ਅੜਿਲ ॥
ਅੜਿਲ:
ਡੰਡਕਾਰ ਕੇ ਬੀਚ ਜਬੈ ਤ੍ਰਿਯ ਵੈ ਗਈ ॥
ਜਦ ਉਹ ਇਸਤਰੀਆਂ ਉਜਾੜ ('ਡੰਡਕਾਰ') ਵਿਚ ਗਈਆਂ
ਮਾਰਗ ਮਹਿ ਗਡਹਾ ਗਹਿਰੋ ਨਿਰਖਤ ਭਈ ॥
ਤਾਂ ਉਨ੍ਹਾਂ ਨੇ ਰਸਤੇ ਵਿਚ ਇਹ ਡੂੰਘਾ ਟੋਆ ਵੇਖਿਆ।
ਆਵਤ ਲਖੇ ਬਟਊਆ ਧਨ ਲੀਨੇ ਘਨੋ ॥
(ਇਸ ਦੇ ਨਾਲ ਹੀ ਉਨ੍ਹਾਂ ਨੇ) ਬਹੁਤ ਸਾਰਾ ਧਨ ਲਿਆਉਂਦੇ ਹੋਏ ਰਾਹੀ ਵੇਖੇ।
ਹੋ ਕਹਿਯੋ ਹਮਾਰੋ ਸੌਦੋ ਅਬ ਆਛੇ ਬਨੋ ॥੪॥
(ਉਨ੍ਹਾਂ ਨੇ) ਸੋਚਿਆ ਕਿ ਹੁਣ ਸਾਡਾ ਸੌਦਾ ਚੰਗਾ ਬਣੇਗਾ ॥੪॥
ਸੁਨਹੋ ਬੀਰ ਬਟਾਊ ਬਾਤ ਬਲੋਚ ਸਭ ॥
ਹੇ ਸਾਡੇ ਬਲੋਚ ਭਰਾਵੋ! ਸਾਡੀ ਗੱਲ ਸੁਣੋ।
ਪਿਯ ਗਾਡਨ ਕੇ ਹੇਤ ਇਹਾ ਆਈ ਹਮ ਸਭ ਅਬ ॥
ਅਸੀਂ ਸਾਰੀਆਂ ਇਥੇ ਹੁਣ ਆਪਣੇ ਪਿਆਰੇ ਪਤੀ ਨੂੰ ਦਬਣ ਆਈਆਂ ਹਾਂ।
ਯਾ ਸੌ ਆਨਿ ਜਨਾਜੋ ਅਬੈ ਸਵਾਰਿਯੈ ॥
ਇਸ ਦੇ ਜਨਾਜ਼ੇ (ਅਰਥੀ) ਨੂੰ ਹੁਣ ਚੰਗੀ ਤਰ੍ਹਾਂ ਸੰਵਾਰ ਦਿਓ
ਹੋ ਹਮਰੇ ਗੁਨ ਔਗੁਨ ਨ ਹ੍ਰਿਦੈ ਬਿਚਾਰਿਯੈ ॥੫॥
ਅਤੇ ਸਾਡੇ ਗੁਣਾਂ ਔਗੁਣਾਂ ਨੂੰ ਮਨ ਵਿਚ ਨਾ ਵਿਚਾਰੋ ॥੫॥
ਉਸਟਨ ਤੇ ਸਭ ਉਤਰਿ ਬਲੋਚ ਤਹਾ ਗਏ ॥
ਊਠਾਂ ਤੋਂ ਉਤਰ ਕੇ ਸਾਰੇ ਬਲੋਚ ਉਥੇ ਗਏ।
ਨੀਤ ਖੈਰ ਕੀ ਫਾਤਯਾ ਦੇਤ ਊਹਾ ਭਏ ॥
ਉਥੇ ਖ਼ੈਰਾਤ ਦਾ ਫ਼ਾਤਿਆ ਪੜ੍ਹਨ ਵਾਸਤੇ ਆ ਗਏ।
ਤਾ ਕੋ ਪਰੇ ਸੁਮਾਰ ਮ੍ਰਿਤਕ ਕੀ ਜ︀ਯੋਂ ਨਿਰਖ ॥
