ਸੂਹੀ ਮਹਲਾ ੪ ॥
Soohee, Fourth Mehl:
ਸੂਹੀ ਚੌਥੀ ਪਾਤਿਸ਼ਾਹੀ।
ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ ਕਿਆ ਤੁਧੁ ਪਹਿ ਆਖਿ ਸੁਣਾਈਐ ॥
You Yourself, O Creator, know everything; what can I possibly tell You?
ਹੇ ਪ੍ਰਭੂ! ਤੂੰ (ਸਾਰੀ ਸ੍ਰਿਸ਼ਟੀ ਦਾ) ਪੈਦਾ ਕਰਨ ਵਾਲਾ ਹੈਂ, (ਆਪਣੀ ਰਚੀ ਸ੍ਰਿਸ਼ਟੀ ਬਾਬਤ) ਹਰੇਕ ਗੱਲ ਤੂੰ ਆਪ ਹੀ ਜਾਣਦਾ ਹੈਂ। ਤੇਰੇ ਪਾਸੋਂ ਕੋਈ ਗੱਲ ਗੁੱਝੀ ਨਹੀਂ (ਇਸ ਵਾਸਤੇ) ਤੈਨੂੰ ਕੇਹੜੀ ਗੱਲ ਆਖ ਕੇ ਸੁਣਾਈ ਜਾਏ। ਕਰਤਾ = ਸ੍ਰਿਸ਼ਟੀ ਰਚਣ ਵਾਲਾ। ਸਭੁ ਕਿਛੁ = ਹਰੇਕ ਗੱਲ। ਜਾਣਹਿ = ਤੂੰ ਜਾਣਦਾ ਹੈਂ। ਪਹਿ = ਪਾਸ, ਕੋਲ। ਆਖਿ = ਆਖ ਕੇ।
ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਜੇਹਾ ਕੋ ਕਰੇ ਤੇਹਾ ਕੋ ਪਾਈਐ ॥੧॥
You know all the bad and the good; as we act, so are we rewarded. ||1||
ਹਰੇਕ ਜੀਵ ਦੀ ਬੁਰਾਈ ਅਤੇ ਭਲਾਈ ਦਾ ਤੈਨੂੰ ਆਪ ਹੀ ਪਤਾ ਲੱਗ ਜਾਂਦਾ ਹੈ। (ਤਾਹੀਏਂ) ਜਿਹੋ ਜਿਹਾ ਕਰਮ ਕੋਈ ਜੀਵ ਕਰਦਾ ਹੈ, ਉਸ ਦਾ ਉਹੋ ਜਿਹਾ ਫਲ ਉਹ ਪਾ ਲੈਂਦਾ ਹੈ ॥੧॥ ਸੂਝੈ = ਪਤਾ ਲੱਗ ਜਾਂਦਾ ਹੈ। ਕੋ = ਕੋਈ ਜੀਵ। ਪਾਈਐ = ਫਲ ਪਾ ਲੈਂਦਾ ਹੈ ॥੧॥
ਮੇਰੇ ਸਾਹਿਬ ਤੂੰ ਅੰਤਰ ਕੀ ਬਿਧਿ ਜਾਣਹਿ ॥
O my Lord and Master, You alone know the state of my inner being.
ਹੇ ਮੇਰੇ ਮਾਲਕ! ਤੂੰ (ਹਰੇਕ ਜੀਵ ਦੇ) ਅੰਦਰ ਦੀ ਹਾਲਤ ਜਾਣਦਾ ਹੈਂ। ਸਾਹਿਬ = ਹੇ ਮਾਲਕ! ਅੰਤਰ ਕੀ ਬਿਧਿ = (ਹਰੇਕ ਦੇ) ਅੰਦਰ ਦੀ ਹਾਲਤ।
ਬੁਰਾ ਭਲਾ ਤੁਧੁ ਸਭੁ ਕਿਛੁ ਸੂਝੈ ਤੁਧੁ ਭਾਵੈ ਤਿਵੈ ਬੁਲਾਵਹਿ ॥੧॥ ਰਹਾਉ ॥
You know all the bad and the good; as it pleases You, so You make us speak. ||1||Pause||
ਕਿਸੇ ਦੇ ਅੰਦਰ ਬੁਰਾਈ ਹੈ, ਕਿਸੇ ਦੇ ਅੰਦਰ ਭਲਾਈ, ਤੈਨੂੰ ਹਰੇਕ ਗੱਲ ਦਾ ਪਤਾ ਲੱਗ ਜਾਂਦਾ ਹੈ। ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਹੀ ਤੂੰ (ਹਰੇਕ ਜੀਵ ਨੂੰ ਚੰਗੇ ਜਾਂ ਮੰਦੇ ਨਾਮ ਨਾਲ) ਸੱਦਦਾ ਹੈਂ ॥੧॥ ਰਹਾਉ ॥ ਤੁਧੁ ਭਾਵੈ = ਜਿਵੇਂ ਤੈਨੂੰ ਚੰਗਾ ਲੱਗਦਾ ਹੈ। ਬੁਲਾਵਹਿ = ਤੂੰ ਸੱਦਦਾ ਹੈਂ ॥੧॥ ਰਹਾਉ ॥
ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ ॥
The Lord has infused the love of Maya into all bodies; through this human body, there comes the opportunity to worship the Lord with devotion.
