ਮਃ

Fourth Mehl:

ਚੌਥੀ ਪਾਤਸ਼ਾਹੀ।

ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ

The blind receive the Divine Light, when they merge with the Will of the True Guru.

ਅੰਨ੍ਹੇ ਮਨੁੱਖ ਨੂੰ ਚਾਨਣ ਤਾਂ ਹੀ ਹੁੰਦਾ ਹੈ ਜੇ (ਪ੍ਰਭੂ ਦੀ) ਰਜ਼ਾ ਵਿਚ ਉਸ ਨੂੰ ਸਤਿਗੁਰੂ ਮਿਲ ਪਏ। ਥੀਐ = ਹੁੰਦਾ ਹੈ। ਰਜਾਇ = ਪ੍ਰਭੂ ਦੀ ਰਜ਼ਾ ਅਨੁਸਾਰ।

ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ

They break their bonds, and dwell in Truth, and the darkness of ignorance is dispelled.

ਇੰਜ ਉਹ (ਮਾਇਆ ਦੇ) ਬੰਧਨ ਤੋੜ ਲੈਂਦਾ ਹੈ, ਸੱਚੇ ਹਰੀ ਵਿਚ ਲੀਨ ਹੋ ਜਾਂਦਾ ਹੈ ਤੇ ਉਸ ਦਾ ਅਗਿਆਨ (ਰੂਪ) ਹਨੇਰਾ ਦੂਰ ਹੋ ਜਾਂਦਾ ਹੈ। ਸਚਿ = ਸੱਚ ਵਿਚ।

ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ

They see that everything belongs to the One who created and fashioned the body.

ਫਿਰ ਮਨੁੱਖ ਸਭ ਕੁਝ ਉਸੇ ਪ੍ਰਭੂ ਦਾ ਹੀ ਸਮਝਦਾ ਹੈ, ਜਿਸ ਨੇ ਸਰੀਰ ਬਣਾ ਕੇ ਪੈਦਾ ਕੀਤਾ ਹੈ।

ਨਾਨਕ ਸਰਣਿ ਕਰਤਾਰ ਕੀ ਕਰਤਾ ਰਾਖੈ ਲਾਜ ॥੨॥

Nanak seeks the Sanctuary of the Creator - the Creator preserves his honor. ||2||

ਹੇ ਨਾਨਕ! ਐਸਾ ਮਨੁੱਖ ਸਿਰਜਣਹਾਰ ਦੀ ਸਰਣੀ ਪੈਂਦਾ ਹੈ ਤੇ ਸਿਰਜਣਹਾਰ ਉਸ ਦੀ ਪੈਜ ਰੱਖਦਾ ਹੈ (ਭਾਵ, ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) ॥੨॥