ਸਵੈਯਾ

SWAYYA

ਸਵੈਯਾ:

ਅਉ ਜਦੁਬੀਰ ਸੋ ਯੌ ਕਹੀਯੋ ਤੁਮਰੇ ਬਿਨੁ ਦੇਖਿ ਨਿਸਾ ਡਰੁ ਆਵੈ

ਹੋਰ ਸ੍ਰੀ ਕ੍ਰਿਸ਼ਨ ਨੂੰ ਇਹ ਕਹਿਣਾ ਕਿ ਤੁਹਾਡੇ ਦੇਖੇ ਬਿਨਾ ਰਾਤ ਨੂੰ ਡਰ ਲਗਦਾ ਹੈ।

ਬਾਰ ਹੀ ਬਾਰ ਅਤਿ ਆਤੁਰ ਹ੍ਵੈ ਤਨ ਤਿਆਗਿ ਕਹਿਯੋ ਜੀਅ ਮੋਰ ਪਰਾਵੈ

“Tell Krishna, that without him I feel frightened throughout the night and my soul, getting extremely agitated, wants to leave the body:

ਬਾਰ ਬਾਰ ਅਤਿ ਅਧਿਕ ਆਤੁਰ ਹੋ ਕੇ ਮੇਰੀ ਜਿੰਦ ਸ਼ਰੀਰ ਨੂੰ ਤਿਆਗ ਕੇ ਚਲੀ ਜਾਏਗੀ।

ਪ੍ਰਾਚੀ ਪ੍ਰਤਛ ਭਯੋ ਸਸਿ ਪੂਰਨ ਸੋ ਹਮ ਕੋ ਅਤਿਸੈ ਕਰਿ ਤਾਵੈ

ਪੂਰਬ ਵਲੋਂ ਪ੍ਰਗਟ ਹੋ ਰਿਹਾ ਪੂਰਨਮਾਸੀ ਦਾ ਚੰਦ੍ਰਮਾ ਮੈਨੂੰ ਬਹੁਤ ਜ਼ਿਆਦਾ ਸਾੜ ਰਿਹਾ ਹੈ।

ਮੈਨ ਮਨੋ ਮੁਖ ਆਰੁਨ ਕੈ ਤੁਮਰੇ ਬਿਨੁ ਆਇ ਹਮੋ ਡਰ ਪਾਵੈ ॥੧੯੭੮॥

“The moon risen in the east is burning me without you, the red face of the god of love frightens me.”1978.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮਦੇਵ ਮੁਖ ਲਾਲ ਕਰ ਕੇ, ਤੁਹਾਡੇ ਨਾ ਆਉਣ ਕਾਰਨ ਮੈਨੂੰ ਡਰਾਉਂਦਾ ਹੋਵੇ ॥੧੯੭੮॥

ਲਾਗਿ ਰਹਿਓ ਤੁਹਿ ਓਰਹਿ ਸ︀ਯਾਮ ਜੂ ਮੈ ਇਹ ਬੇਰ ਘਨੀ ਹਟ ਕੇ

“O Krishna! my mind turns towards you again and again inspite of restraining it and has remained entrapped in your charming memory

ਹੇ ਸ੍ਰੀ ਕ੍ਰਿਸ਼ਨ ਜੀ! (ਮੇਰੇ ਨੈਣ) ਤੁਹਾਡੇ ਵਲ ਲਗੇ ਹੋਏ ਹਨ। ਮੈਂ ਇਨ੍ਹਾਂ ਨੂੰ ਬਹੁਤ ਵਾਰ ਰੋਕਿਆ ਹੈ (ਪਰ ਇਹ ਰੁਕਦੇ ਨਹੀਂ)।