(ਤਦ) ਉਸ ਨੂੰ ਮੁਰਦਿਆਂ ਵਾਂਗ ਪਏ ਹੋਇਆਂ ਵੇਖ ਕੇ
ਹੋ ਨਿਕਟ ਇਸਥਿਤਹ ਭਏ ਗੜਾ ਕੋ ਗੋਰ ਲਖਿ ॥੬॥
ਟੋਏ ਨੂੰ ਕਬਰ ਸਮਝ ਕੇ ਕੋਲ ਖੜੋ ਗਏ ॥੬॥
ਲੀਨੀ ਖਾਟ ਉਠਾਇ ਮ੍ਰਿਤਕ ਤਿਹ ਜਾਨਿ ਕੈ ॥
ਉਨ੍ਹਾਂ ਨੇ ਉਸ ਨੂੰ ਮੋਇਆ ਹੋਇਆ ਸਮਝ ਕੇ ਉਸ ਦੀ ਮੰਜੀ ਚੁਕ ਲਈ।
ਸਕਿਯੋ ਨ ਭੇਦ ਅਭੇਦ ਕਛੂ ਪਹਿਚਾਨਿ ਕੈ ॥
ਉਸ ਦੇ ਭੇਦ ਅਭੇਦ ਨੂੰ ਕੁਝ ਵੀ ਸਮਝ ਨਾ ਸਕੇ।
ਜਬ ਤਾ ਪੈ ਸਭ ਹੀ ਇਸਥਿਤ ਭੇ ਆਇ ਕੈ ॥
ਜਦ ਉਹ ਸਾਰੇ (ਟੋਏ ਕੋਲ) ਆ ਕੇ ਖੜੋ ਗਏ
ਹੋ ਡਾਰਿ ਫਾਸਿਯਨ ਗਡਹੇ ਦਏ ਗਿਰਾਇ ਕੈ ॥੭॥
(ਤਾਂ ਉਨ੍ਹਾਂ ਇਸਤਰੀਆਂ ਨੇ ਉਨ੍ਹਾਂ ਦੇ) ਗਲ ਵਿਚ ਫਾਹੀਆਂ ਪਾ ਕੇ ਟੋਏ ਵਿਚ ਸੁਟ ਦਿੱਤਾ ॥੭॥
ਏਕ ਗਾਵ ਤੇ ਦੌਰਿ ਆਫੂ ਲ੍ਰਯਾਵਤਿ ਭਈ ॥
ਇਕ (ਇਸਤਰੀ) ਦੌੜ ਕੇ ਪਿੰਡ ਤੋਂ ਅਫ਼ੀਮ ਲੈ ਆਈ।
ਏਕ ਪੁਕਾਰਤ ਊਚ ਚਲੀ ਕੋਸਕ ਗਈ ॥
ਇਕ ਉੱਚੀ ਰੌਲਾ ਪਾਂਦੀ ਹੋਈ ਇਕ ਕੋਹ ਦੂਰ ਚਲੀ ਗਈ।
ਬਹੁ ਲੋਗਨ ਕੌ ਲ︀ਯਾਇ ਸੁ ਉਨ ਕੌ ਘਾਇ ਕੈ ॥
ਉਨ੍ਹਾਂ (ਰਾਹੀਆਂ ਨੂੰ) ਮਾਰ ਕੇ ਬਹੁਤ ਸਾਰੇ ਲੋਕਾਂ ਨੂੰ ਲੈ ਆਈ।
ਹੋ ਕਹਿ ਫਾਸਿਨ ਪਤਿ ਹਨੇ ਦਏ ਦਿਖਰਾਇ ਕੈ ॥੮॥
ਅਤੇ ਵਿਖਾ ਦਿੱਤਾ ਕਿ ਸਾਡੇ ਪਤੀਆਂ ਨੂੰ ਫਾਹੀਆਂ ਪਾ ਕੇ ਮਾਰ ਦਿੱਤਾ ਗਿਆ ਹੈ ॥੮॥