ਸਵਈਏ ਮਹਲੇ ਪਹਿਲੇ ਕੇ

Swaiyas In Praise Of The First Mehl:

ਗੁਰੂ ਨਾਨਕ ਸਾਹਿਬ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਇਕ ਮਨਿ ਪੁਰਖੁ ਧਿਆਇ ਬਰਦਾਤਾ

Meditate single-mindedly on the Primal Lord God, the Bestower of blessings.

ਉਸ ਆਕਲ ਪੁਰਖ ਨੂੰ ਇਕਾਗਰ ਮਨ ਨਾਲ ਸਿਮਰ ਕੇ, ਜੋ ਬਖ਼ਸ਼ਿਸ਼ਾਂ ਕਰਨ ਵਾਲਾ ਹੈ, ਇਕ ਮਨਿ = ਇਕ ਮਨ ਨਾਲ, ਇਕਾਗਰ ਹੋ ਕੇ। ਧਿਆਇ = ਸਿਮਰ ਕੇ, ਯਾਦ ਕਰ ਕੇ। ਬਰਦਾਤਾ = ਬਖ਼ਸ਼ਿਸ਼ ਕਰਨ ਵਾਲਾ।

ਸੰਤ ਸਹਾਰੁ ਸਦਾ ਬਿਖਿਆਤਾ

He is the Helper and Support of the Saints, manifest forever.

ਜੋ ਸੰਤਾਂ ਦਾ ਆਸਰਾ ਹੈ ਅਤੇ ਜੋ ਸਦਾ ਹਾਜ਼ਰ-ਨਾਜ਼ਰ ਹੈ, ਸੰਤ ਸਹਾਰੁ = ਸੰਤਾਂ ਦਾ ਆਸਰਾ। ਬਿਖਿਆਤਾ = ਪ੍ਰਗਟ, ਹਾਜ਼ਰ-ਨਾਜ਼ਰ।

ਤਾਸੁ ਚਰਨ ਲੇ ਰਿਦੈ ਬਸਾਵਉ

Grasp His Feet and enshrine them in your heart.

ਮੈਂ ਉਸ ਦੇ ਚਰਨ ਆਪਣੇ ਹਿਰਦੇ ਵਿਚ ਟਿਕਾਉਂਦਾ ਹਾਂ, ਤਾਸੁ = ਉਸ ਦੇ। ਲੇ = ਲੈ ਕੇ। ਬਸਾਵਉ = ਬਸਾਵਉਂ, ਮੈਂ ਵਸਾਉਂਦਾ ਹਾਂ, ਮੈਂ ਵਸਾ ਲਵਾਂ।

ਤਉ ਪਰਮ ਗੁਰੂ ਨਾਨਕ ਗੁਨ ਗਾਵਉ ॥੧॥

Then, let us sing the Glorious Praises of the most exalted Guru Nanak. ||1||

ਅਤੇ (ਇਹਨਾਂ ਦੀ ਬਰਕਤਿ ਨਾਲ) ਪਰਮ ਸਤਿਗੁਰੂ ਨਾਨਕ ਦੇਵ ਜੀ ਦੇ ਗੁਣਾਂ ਨੂੰ ਗਾਉਂਦਾ ਹਾਂ ॥੧॥ ਤਉ = ਤਦੋਂ, ਤਾਂ। ਗੁਰੂ ਨਾਨਕ ਗੁਨ = ਗੁਰੂ ਨਾਨਕ ਦੇ ਗੁਣ ॥੧॥

ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ

I sing the Glorious Praises of the most exalted Guru Nanak, the Ocean of peace, the Eradicator of sins, the sacred pool of the Shabad, the Word of God.