ਹੇ ਭਾਈ! ਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਬਣਾਇਆ ਹੈ, ਹਰੇਕ ਸਰੀਰ (ਭੀ) ਪ੍ਰਭੂ ਨੇ ਹੀ ਬਣਾਇਆ ਹੈ। ਮਨੁੱਖ ਸਰੀਰ ਵਿਚ ਭਗਤੀ ਭੀ ਪ੍ਰਭੂ ਆਪ ਹੀ ਕਰਾਂਦਾ ਹੈ। ਸਭੁ = ਸਾਰਾ। ਕੀਆ = ਬਣਾਇਆ ਹੋਇਆ। ਦੇਹੀ = ਸਰੀਰ। ਕਰਾਈ = ਕਰਾਂਦਾ ਹੈ।
ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ ਇਕਿ ਮਨਮੁਖਿ ਧੰਧੁ ਪਿਟਾਈ ॥੨॥
You unite some with the True Guru, and bless them with peace; while others, the self-willed manmukhs, are engrossed in worldly affairs. ||2||
ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਆਨੰਦ ਬਖ਼ਸ਼ਦਾ ਹੈਂ। ਹੇ ਭਾਈ! ਅਨੇਕਾਂ ਜੀਵ ਐਸੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹਨਾਂ ਨੂੰ ਉਹ ਆਪ ਹੀ ਮਾਇਆ ਵਿਚ ਫਸਾਈ ਰੱਖਦਾ ਹੈ ॥੨॥ ਮੇਲਿ = ਮਿਲਾ ਕੇ। ਦੇਵਹਿ = ਤੂੰ ਦੇਂਦਾ ਹੈਂ (ਹੇ ਪ੍ਰਭੂ!)। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਧੰਧੁ ਪਿਟਾਈ = ਧੰਧਾ ਪਿਟਾਂਦਾ ਹੈ, ਮਾਇਆ ਦੇ ਮੋਹ ਵਿਚ ਫਸਾਈ ਰੱਖਦਾ ਹੈ ॥੨॥
ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥
All belong to You, and You belong to all, O my Creator Lord; You wrote the words of destiny on the forehead of everyone.
ਹੇ ਮੇਰੇ ਕਰਤਾਰ! ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਜੀਵਾਂ ਦਾ (ਖਸਮ) ਹੈਂ। ਸਭ ਜੀਵਾਂ ਦੇ ਸਿਰ ਉਤੇ ਤੂੰ ਹੀ (ਕਿਰਤ ਦਾ) ਲੇਖ ਲਿਖਿਆ ਹੋਇਆ ਹੈ। ਸਭੁ ਕੋ = ਹਰੇਕ ਜੀਵ। ਕਰਤੇ = ਹੇ ਕਰਤਾਰ! ਤੁਧੁ = ਤੂੰ। ਸਿਰਿ = ਸਿਰ ਉੱਤੇ।
ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥੩॥
As You bestow Your Glance of Grace, so are mortals made; without Your Gracious Glance, no one assumes any form. ||3||
ਉਸ ਲੇਖ (ਅਨੁਸਾਰ) ਜਿਹੋ ਜਿਹੀ ਨਿਗਾਹ ਤੂੰ ਕਿਸੇ ਜੀਵ ਉਤੇ ਕਰਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ। (ਚਾਹੇ ਕੋਈ ਚੰਗਾ ਹੈ, ਚਾਹੇ ਕੋਈ ਮੰਦਾ ਹੈ) ਤੇਰੀ ਨਿਗਾਹ ਤੋਂ ਬਿਨਾ ਕੋਈ ਭੀ ਜੀਵ (ਚੰਗਾ ਜਾਂ ਮੰਦਾ) ਨਹੀਂ (ਬਣਿਆ) ॥੩॥ ਨਦਰਿ = ਨਿਗਾਹ, ਦ੍ਰਿਸ਼ਟੀ। ਕੋ ਭੇਖੁ = ਕੋਈ ਭੀ ਭੇਖ, ਕੋਈ ਭੀ ਸਰੂਪ, ਕੋਈ ਭੀ ਜੀਵ ॥੩॥
ਤੇਰੀ ਵਡਿਆਈ ਤੂੰਹੈ ਜਾਣਹਿ ਸਭ ਤੁਧਨੋ ਨਿਤ ਧਿਆਏ ॥
You alone know Your Glorious Greatness; everyone constantly meditates on You.
ਹੇ ਦਾਸ ਨਾਨਕ (ਆਖ-) ਹੇ ਮੇਰੇ ਕਰਤਾਰ! ਤੂੰ ਕਿਤਨਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। ਸਾਰੀ ਲੁਕਾਈ ਸਦਾ ਤੇਰਾ ਧਿਆਨ ਧਰਦੀ ਹੈ। ਸਭ = ਸਾਰੀ ਲੁਕਾਈ।
ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ ॥੪॥੨॥੧੩॥
That being, with whom You are pleased, is united with You; O servant Nanak, only such a mortal is accepted. ||4||2||13||
ਜਿਸ ਨੂੰ ਤੂੰ ਚਾਹੁੰਦਾ ਹੈਂ ਉਸ ਨੂੰ (ਆਪਣੇ ਚਰਨਾਂ ਵਿਚ) ਤੂੰ ਜੋੜ ਲੈਂਦਾ ਹੈਂ। ਉਹ ਮਨੁੱਖ (ਤੇਰੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ ॥੪॥੨॥੧੩॥ ਤੁਧੁ ਭਾਵੈ = ਤੇਰੀ ਰਜ਼ਾ ਹੋਵੇ। ਥਾਇ ਪਾਏ = ਪਰਵਾਨ ਹੁੰਦਾ ਹੈ ॥੪॥੨॥੧੩॥