ਰਾਇ ਬਾਚ

Raja spoke, ‘First of all God has endowed me birth as a Kashatri,

ਰਾਇ ਨੇ ਕਿਹਾ:

ਪ੍ਰਥਮ ਛਤ੍ਰਿ ਕੇ ਧਾਮ ਦਿਯੋ ਬਿਧਿ ਜਨਮ ਹਮਾਰੋ

ਪਹਿਲਾਂ ਤਾਂ ਮੈਨੂੰ ਪਰਮਾਤਮਾ ਨੇ ਛਤ੍ਰੀ ਕੁਲ ਵਿਚ ਜਨਮ ਦਿੱਤਾ ਹੈ।

ਬਹੁਰਿ ਜਗਤ ਕੇ ਬੀਚ ਕਿਯੋ ਕੁਲ ਅਧਿਕ ਉਜਿਯਾਰੋ

Our dynasty is very much respected in the world.

ਫਿਰ ਸਾਡੀ ਕੁਲ ਨੂੰ ਜਗਤ ਵਿਚ ਬਹੁਤ ਮਾਣ ਦਿਵਾਇਆ ਹੈ।

ਬਹੁਰਿ ਸਭਨ ਮੈ ਬੈਠਿ ਆਪੁ ਕੋ ਪੂਜ ਕਹਾਊ

Being seated (as Raja) I am worshipped.

ਫਿਰ ਸਾਰਿਆਂ ਵਿਚ ਬੈਠ ਕੇ (ਮੈਂ) ਪੂਜਣਯੋਗ ਅਖਵਾਉਂਦਾ ਹਾਂ।

ਹੋ ਰਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ ਪਾਊ ॥੩੨॥

‘But, now, if I ravish with you, I will be reborn in a low caste.’(32)

(ਜੇ ਮੈਂ) ਤੇਰੇ ਨਾਲ ਰਤੀ-ਕ੍ਰੀੜਾ ਕਰਦਾ ਹਾਂ (ਤਾਂ) ਨੀਚ ਕੁਲ ਵਿਚ ਜਨਮ ਪਾਵਾਂਗਾ ॥੩੨॥

ਕਹਾ ਜਨਮ ਕੀ ਬਾਤ ਜਨਮ ਸਭ ਕਰੇ ਤਿਹਾਰੇ

(ਇਸਤਰੀ ਨੇ ਕਿਹਾ) ਜਨਮ ਦੀ ਕੀ ਗੱਲ ਹੈ, (ਇਹ) ਸਭ ਜਨਮ ਤੁਹਾਡੇ ਹੀ ਬਣਾਏ ਹੋਏ ਹਨ।

ਰਮੋ ਹਮ ਸੋ ਆਜੁ ਐਸ ਘਟਿ ਭਾਗ ਹਮਾਰੇ

(She said,) ‘What are you talking about the birth? They are your concoction..

(ਜੇ ਤੁਸੀਂ) ਅਜ ਮੇਰੇ ਨਾਲ ਰਮਣ ਨਹੀਂ ਕਰੋਗੇ (ਤਾਂ ਮੈਂ) ਇਸ ਨੂੰ ਆਪਣੀ ਬਦਕਿਸਮਤੀ ਸਮਝਾਂਗੀ।

ਬਿਰਹ ਤਿਹਾਰੇ ਲਾਲ ਬੈਠਿ ਪਾਵਕ ਮੋ ਬਰਿਯੈ

‘If you don’t cherish me, then It will be my bad luck.

ਹੇ ਲਾਲ! (ਮੈਂ) ਤੁਹਾਡੇ ਵਿਯੋਗ ਦੀ ਅੱਗ ਵਿਚ ਬੈਠ ਕੇ ਸੜ ਮਰਾਂਗੀ

ਹੋ ਪੀਵ ਹਲਾਹਲ ਆਜੁ ਮਿਲੇ ਤੁਮਰੇ ਬਿਨੁ ਮਰਿਯੈ ॥੩੩॥

‘Without meeting you, I will poison myself.’(33)

ਅਤੇ ਤੁਹਾਡੇ ਨਾਲ ਸੰਯੋਗ ਕੀਤੇ ਬਿਨਾ (ਮੈਂ) ਜ਼ਹਿਰ ਪੀ ਕੇ ਮਰ ਜਾਵਾਂਗੀ ॥੩੩॥