ਸਲੋਕ ਮਃ ੨ ॥
Salok, Second Mehl:
ਸਲੋਕ ਦੂਜੀ ਪਾਤਿਸ਼ਾਹੀ।
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥
He Himself knows, He Himself acts, and He Himself does it right.
ਪ੍ਰਭੂ ਆਪ ਹੀ (ਜੀਵਾਂ ਦੇ ਦਿਲਾਂ ਦੀ) ਜਾਣਦਾ ਹੈ (ਕਿਉਂਕਿ) ਉਹ ਆਪ ਹੀ (ਇਹਨਾਂ ਨੂੰ) ਪੈਦਾ ਕਰਦਾ ਹੈ, ਆਪ ਹੀ (ਜੀਵਾਂ ਦੇ ਕਾਰਜ) ਸਿਰੇ ਚਾੜ੍ਹਦਾ ਹੈ। ਆਪੇ = ਆਪ ਹੀ। ਕਰੇ = ਪੈਦਾ ਕਰਦਾ ਹੈ। ਆਣੈ = ਲਿਆਉਂਦਾ ਹੈ। ਆਣੈ ਰਾਸਿ = ਰਾਸਿ ਲਿਆਉਂਦਾ ਹੈ, ਸਿਰੇ ਚਾੜ੍ਹਦਾ ਹੈ।
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥
So stand before Him, O Nanak, and offer your prayers. ||1||
(ਇਸ ਲਈ) ਹੇ ਨਾਨਕ! ਉਸ ਪ੍ਰਭੂ ਅੱਗੇ ਖਲੋ ਕੇ ਹੀ ਅਦਬ ਸਰਧਾ ਨਾਲ ਅਰਜ਼ੋਈ ਕਰਨੀ ਚਾਹੀਦੀ ਹੈ ॥੧॥ ਤਿਸੈ = ਤਿਸ ਹੀ। ਖਲਿਇ = ਖਲੋ ਕੇ, ਧਿਆਨ ਨਾਲ, ਅਦਬ-ਸਰਧਾ ਨਾਲ ॥੧॥