ਘਨਿ ਸ︀ਯਾਮ ਕੀ ਬੰਕ ਬਿਲੋਕਨ ਫਾਸ ਕੇ ਸੰਗਿ ਫਸੇ ਸੁ ਨਹੀ ਛੁਟਕੇ

It does not accept the advice although I instruct it for a lakh of times

ਸ੍ਰੀ ਕ੍ਰਿਸ਼ਨ ਦੀ ਤਿਰਛੀ ਦ੍ਰਿਸ਼ਟੀ ਦੀ ਫਾਹੀ ਨਾਲ ਜੋ ਫਸ ਗਏ, ਉਹ ਫਿਰ ਛੁਟ ਨਹੀਂ ਸਕਦੇ।

ਨਹੀ ਨੈਕੁ ਮੁਰਾਏ ਮੁਰੈ ਹਮਰੇ ਤੁਹਿ ਮੂਰਤਿ ਹੇਰਨ ਹੀ ਅਟਕੇ

“And has become immovable from your portrait

ਮੇਰੇ ਮੋੜਿਆਂ ਜ਼ਰਾ ਜਿੰਨੇ ਵੀ ਨਹੀਂ ਮੁੜਦੇ, (ਬਸ) ਤੁਹਾਡੇ ਦਰਸ਼ਨ ਕੀਤੇ ਬਿਨਾ ਟਿਕਦੇ ਨਹੀਂ ਹਨ।

ਕਬਿ ਸ︀ਯਾਮ ਭਨੇ ਸੰਗਿ ਲਾਜ ਕੇ ਆਜ ਭਏ ਦੋਊ ਨੈਨ ਬਟਾ ਨਟ ਕੇ ॥੧੯੭੯॥

Because of shyness both my eyes have become stable at their place like an acrobat.”1979.

ਕਵੀ ਸ਼ਿਆਮ ਕਹਿੰਦੇ ਹਨ, ਲਾਜ ਦੇ ਮਾਰੇ (ਮੇਰੇ) ਦੋਵੇਂ ਨੈਣ ਨਟ ਦੀਆਂ ਗੋਲੀਆਂ ਵਾਂਗ ਬਣ ਕੇ (ਸਥਿਰ ਹੋ) ਗਏ ਹਨ ॥੧੯੭੯॥

ਸਾਜ ਦਯੋ ਰਥ ਬਾਮਨ ਕੋ ਬਹੁਤੈ ਧਨੁ ਦੈ ਤਿਹ ਚਿਤ ਬਢਾਯੋ

(ਰੁਕਮਨੀ ਨੇ) ਬ੍ਰਾਹਮਣ ਨੂੰ ਰਥ ਸਜਾ ਕੇ ਦੇ ਦਿੱਤਾ ਅਤੇ ਬਹੁਤ ਸਾਰਾ ਧਨ ਦੇ ਕੇ ਉਸ ਦਾ ਚਿਤ ਵਿਗਸਿਤ ਕਰ ਦਿੱਤਾ।

ਸ੍ਰੀ ਬ੍ਰਿਜਨਾਥ ਲਿਆਵਨ ਕਾਜ ਪਠਿਯੋ ਚਿਤ ਮੈ ਤਿਨ ਹੂੰ ਸੁਖੁ ਪਾਯੋ

Everyone felt comfortable after sending the Brahmin, giving him the chariot, money and incentive for bringing Krishna

(ਉਸ ਨੂੰ) ਸ੍ਰੀ ਕ੍ਰਿਸ਼ਨ ਨੂੰ ਲਿਆਉਣ ਦੇ ਕਾਰਜ ਲਈ ਭੇਜ ਦਿੱਤਾ, ਉਸ (ਬ੍ਰਾਹਮਣ) ਨੇ ਵੀ ਚਿਤ ਵਿਚ ਸੁਖ ਪ੍ਰਾਪਤ ਕੀਤਾ।

ਯੌ ਸੋਊ ਲੈ ਪਤੀਯਾ ਕੋ ਚਲਿਯੋ ਸੁ ਪ੍ਰਬੰਧ ਕਥਾ ਕਹਿ ਸ︀ਯਾਮ ਸੁਨਾਯੋ

ਇਸ ਤਰ੍ਹਾਂ ਉਹ ਚਿੱਠੀ ਲੈ ਕੇ ਚਲ ਪਿਆ। ਕਵੀ ਸ਼ਿਆਮ ਨੇ ਇਹ ਪ੍ਰਬੰਧ ਕਥਾ ਕਹਿ ਕੇ ਸੁਣਾਈ ਹੈ।

ਮਾਨਹੁ ਪਉਨ ਕੇ ਗਉਨ ਹੂੰ ਤੇ ਸੁ ਸਿਤਾਬ ਦੈ ਸ੍ਰੀ ਜਦੁਬੀਰ ਪੈ ਆਯੋ ॥੧੯੮੦॥

Taking the letter he also went with greater speed than even the speed of the wing for reaching the place of Krishna at the earliest.1980.

