ਸਲੋਕੁ ਮਹਲਾ ੨ ॥
Salok, Second Mehl:
ਸਲੋਕ, ਦੂਸਰੀ ਪਾਤਸ਼ਾਹੀ।
ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥
Those who charm scorpions and handle snakes
ਅਠੂਹਿਆਂ ਦਾ ਮਾਂਦਰੀ ਹੋ ਕੇ (ਜੋ ਮਨੁੱਖ) ਸੱਪਾਂ ਨੂੰ ਜਾ ਹੱਥ ਪਾਂਦਾ ਹੈ, ਮੰਤ੍ਰੀ = ਮਾਂਦਰੀ।
ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥
Only brand themselves with their own hands.
ਉਹ ਆਪਣੇ ਆਪ ਨੂੰ ਆਪਣੇ ਹੀ ਹੱਥਾਂ ਨਾਲ (ਮਾਨੋ,) ਚੁਆਤੀ ਲਾਂਦਾ ਹੈ। ਕੂਚਾ = ਲੰਬੂ, ਮੁਆਤਾ।
ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥
By the pre-ordained Order of our Lord and Master, they are beaten badly, and struck down.
ਧੁਰੋਂ ਮਾਲਕ ਦਾ ਹੁਕਮ ਹੀ ਇਉਂ ਹੁੰਦਾ ਹੈ ਕਿ ਇਸ ਅੱਤ ਦੇ ਕਾਰਨ (ਭਾਵ, ਇਸ ਅੱਤ ਦੇ ਮੂਰਖਪੁਣੇ ਕਰ ਕੇ) ਉਸ ਨੂੰ ਧੱਕਾ ਵੱਜਦਾ ਹੈ। ਧੁਰਿ = ਧੁਰੋਂ। ਅਤੀ ਹੂ = ਅੱਤ ਚੁਕਣ ਦੇ ਕਾਰਨ।
ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥
If the self-willed manmukhs fight with the Gurmukh, they are condemned by the Lord, the True Judge.
ਮਨਮੁਖ ਮਨੁੱਖ ਗੁਰਮੁਖ ਨਾਲ ਖਹਿਬੜਦਾ ਹੈ (ਕਰਤਾਰ ਦੇ) ਸੱਚੇ ਨਿਆਂ ਅਨੁਸਾਰ ਉਹ (ਸੰਸਾਰ-ਸਮੁੰਦਰ ਵਿਚ) ਡੁੱਬਦਾ ਹੈ (ਭਾਵ, ਵਿਕਾਰਾਂ ਦੀਆਂ ਲਹਰਾਂ ਵਿਚ ਉਸ ਦੀ ਜ਼ਿੰਦਗੀ ਦੀ ਬੇੜੀ ਗ਼ਰਕ ਹੋ ਜਾਂਦੀ ਹੈ)। ਅੜੈ = ਖਹਿਬੜਦਾ ਹੈ। ਹਕਿ ਨਿਆਇ = ਸੱਚੇ ਨਿਆਂ ਦੇ ਕਾਰਨ।
ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥
He Himself is the Lord and Master of both worlds. He beholds all and makes the exact determination.
ਪਰ (ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕੀਹ ਗੁਰਮੁਖ ਤੇ ਕੀਹ ਮਨਮੁਖ) ਦੋਹੀਂ ਪਾਸੀਂ ਖਸਮ-ਪ੍ਰਭੂ ਆਪ (ਸਿਰ ਤੇ ਖਲੋਤਾ ਹੋਇਆ) ਹੈ, ਆਪ ਹੀ ਨਿਰਨਾ ਕਰ ਕੇ ਵੇਖ ਰਿਹਾ ਹੈ। ਵਿਉਪਾਇ = ਨਿਰਨਾ।
ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥
O Nanak, know this well: everything is in accordance with His Will. ||1||
ਹੇ ਨਾਨਕ! (ਅਸਲ ਗੱਲ) ਇਉਂ ਹੀ ਸਮਝਣੀ ਚਾਹੀਦੀ ਹੈ ਕਿ ਹਰੇਕ ਕੰਮ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ॥੧॥