ਆਸਾ ॥
Aasaa:
ਆਸਾ।
ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥
Says Shaykh Fareed, O my dear friend, attach yourself to the Lord.
ਸ਼ੇਖ਼ ਫ਼ਰੀਦ ਆਖਦਾ ਹੈ-ਹੇ ਪਿਆਰੇ! ਰੱਬ (ਦੇ ਚਰਨਾਂ) ਵਿਚ ਜੁੜ; ਬੋਲੈ = ਆਖਦਾ ਹੈ। ਪਿਆਰੇ = ਹੇ ਪਿਆਰੇ! ਅਲਹ ਲਗੇ = ਅੱਲਹ ਨਾਲ ਲੱਗ, ਰੱਬ ਦੇ ਚਰਨਾਂ ਵਿਚ ਜੁੜ।
ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥
This body shall turn to dust, and its home shall be a neglected graveyard. ||1||
(ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿਚ ਪੈ ਕੇ ਮਿੱਟੀ ਹੋ ਜਾਇਗਾ ॥੧॥ ਹੋਸੀ = ਹੋ ਜਾਇਗਾ। ਗੋਰ = ਕਬਰ ॥੧॥
ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥
You can meet the Lord today, O Shaykh Fareed, if you restrain your bird-like desires which keep your mind in turmoil. ||1||Pause||
ਹੇ ਸ਼ੇਖ ਫ਼ਰੀਦ! ਇਸ ਮਨੁੱਖਾ ਜਨਮ ਵਿਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਇਸ ਵਾਸਤੇ ਇਹਨਾਂ) ਮਨ ਨੂੰ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ॥੧॥ ਰਹਾਉ ॥ ਆਜੁ = ਅੱਜ, ਇਸ ਮਨੁੱਖਾ ਜਨਮ ਵਿਚ ਹੀ। ਫਰੀਦ = ਹੇ ਫ਼ਰੀਦ! ਟਾਕਿਮ = ਰੋਕ, ਕਾਬੂ ਕਰ। ਕੂੰਜੜੀਆ = (ਭਾਵ) ਇੰਦ੍ਰੀਆਂ ਨੂੰ। ਮਨਹੁ ਮਚਿੰਦੜੀਆ = ਮਨ ਨੂੰ ਮਚਾਉਣ ਵਾਲੀਆਂ ਨੂੰ ॥॥੧॥ਰਹਾਉ॥
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥
If I had known that I was to die, and not return again,
(ਹੇ ਪਿਆਰੇ ਮਨ!) ਜਦੋਂ ਤੈਨੂੰ ਪਤਾ ਹੈ ਕਿ ਆਖ਼ਰ ਮਰਨਾ ਹੈ ਤੇ ਮੁੜ (ਇਥੇ) ਨਹੀਂ ਆਉਣਾ, ਜੇ ਜਾਣਾ = ਜਦੋਂ ਇਹ ਪਤਾ ਹੈ। ਘੁਮਿ = ਮੁੜ ਕੇ, ਫਿਰ।
ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥
I would not have ruined myself by clinging to the world of falsehood. ||2||
ਤਾਂ ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗਵਾਉਣਾ ਨਹੀਂ ਚਾਹੀਦਾ ॥੨॥ ਲਗਿ = ਲੱਗ ਕੇ। ਆਪੁ = ਆਪਣੇ ਆਪ ਨੂੰ। ਨ ਵਞਾਈਐ = ਖ਼ੁਆਰ ਨਹੀਂ ਕਰਨਾ ਚਾਹੀਦਾ ॥੨॥
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥
So speak the Truth, in righteousness, and do not speak falsehood.
ਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ,
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥
The disciple ought to travel the route, pointed out by the Guru. ||3||
ਜੋ ਰਸਤਾ ਗੁਰੂ ਦੱਸੇ ਉਸ ਰਸਤੇ ਤੇ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ ॥੩॥ ਵਾਟ = ਰਸਤਾ। ਮੁਰੀਦਾ = ਮੁਰੀਦ ਬਣ ਕੇ, ਸਿੱਖ ਬਣ ਕੇ। ਜੋਲੀਐ = ਤੁਰਨਾ ਚਾਹੀਦਾ ਹੈ ॥੩॥
ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥
Seeing the youths being carried across, the hearts of the beautiful young soul-brides are encouraged.
(ਕਿਸੇ ਦਰੀਆ ਤੋਂ) ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ (ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ) ਛੈਲ = ਬਾਂਕੇ ਜੁਆਨ, ਸੰਤ ਜਨ। ਗੋਰੀ ਮਨੁ = (ਕਮਜ਼ੋਰ) ਇਸਤ੍ਰੀ ਦਾ ਮਨ। ਧੀਰਿਆ = ਹੌਸਲਾ ਫੜਦਾ ਹੈ।
ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥
Those who side with the glitter of gold, are cut down with a saw. ||4||
(ਤਾਂ ਤੇ ਹੇ ਮਨ! ਤੂੰ ਸੰਤ ਜਨਾਂ ਦੀ ਸੰਗਤਿ ਕਰ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ, ਮਾਇਆ ਜੋੜਨ ਵਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ, ਬਹੁਤ ਦੁੱਖੀ ਜੀਵਨ ਬਿਤੀਤ ਕਰਦੇ ਹਨ) ॥੪॥ ਕੰਚਨ ਵੰਨੇ ਪਾਸੇ = ਜੋ ਧਨ ਪਦਾਰਥ ਵਲ ਲੱਗ ਪਏ। ਕਲਵਤਿ = ਕਲਵੱਤ੍ਰ ਨਾਲ, ਆਰੇ ਨਾਲ ॥੪॥
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥
O Shaykh, no one's life is permanent in this world.
