ਚੌਪਈ

Chaupaee

ਚੌਪਈ:

ਏਕਨ ਸੋਖੈ ਏਕਨ ਭਰੈ

If one side is shrivelled by Him,

(ਉਹ) ਇਕਨਾਂ ਨੂੰ ਸੁਕਾਉਂਦਾ ਹੈ (ਅਰਥਾਤ ਨਸ਼ਟ ਕਰਦਾ ਹੈ) ਅਤੇ ਇਕਨਾਂ ਦਾ ਪੋਸ਼ਣ ਕਰਦਾ ਹੈ।

ਏਕਨ ਮਾਰੈ ਇਕਨਿ ਉਬਰੈ

The other side is dampened.

ਇਕਨਾਂ ਨੂੰ ਮਾਰਦਾ ਹੈ ਅਤੇ ਇਕਨਾਂ ਨੂੰ ਉਬਾਰਦਾ ਹੈ।

ਏਕਨ ਘਟਵੈ ਏਕ ਬਢਾਵੈ

If one is terminated by Him, then the other is bestowed with life.

ਇਕਨਾਂ ਨੂੰ ਘਟਾਉਂਦਾ ਹੈ ਅਤੇ ਇਕਨਾਂ ਨੂੰ ਵਧਾਉਂਦਾ ਹੈ।

ਦੀਨ ਦਯਾਲ ਯੌ ਚਰਿਤ ਦਿਖਾਵੈ ॥੭॥

If one aspect diminishes, the other, He enhances. Thus the Creator displays His phenomenon.(7)

ਇਸ ਤਰ੍ਹਾਂ ਦੀਨ ਦਿਆਲ ਚਰਿਤ੍ਰ ਵਖਾਉਂਦਾ ਹੈ ॥੭॥

ਰੂਪ ਰੇਖ ਜਾ ਕੇ ਕਛੁ ਨਾਹੀ

He is without any boundaries and vignettes.

ਉਸ ਦੀ ਕੋਈ ਰੂਪ-ਰੇਖਾ ਨਹੀਂ ਹੈ।

ਭੇਖ ਅਭੇਖ ਸਭ ਕੇ ਘਟ ਮਾਹੀ

He prevails both in the visible and the imperceptible.

(ਉਹ) ਸਪਸ਼ਟ ਜਾਂ ਅਸਪਸ਼ਟ ਸਭ ਦੇ ਸ਼ਰੀਰ ਵਿਚ ਮੌਜੂਦ ਹੈ।

ਜਾ ਪਰ ਕ੍ਰਿਪਾ ਚਛੁ ਕਰਿ ਹੇਰੈ

Whom-so-ever He takes under his sanctuary,

ਜਿਸ ਨੂੰ (ਉਹ) ਮਿਹਰ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ,

ਤਾ ਕੀ ਕੌਨ ਛਾਹ ਕੌ ਛੇਰੈ ॥੮॥

He cannot be blemished by any evil.(8)

ਉਸ ਦੇ ਪਰਛਾਵੇਂ ਨੂੰ ਵੀ ਕੌਣ ਛੇੜ ਸਕਦਾ ਹੈ ॥੮॥

ਜਛ ਭੁਜੰਗ ਅਕਾਸ ਬਨਾਯੋ

He created Jachh, Bhujang in the heaven and

ਉਸ ਨੇ ਯਕਸ਼, ਸੱਪ ਅਤੇ ਆਕਾਸ਼ ਬਣਾਏ ਹਨ

ਦੇਵ ਅਦੇਵ ਥਪਿ ਬਾਦਿ ਰਚਾਯੋ

Initiated struggle in between the gods and the demons.

ਅਤੇ ਦੇਵਤੇ ਤੇ ਦੈਂਤ ਸਿਰਜ ਕੇ (ਉਨ੍ਹਾਂ ਵਿਚ) ਝਗੜਾ ਰਚਾ ਦਿੱਤਾ ਹੈ।

ਭੂਮਿ ਬਾਰਿ ਪੰਚ ਤਤੁ ਪ੍ਰਕਾਸਾ

After instituting the earth, the water and five elements,

(ਉਸ ਨੇ) ਭੂਮੀ, ਜਲ ਆਦਿ ਪੰਜ ਤੱਤ ਪੈਦਾ ਕੀਤੇ ਹਨ

ਆਪਹਿ ਦੇਖਤ ਬੈਠ ਤਮਾਸਾ ॥੯॥

He postured there to observe His play.(9)

ਅਤੇ ਆਪ ਬੈਠ ਕੇ ਤਮਾਸ਼ਾ ਵੇਖ ਰਿਹਾ ਹੈ ॥੯॥