ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਪ੍ਰਥਮੇ ਮਿਟਿਆ ਤਨ ਕਾ ਦੂਖ ॥
First, the pains of the body vanish;
(ਹੇ ਭਾਈ! ਗੁਰੂ ਨੂੰ ਮਿਲਿਆਂ ਸਭ ਤੋਂ) ਪਹਿਲਾਂ ਮੇਰੇ ਸਰੀਰ ਦਾ ਹਰੇਕ ਦੁੱਖ ਮਿਟ ਗਿਆ, ਪ੍ਰਥਮੇ = ਪਹਿਲਾਂ।
ਮਨ ਸਗਲ ਕਉ ਹੋਆ ਸੂਖੁ ॥
then, the mind becomes totally peaceful.
ਫਿਰ ਮੇਰੇ ਮਨ ਨੂੰ ਪੂਰਨ ਆਨੰਦ ਪ੍ਰਾਪਤ ਹੋਇਆ। ਕਉ = ਨੂੰ।
ਕਰਿ ਕਿਰਪਾ ਗੁਰ ਦੀਨੋ ਨਾਉ ॥
In His Mercy, the Guru bestows the Lord's Name.
ਗੁਰੂ ਨੇ ਕਿਰਪਾ ਕਰ ਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ। ਕਰਿ = ਕਰ ਕੇ। ਗੁਰਿ = ਗੁਰੂ ਨੇ।
ਬਲਿ ਬਲਿ ਤਿਸੁ ਸਤਿਗੁਰ ਕਉ ਜਾਉ ॥੧॥
I am a sacrifice, a sacrifice to that True Guru. ||1||
(ਹੇ ਭਾਈ!) ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ॥੧॥ ਬਲਿ ਬਲਿ = ਕੁਰਬਾਨ। ਜਾਉ = ਮੈਂ ਜਾਂਦਾ ਹਾਂ, ਜਾਉਂ ॥੧॥
ਗੁਰੁ ਪੂਰਾ ਪਾਇਓ ਮੇਰੇ ਭਾਈ ॥
I have obtained the Perfect Guru, O my Siblings of Destiny.
ਹੇ ਮੇਰੇ ਵੀਰ! ਜਦੋਂ ਦਾ ਮੈਨੂੰ ਪੂਰਾ ਗੁਰੂ ਮਿਲਿਆ ਹੈ, ਭਾਈ = ਹੇ ਭਾਈ!
ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ॥ ਰਹਾਉ ॥
All illness, sorrows and sufferings are dispelled, in the Sanctuary of the True Guru. ||Pause||
ਗੁਰੂ ਦੀ ਸਰਨ ਪਿਆਂ ਮੇਰੇ ਸਾਰੇ ਰੋਗ ਸਾਰੇ ਚਿੰਤਾ ਫ਼ਿਕਰ ਸਾਰੇ ਦੁੱਖ ਨਾਸ ਹੋ ਗਏ ਹਨ ਰਹਾਉ॥
ਗੁਰ ਕੇ ਚਰਨ ਹਿਰਦੈ ਵਸਾਏ ॥
The feet of the Guru abide within my heart;
(ਹੇ ਭਾਈ! ਜਦੋਂ ਤੋਂ) ਮੈਂ ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਵਸਾਏ ਹਨ, ਹਿਰਦੈ = ਹਿਰਦੇ ਵਿਚ।
ਮਨ ਚਿੰਤਤ ਸਗਲੇ ਫਲ ਪਾਏ ॥
I have received all the fruits of my heart's desires.
ਮੈਨੂੰ ਸਾਰੇ ਮਨ-ਇੱਛਤ ਫਲ ਮਿਲ ਰਹੇ ਹਨ। ਮਨ ਚਿੰਤਤ = ਮਨ-ਇੱਛਤ।
ਅਗਨਿ ਬੁਝੀ ਸਭ ਹੋਈ ਸਾਂਤਿ ॥
The fire is extinguished, and I am totally peaceful.
(ਮੇਰੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁੱਝ ਗਈ ਹੈ (ਮੇਰੇ ਅੰਦਰ) ਪੂਰੀ ਠੰਢ ਪੈ ਗਈ ਹੈ। ਸਾਂਤਿ = ਠੰਢ।
ਕਰਿ ਕਿਰਪਾ ਗੁਰਿ ਕੀਨੀ ਦਾਤਿ ॥੨॥
Showering His Mercy, the Guru has given this gift. ||2||
ਇਹ ਸਾਰੀ ਦਾਤਿ ਗੁਰੂ ਨੇ ਹੀ ਮੇਹਰ ਕਰ ਕੇ ਦਿੱਤੀ ਹੈ ॥੨॥
ਨਿਥਾਵੇ ਕਉ ਗੁਰਿ ਦੀਨੋ ਥਾਨੁ ॥
The Guru has given shelter to the shelterless.
ਮੈਨੂੰ ਪਹਿਲਾਂ ਕਿਤੇ ਢੋਈ ਨਹੀਂ ਸੀ ਮਿਲਦੀ ਗੁਰੂ ਨੇ ਮੈਨੂੰ (ਆਪਣੇ ਚਰਨਾਂ ਵਿੱਚ) ਥਾਂ ਦਿੱਤਾ, ਨਿਥਾਵਾ = ਜਿਸ ਨੂੰ ਕਿਤੇ ਢੋਈ ਨਾਹ ਮਿਲੇ।
ਨਿਮਾਨੇ ਕਉ ਗੁਰਿ ਕੀਨੋ ਮਾਨੁ ॥
The Guru has given honor to the dishonored.
ਮੈਨੂੰ ਨਿਮਾਣੇ ਨੂੰ ਗੁਰੂ ਨੇ ਆਦਰ ਦਿੱਤਾ ਹੈ,
ਬੰਧਨ ਕਾਟਿ ਸੇਵਕ ਕਰਿ ਰਾਖੇ ॥
Shattering his bonds, the Guru has saved His servant.
ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਮੈਨੂੰ ਗੁਰੂ ਨੇ ਆਪਣਾ ਸੇਵਕ ਬਣਾ ਕੇ ਆਪਣੇ ਚਰਨਾਂ ਵਿਚ ਟਿਕਾ ਲਿਆ, ਕਾਟਿ = ਕੱਟ ਕੇ। ਕਰਿ = ਬਣਾ ਕੇ।
ਅੰਮ੍ਰਿਤ ਬਾਨੀ ਰਸਨਾ ਚਾਖੇ ॥੩॥
I taste with my tongue the Ambrosial Bani of His Word. ||3||
ਹੁਣ ਮੇਰੀ ਜੀਭ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ (ਦਾ ਰਸ) ਚੱਖਦੀ ਰਹਿੰਦੀ ਹੈ ॥੩॥ ਰਸਨਾ = ਜੀਭ ॥੩॥
ਵਡੈ ਭਾਗਿ ਪੂਜ ਗੁਰ ਚਰਨਾ ॥
By great good fortune, I worship the Guru's feet.
(ਹੇ ਭਾਈ!) ਵੱਡੀ ਕਿਸਮਤਿ ਨਾਲ ਮੈਨੂੰ ਗੁਰੂ ਦੇ ਚਰਨਾਂ ਦੀ ਪੂਜਾ (ਦਾ ਅਵਸਰ ਮਿਲਿਆ) ਵਡੈ ਭਾਗਿ = ਵੱਡੀ ਕਿਸਮਤ ਨਾਲ। ਪੂਜ = ਪੂਜਾ।
ਸਗਲ ਤਿਆਗਿ ਪਾਈ ਪ੍ਰਭ ਸਰਨਾ ॥
Forsaking everything, I have obtained God's Sanctuary.
(ਜਿਸ ਦੀ ਬਰਕਤਿ ਨਾਲ) ਮੈਂ ਹੋਰ ਸਾਰੇ ਆਸਰੇ ਛੱਡ ਕੇ ਪ੍ਰਭੂ ਦੀ ਸਰਨ ਆ ਪਿਆ ਹਾਂ। ਤਿਆਗਿ = ਤਿਆਗ ਕੇ।
ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥
That humble being, O Nanak, unto whom the Guru grants His Mercy,
ਹੇ ਨਾਨਕ! (ਆਖ-) ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੋ ਜਾਂਦਾ ਹੈ, ਹੇ ਨਾਨਕ! ਜਾ ਕਉ = ਜਿਸ ਮਨੁੱਖ ਉਤੇ।
ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥
Is forever enraptured. ||4||6||100||
ਉਹ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੬॥੧੦੦॥ ਨਿਹਾਲਾ = ਪ੍ਰਸੰਨ, ਖ਼ੁਸ਼ ॥੪॥੬॥੧੦੦॥