ਅੜਿਲ ॥

ਅੜਿਲ:

ਰੈਨਿ ਸਮੈ ਗ੍ਰਿਹਿ ਪੀਰ ਹਮਾਰੇ ਆਵਈ ॥

ਰਾਤ ਵੇਲੇ ਪੀਰ ਜੀ ਮੇਰੇ ਘਰ ਆਉਂਦੇ ਹਨ।

ਰੀਤਿ ਪ੍ਰੀਤਿ ਕੀ ਮੋ ਸੌ ਅਧਿਕੁਪਜਾਵਈ ॥

ਮੇਰੇ ਨਾਲ ਬਹੁਤ ਅਧਿਕ ਪ੍ਰੇਮ ਕਰਦੇ ਹਨ।

ਏਕ ਪੂਤ ਮੈ ਮਾਗਿ ਤਬੈ ਤਾ ਤੇ ਲਿਯੋ ॥

ਉਨ੍ਹਾਂ ਤੋਂ ਤਦ ਮੈਂ ਇਕ ਪੁੱਤਰ ਦੀ ਦਾਤ ਮੰਗ ਲਈ।

ਹੋ ਨਾਥ ਕ੍ਰਿਪਾ ਕਰਿ ਮੋ ਪਰ ਸੁਤ ਮੋ ਕੌ ਦਿਯੋ ॥੭॥

ਤਦ ਨਾਥ ਨੇ ਕ੍ਰਿਪਾ ਕਰ ਕੇ ਮੈਨੂੰ ਪੁੱਤਰ ਦੇ ਦਿੱਤਾ ॥੭॥

ਕੇਤਿਕ ਦਿਨਨ ਪ੍ਰਸੂਤ ਪੂਤ ਤਾ ਕੇ ਭਯੋ ॥

ਕਿਤਨਿਆਂ ਦਿਨਾਂ ਤੋਂ ਬਾਦ ਉਸ ਦੇ ਘਰ ਲੜਕਾ ਪੈਦਾ ਹੋਇਆ।

ਸਤਿ ਪੀਰ ਕੋ ਬਚਨ ਮਾਨਿ ਸਭਹੂੰ ਲਯੋ ॥

ਸਭ ਨੇ ਪੀਰ ਦਾ ਬਚਨ ਸਚ ਮੰਨ ਲਿਆ।

ਧੰਨ︀ਯ ਧੰਨ︀ਯ ਅਬਲਾਹਿ ਖਾਦਿਮਨੁਚਾਰਿਯੋ ॥

ਉਸ ਇਸਤਰੀ ਦੇ ਨੌਕਰਾਂ ਨੇ ਵੀ ਧੰਨ ਧੰਨ ਕਿਹਾ।

ਹੋ ਭੇਦ ਅਭੇਦ ਨ ਕਿਨਹੂੰ ਮੂਰਖ ਬਿਚਾਰਿਯੋ ॥੮॥

ਪਰ ਕਿਸੇ ਮੂਰਖ ਨੇ ਵੀ ਭੇਦ ਅਭੇਦ ਦੀ ਗੱਲ ਨਾ ਵਿਚਾਰੀ ॥੮॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਈਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੯॥੪੨੦੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੯॥੪੨੦੩॥ ਚਲਦਾ॥