ਦੋਹਰਾ

Dohira

ਦੋਹਰਾ:

ਪੰਛਿਯਨ ਕੋ ਪੋਸਤ ਧਰੇ ਪਿਤੁ ਕੀ ਦ੍ਰਿਸਟਿ ਬਚਾਇ

Wearing the skins of birds, they had escaped the looks of her father.

ਪੰਛੀਆਂ ਦੀ ਖਲੜੀ (ਪਾ ਕੇ) ਅਤੇ ਪਿਤਾ ਦੀ ਨਜ਼ਰ ਬਚਾ ਕੇ (ਉਹ ਨਿਕਲ ਗਏ)।

ਪੰਖੀ ਹੀ ਸਭ ਕੋ ਲਖੈ ਮਾਨੁਖ ਲਖ︀ਯੋ ਜਾਇ ॥੫੦॥

Every body considered them as the birds and none could guess that they were humans.(50)

(ਉਹ) ਸਾਰਿਆਂ ਨੂੰ ਪੰਛੀ ਹੀ ਲਗੇ, ਮਨੁੱਖ ਵਜੋਂ ਨਾ ਸਮਝੇ ਗਏ ॥੫੦॥

ਦੇਸ ਆਨਿ ਅਪਨੇ ਬਸੇ ਤਿਯ ਕੋ ਸਦਨ ਬਨਾਇ

‘They had come to their own country now,

ਆਪਣੇ ਦੇਸ ਵਿਚ ਆ ਕੇ ਵਸ ਗਏ ਅਤੇ ਰਾਣੀ ਨੂੰ ਨਵਾਂ ਮਹੱਲ ਬਣਵਾ ਦਿੱਤਾ।

ਭਾਤਿ ਭਾਤਿ ਤਾ ਸੋ ਰਮੈ ਨਿਸੁ ਦਿਨ ਮੋਦ ਬਢਾਇ ॥੫੧॥

And day and night blissfully enjoyed love-making.(51)(1)

ਰਾਤ ਦਿਨ ਆਨੰਦ ਵਧਾ ਕੇ ਤਰ੍ਹਾਂ ਤਰ੍ਹਾਂ ਨਾਲ (ਉਸ ਨਾਲ) (ਰਾਜਾ) ਰਮਣ ਕਰਦਾ ॥੫੧॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਗਿਆਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧੧॥੨੧੫੭॥ਅਫਜੂੰ॥

111th Parable of Auspicious Chritars Conversation of the Raja and the Minister, Completed With Benediction. (111)(2155)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਯਾਰ੍ਹਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੧੧॥੨੧੫੭॥ ਚਲਦਾ॥