ਹੇ ਸ਼ੇਖ਼ ਫ਼ਰੀਦ! ਜਗਤ ਵਿਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ। ਸੇਖ = ਹੇ ਸ਼ੇਖ਼ ਫ਼ਰੀਦ! ਹੈਯਾਤੀ = ਉਮਰ। ਜਗਿ = ਜਗਤ ਵਿਚ। ਥਿਰੁ = ਸਦਾ ਕਾਇਮ।
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥
That seat, upon which we now sit - many others sat on it and have since departed. ||5||
(ਵੇਖ!) ਜਿਸ (ਧਰਤੀ ਦੇ ਇਸ) ਥਾਂ ਤੇ ਅਸੀਂ (ਹੁਣ) ਬੈਠੇ ਹਾਂ (ਇਸ ਧਰਤੀ ਉੱਤੇ) ਕਈ ਬਹਿ ਕੇ ਚਲੇ ਗਏ ॥੫॥ ਆਸਣਿ = ਥਾਂ ਤੇ। ਕੇਤੇ = ਕਈ। ਬੈਸਿ ਗਇਆ = ਬਹਿ ਕੇ ਚਲੇ ਗਏ ਹਨ ॥੫॥
ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥
As the swallows appear in the month of Katik, forest fires in the month of Chayt, and lightning in Saawan,
ਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ); ਚੇਤਰ ਵਿਚ ਜੰਗਲਾਂ ਨੂੰ ਅੱਗ (ਲੱਗ ਪੈਂਦੀ ਹੈ), ਸਾਉਣ ਵਿਚ ਬਿਜਲੀਆਂ (ਚਮਕਦੀਆਂ ਹਨ), ਚੇਤਿ = ਚੇਤਰ (ਦੇ ਮਹੀਨੇ) ਵਿਚ। ਡਉ = ਜੰਗਲ ਦੀ ਅੱਗ। ਸਾਵਣਿ = ਸਾਵਣ ਦੇ ਮਹੀਨੇ ਵਿਚ।
ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥
and as the bride's arms adorn her husband's neck in winter;||6||
ਸਿਆਲ ਵਿਚ (ਇਸਤ੍ਰੀਆਂ ਦੀਆਂ) ਸੁਹਣੀਆਂ ਬਾਹਾਂ (ਆਪਣੇ) ਖਸਮਾਂ ਦੇ ਗਲ ਵਿਚ ਸੋਭਦੀਆਂ ਹਨ ॥੬॥ ਸੋਹੰਦੀਆਂ = ਸੋਹਣੀਆਂ ਲੱਗਦੀਆਂ ਹਨ। ਪਿਰ ਗਲਿ = ਪਤੀ ਦੇ ਗਲ ਵਿਚ। ਬਾਹੜੀਆਂ = ਸੋਹਣੀਆਂ ਬਾਹਾਂ ॥੬॥
ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥
Just so, the transitory human bodies pass away. Reflect upon this in your mind.
(ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇ ਸਿਰ ਹੋ ਕੇ ਤੁਰੀ ਜਾ ਰਹੀ ਹੈ; ਜਗਤ ਤੋਂ) ਤੁਰ ਜਾਣ ਵਾਲੇ ਜੀਵ (ਆਪੋ ਆਪਣਾ ਸਮਾ ਲੰਘਾ ਕੇ) ਤੁਰੇ ਜਾ ਰਹੇ ਹਨ; ਹੇ ਮਨ! ਵਿਚਾਰ ਕੇ ਵੇਖ, ਚਲੇ = ਤੁਰੇ ਜਾ ਰਹੇ ਹਨ। ਚਲਣਹਾਰ = ਨਾਸਵੰਤ ਜੀਵ।
ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥
It takes six months to form the body, but it breaks in an instant. ||7||
ਜਿਸ ਸਰੀਰ ਦੇ ਬਣਨ ਵਿਚ ਛੇ ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇਕ ਪਲ ਹੀ ਲੱਗਦਾ ਹੈ ॥੭॥ ਛਿਅ ਮਾਹ = ਛੇ ਮਹੀਨੇ। ਹਿਕੁ ਖਿਨੋ = ਇਕ ਪਲ ॥੭॥
ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥
O Fareed, the earth asks the sky, "Where have the boatmen gone?"
ਹੇ ਫ਼ਰੀਦ! ਇਸ ਗੱਲ ਦੇ ਜ਼ਿਮੀਂ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ। ਖੇਵਟ = ਮੱਲਾਹ, ਵੱਡੇ ਵੱਡੇ ਆਗੂ। ਕਿੰਨਿ = ਕਿੰਨੇ, ਕਿਤਨੇ ਕੁ। ਗਏ = ਲੰਘ ਗਏ ਹਨ।
ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥
Some have been cremated, and some lie in their graves; their souls are suffering rebukes. ||8||2||
ਸਰੀਰ ਤਾਂ ਕਬਰਾਂ ਵਿਚ ਗਲ ਜਾਂਦੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜਿੰਦ ਸਹਾਰਦੀ ਹੈ ॥੮॥੨॥ ਜਾਲਣ = ਦੁੱਖ ਸਹਾਰਨੇ। ਗੋਰਾਂ ਨਾਲਿ = ਕਬਰਾਂ ਨਾਲ। ਜੀਅ = ਜਿੰਦ, ਜੀਵ ॥੮॥੨॥