਮਰਯਾਦਾ ਆਪ ਹੀ ਜਾਣਦਾ ਹੈਂ; ਗਤਿ = ਹਾਲਤ, ਅਵਸਥਾ।

ਆਪਨ ਸੰਗਿ ਆਪਿ ਪ੍ਰਭ ਰਾਤੇ

You Yourself, God, are imbued with Yourself.

ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ। ਪ੍ਰਭ = ਹੇ ਪ੍ਰਭੂ! ਰਾਤੇ = ਮਗਨ, ਮਸਤ।

ਤੁਮੑਰੀ ਉਸਤਤਿ ਤੁਮ ਤੇ ਹੋਇ

You alone can celebrate Your Praises.

(ਹੇ ਪ੍ਰਭੂ!) ਤੇਰੀ ਵਡਿਆਈ ਤੈਥੋਂ ਹੀ (ਬਿਆਨ) ਹੋ ਸਕਦੀ ਹੈ, ਉਸਤਤਿ = ਸੋਭਾ, ਵਡਿਆਈ। ਤੁਮ ਤੇ = ਤੈਥੋਂ।

ਨਾਨਕ ਅਵਰੁ ਜਾਨਸਿ ਕੋਇ ॥੭॥

O Nanak, no one else knows. ||7||

ਹੇ ਨਾਨਕ! (ਆਖ, ਕਿ) ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ॥੭॥ ਕੋਇ = ਕੋਈ ਹੋਰ ॥੭॥