(ਇੰਜ ਪ੍ਰਤੀਤ ਹੁੰਦਾ ਹੈ ਕਿ) ਉਹ (ਬ੍ਰਾਹਮਣ) ਪੌਣ ਦੀ ਗਤਿ ਨਾਲ ਛੇਤੀ ਹੀ ਸ੍ਰੀ ਕ੍ਰਿਸ਼ਨ ਕੋਲ ਆ ਗਿਆ ॥੧੯੮੦॥

ਸ੍ਰੀ ਬ੍ਰਿਜਨਾਥ ਕੋ ਬਾਸ ਜਹਾ ਸੁ ਕਹੈ ਕਬਿ ਸ︀ਯਾਮ ਪੁਰੀ ਅਤਿ ਨੀਕੀ

ਕਵੀ ਸ਼ਿਆਮ ਕਹਿੰਦੇ ਹਨ, ਜਿਥੇ ਸ੍ਰੀ ਕ੍ਰਿਸ਼ਨ ਦਾ ਨਿਵਾਸ ਸੀ, (ਉਹ) ਨਗਰੀ ਬਹੁਤ ਹੀ ਸੁੰਦਰ ਸੀ।

ਬਜ੍ਰ ਖਚੇ ਅਰੁ ਲਾਲ ਜਵਾਹਿਰ ਜੋਤਿ ਜਗੈ ਅਤਿ ਹੀ ਸੁ ਮਨੀ ਕੀ

The city of Krishna’s residence was extremely beautiful and on the four sides pearls, rubies and jewels were studded with glittering lights

ਹੀਰੇ (ਬਜ੍ਰ) ਲਾਲ ਅਤੇ ਜਵਾਹਰ ਜੜ੍ਹੇ ਹੋਏ ਸਨ ਅਤੇ ਉਨ੍ਹਾਂ ਮਣੀਆਂ (ਦੀ ਚਮਕ) ਜਗਦੀਆਂ ਜੋਤਾਂ ਵਰਗੀ ਸੀ।

ਕਉਨ ਸਰਾਹ ਕਰੈ ਤਿਹ ਕੀ ਤੁਮ ਹੀ ਕਹੋ ਐਸੀ ਬੁਧਿ ਕਿਸੀ ਕੀ

ਉਨ੍ਹਾਂ ਦੀ ਸਿਫ਼ਤ ਕੌਣ ਕਰ ਸਕਦਾ ਹੈ, ਤੁਸੀਂ ਹੀ ਦਸੋ, ਅਜਿਹੀ ਬੁੱਧੀ ਕਿਸ ਦੀ ਹੈ।

ਸੇਸ ਨਿਸੇਸ ਜਲੇਸ ਕੀ ਅਉਰ ਸੁਰੇਸ ਪੁਰੀ ਜਿਹ ਅਗ੍ਰਜ ਫੀਕੀ ॥੧੯੮੧॥

The description of that city is beyond everybody’s ken, because the regions of Sheshnaga, Chandra, Varuna and Indra looked pale before the city of Dwarka.1981.

ਸ਼ੇਸ਼ਨਾਗ, ਚੰਦ੍ਰਮਾ, ਵਰੁਨ ਦੇਵਤਾ ਅਤੇ ਇੰਦਰ-ਪੁਰੀ ਵੀ ਜਿਸ ਦੇ ਸਾਹਮਣੇ ਫਿਕੀ ਪੈਂਦੀ ਸੀ ॥੧੯੮੧॥