ਡਖਣਾ

Dakhanaa:

ਦੋ ਤੁਕਾ।

ਸੋਹੰਦੜੋ ਹਭ ਠਾਇ ਕੋਇ ਦਿਸੈ ਡੂਜੜੋ

He is Beautiful in all places; I do not see any other at all.

(ਗੁਰੂ ਨੂੰ ਮਿਲਿਆਂ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ) ਹਰੇਕ ਥਾਂ ਵਿਚ (ਵੱਸ ਰਿਹਾ ਹੈ ਤੇ) ਸੋਭ ਰਿਹਾ ਹੈ, ਕੋਈ ਭੀ ਜੀਵ ਐਸਾ ਨਹੀਂ ਦਿੱਸਦਾ ਜੋ ਪਰਮਾਤਮਾ ਤੋਂ ਵੱਖਰਾ ਕੋਈ ਹੋਰ ਹੋਵੇ। ਹਭ ਠਾਇ = ਹਰੇਕ ਥਾਂ ਵਿਚ। ਡੂਜੜੋ = ਦੂਜਾ, ਪਰਮਾਤਮਾ ਤੋਂ ਵੱਖਰਾ ਕੋਈ ਹੋਰ।

ਖੁਲੑੜੇ ਕਪਾਟ ਨਾਨਕ ਸਤਿਗੁਰ ਭੇਟਤੇ ॥੧॥

Meeting with the True Guru, O Nanak, the doors are opened wide. ||1||

ਹੇ ਨਾਨਕ! ਗੁਰੂ ਨੂੰ ਮਿਲਿਆਂ (ਮਾਇਆ ਦੇ ਮੋਹ ਨਾਲ ਮਨੁੱਖ ਦੀ ਬੁੱਧੀ ਦੇ ਬੰਦ ਹੋਏ) ਕਵਾੜ ਖੁਲ੍ਹ ਜਾਂਦੇ ਹਨ ॥੧॥ ਕਪਾਟ = ਕਵਾੜ, ਭਿੱਤ। ਸਤਿਗੁਰ ਭੇਟਤੇ = ਸਤਿਗੁਰੂ ਨੂੰ ਮਿਲਿਆਂ ॥੧॥