ਮੈਂ ਉਸ ਪਰਮ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਹਾਂ, ਜੋ ਪਾਪਾਂ ਦੇ ਦੂਰ ਕਰਨ ਵਾਲਾ ਹੈ ਅਤੇ ਜੋ ਬਾਣੀ ਦਾ ਸੋਮਾ ਹੈ। ਗੁਨ ਸੁਖ ਸਾਗਰ = ਸੁਖਾਂ ਦੇ ਸਮੁੰਦਰ (ਖ਼ਜ਼ਾਨੇ) ਸਤਿਗੁਰੂ ਦੇ ਗੁਣ। ਦੁਰਤ = ਪਾਪ। ਦੁਰਤ ਨਿਵਾਰਣ = ਜੋ ਗੁਰੂ ਪਾਪਾਂ ਨੂੰ ਦੂਰ ਕਰਦਾ ਹੈ। ਸਬਦ ਸਰੇ = (ਜੋ ਗੁਰੂ) ਸ਼ਬਦ ਦਾ ਸਰ (ਭਾਵ ਬਾਣੀ ਦਾ ਸੋਮਾ) ਹੈ।

ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ

The beings of deep and profound understanding, oceans of wisdom, sing of Him; the Yogis and wandering hermits meditate on Him.

(ਗੁਰੂ ਨਾਨਕ ਨੂੰ) ਜੋਗੀ, ਜੰਗਮ ਧਿਆਨ ਧਰ ਕੇ ਗਾਉਂਦੇ ਹਨ, ਅਤੇ ਉਹ ਲੋਕ ਗਾਉਂਦੇ ਹਨ ਜੋ ਗੰਭੀਰ ਹਨ, ਜੋ ਧੀਰਜਵਾਨ ਹਨ ਅਤੇ ਜੋ ਉੱਚੀ ਮਤ ਵਾਲੇ ਹਨ। ਧੀਰ = ਧੀਰਜ ਵਾਲੇ ਮਨੁੱਖ। ਮਤਿ ਸਾਗਰ = ਮੱਤ ਦਾ ਸਮੁੰਦਰ, ਉੱਚੀ ਮਤ ਵਾਲੇ। ਧਿਆਨੁ ਧਰੇ = ਧਿਆਨ ਧਰ ਕੇ। ਪਰਮ = ਸਭ ਤੋਂ ਉੱਚਾ।

ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ

Indra and devotees like Prahlaad, who know the joy of the soul, sing of Him.

ਜਿਸ ਗੁਰੂ ਨਾਨਕ ਨੇ ਆਤਮਕ ਆਨੰਦ ਜਾਣਿਆ ਹੈ, ਉਸ ਨੂੰ ਇੰਦਰ ਆਦਿਕ ਤੇ ਪ੍ਰਹਿਲਾਦ ਆਦਿਕ ਭਗਤ ਗਾਉਂਦੇ ਹਨ। ਇੰਦ੍ਰਾਦਿ = ਇੰਦ੍ਰ ਅਤੇ ਹੋਰ। ਭਗਤ ਪ੍ਰਹਿਲਾਦਿਕ = ਪ੍ਰਹਲਾਦ ਆਦਿਕ ਭਗਤ। ਆਤਮ ਰਸੁ = ਆਤਮਾ ਦਾ ਆਨੰਦ। ਜਿਨਿ = ਜਿਸ (ਗੁਰੂ ਨਾਨਕ) ਨੇ।

ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੨॥

KAL the poet sings the Sublime Praises of Guru Nanak, who enjoys mastery of Raja Yoga, the Yoga of meditation and success. ||2||

'ਕਲ੍ਯ੍ਯ' ਕਵੀ (ਆਖਦਾ ਹੈ),-ਮੈਂ ਉਸ ਗੁਰੂ ਨਾਨਕ ਦੇਵ ਜੀ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ (ਭਾਵ, ਜੋ ਗ੍ਰਿਹਸਤੀ ਭੀ ਹੈ ਤੇ ਨਾਲ ਹੀ ਮਾਇਆ ਤੋਂ ਉਪਰਾਮ ਹੋ ਕੇ ਹਰੀ ਦੇ ਨਾਲ ਜੁੜਿਆ ਹੋਇਆ ਹੈ) ॥੨॥ ਕਬਿ ਕਲ = ਹੇ ਕਲ੍ਯ੍ਯ ਕਵੀ! ਸੁਜਸੁ = ਸੋਹਣਾ ਜਸ। ਗੁਰ ਨਾਨਕ = ਗੁਰੂ ਨਾਨਕ ਦਾ। ਜਿਨਿ = ਜਿਸ (ਗੁਰੂ ਨਾਨਕ) ਨੇ ॥੨॥