ਸਲੋਕੁ ॥
Salok:
ਸਲੋਕ।
ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ ॥
Hear my prayer, O Supreme Lord God, Merciful to the meek, Lord of the World.
ਹੇ ਪਾਰਬ੍ਰਹਮ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਧਰਤੀ ਦੇ ਪਾਲਣਹਾਰ! ਮੇਰੀ ਬੇਨਤੀ ਸੁਣ। ਬਿਨਉ = ਬੇਨਤ {विनय}।
ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥੧॥
The dust of the feet of the Holy is peace, wealth, great enjoyment and pleasure for Nanak. ||1||
ਹੇ ਨਾਨਕ! (ਅਰਦਾਸ ਕਰ ਤੇ ਆਖ-) (ਮੈਨੂੰ ਸੁਮਤਿ ਦੇਹ ਕਿ) ਗੁਰਮੁਖਾਂ ਦੀ ਚਰਨ-ਧੂੜ ਹੀ ਮੈਨੂੰ ਅਨੇਕਾਂ ਸੁਖਾਂ ਧਨ-ਪਦਾਰਥ ਤੇ ਅਨੇਕਾਂ ਰਸਾਂ ਦੇ ਭੋਗ ਦੇ ਬਰਾਬਰ ਜਾਪੇ ॥੧॥ ਸੰਪੈ = ਧਨ। ਰਵਾਲ = ਚਰਨ-ਧੂੜ ॥੧॥