ਸਲੋਕ ਮਃ

Salok, Fifth Mehl:

ਸਲੋਕ ਪੰਜਵੀਂ ਪਾਤਿਸ਼ਾਹੀ।

ਲਗੜੀ ਸੁਥਾਨਿ ਜੋੜਣਹਾਰੈ ਜੋੜੀਆ

I am attached to the right place; the Uniter has united me.

(ਮੇਰੀ ਪ੍ਰੀਤ) ਚੰਗੇ ਟਿਕਾਣੇ ਤੇ (ਭਾਵ, ਪਿਆਰੇ ਪ੍ਰਭੂ ਦੇ ਚਰਨਾਂ ਵਿਚ) ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨਹਾਰ ਪ੍ਰਭੂ ਨੇ ਆਪ ਜੋੜੀ ਹੈ, ਸੁਥਾਨਿ = ਚੰਗੇ ਟਿਕਾਣੇ ਤੇ।

ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਮਾ ਪਿਰੀ ॥੧॥

O Nanak, there are hundreds and thousands of waves, but my Husband Lord does not let me drown. ||1||

ਹੇ ਨਾਨਕ! (ਜਗਤ ਵਿਚ) ਸੈਂਕੜੇ ਤੇ ਲੱਖਾਂ ਹੋਰ ਹੋਰ (ਭਾਵ, ਵਿਕਾਰਾਂ ਦੀਆਂ) ਲਹਿਰਾਂ (ਚੱਲ ਰਹੀਆਂ) ਹਨ, ਪਰ, ਮੇਰਾ ਪਿਆਰਾ (ਮੈਨੂੰ ਇਹਨਾਂ ਲਹਿਰਾਂ ਵਿਚ) ਡੁੱਬਣ ਨਹੀਂ ਦੇਂਦਾ ॥੧॥ ਲਹਰੀ = ਲਹਰਾਂ। ਸੈ = ਸੈਂਕੜੇ। ਆਨ = ਹੋਰ ਹੋਰ, ਭਾਵ, ਵਿਕਾਰਾਂ ਦੀਆਂ। ਮਾ ਪਿਰੀ = ਮੇਰਾ ਪਿਆਰਾ ॥੧॥