ਅਸਟਪਦੀ

Ashtapadee:

ਅਸ਼ਟਪਦੀ।

ਜਬ ਅਕਾਰੁ ਇਹੁ ਕਛੁ ਦ੍ਰਿਸਟੇਤਾ

When this world had not yet appeared in any form,

ਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ, ਅਕਾਰੁ = ਸਰੂਪ, ਸ਼ਕਲ। ਦ੍ਰਿਸਟੇਤਾ = ਦਿੱਸਦਾ।

ਪਾਪ ਪੁੰਨ ਤਬ ਕਹ ਤੇ ਹੋਤਾ

who then committed sins and performed good deeds?

ਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ? ਕਹ ਤੇ = ਕਿਸ (ਜੀਵ) ਤੋਂ?

ਜਬ ਧਾਰੀ ਆਪਨ ਸੁੰਨ ਸਮਾਧਿ

When the Lord Himself was in Profound Samaadhi,

ਜਦੋਂ (ਪ੍ਰਭੂ ਨੇ) ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ (ਭਾਵ ਜਦੋਂ ਆਪਣੇ ਆਪ ਵਿਚ ਹੀ ਮਸਤ ਸੀ),

ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ

then against whom were hate and jealousy directed?

ਤਦੋਂ (ਕਿਸ ਨੇ) ਕਿਸੇ ਨਾਲ ਵੈਰ-ਵਿਰੋਧ ਕਮਾਉਣਾ ਸੀ? ਕਿਸੁ ਸੰਗਿ = ਕਿਸ ਦੇ ਨਾਲ?

ਜਬ ਇਸ ਕਾ ਬਰਨੁ ਚਿਹਨੁ ਜਾਪਤ

When there was no color or shape to be seen,

ਜਦੋਂ ਇਸ (ਜਗਤ) ਦਾ ਕੋਈ ਰੰਗ-ਰੂਪ ਹੀ ਨਹੀਂ ਸੀ ਦਿੱਸਦਾ, ਬਰਨੁ = ਵਰਣ, ਰੰਗ। ਚਿਹਨੁ = ਨਿਸ਼ਾਨ। ਨ ਜਾਪਤ = ਨਹੀਂ ਸੀ ਜਾਪਦਾ, ਨਹੀਂ ਸੀ ਦਿੱਸਦਾ।

ਤਬ ਹਰਖ ਸੋਗ ਕਹੁ ਕਿਸਹਿ ਬਿਆਪਤ

then who experienced joy and sorrow?

ਤਦੋਂ ਦੱਸੋ ਖ਼ੁਸ਼ੀ ਜਾਂ ਚਿੰਤਾ ਕਿਸ ਨੂੰ ਪੋਹ ਸਕਦੇ ਸਨ? ਹਰਖ = ਖ਼ੁਸ਼ੀ। ਸੋਗ = ਚਿੰਤਾ। ਬਿਆਪਤ = ਪੋਹ ਸਕਦਾ ਸੀ।

ਜਬ ਆਪਨ ਆਪ ਆਪਿ ਪਾਰਬ੍ਰਹਮ

When the Supreme Lord Himself was Himself All-in-all,

ਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ,

ਤਬ ਮੋਹ ਕਹਾ ਕਿਸੁ ਹੋਵਤ ਭਰਮ

then where was emotional attachment, and who had doubts?

ਤਦੋਂ ਮੋਹ ਕਿਥੇ ਹੋ ਸਕਦਾ ਸੀ, ਤੇ ਭਰਮ-ਭੁਲੇਖੇ ਕਿਸ ਨੂੰ ਹੋ ਸਕਦੇ ਸਨ?

ਆਪਨ ਖੇਲੁ ਆਪਿ ਵਰਤੀਜਾ

He Himself has staged His own drama;

(ਜਗਤ ਰੂਪ) ਅਪਾਣੀ ਖੇਡ ਪ੍ਰਭੂ ਨੇ ਆਪ ਬਣਾਈ ਹੈ, ਵਰਤੀਜਾ = ਵਰਤਾਇਆ।

ਨਾਨਕ ਕਰਨੈਹਾਰੁ ਦੂਜਾ ॥੧॥

O Nanak, there is no other Creator. ||1||

ਹੇ ਨਾਨਕ! (ਉਸ ਤੋਂ ਬਿਨਾ ਇਸ ਖੇਡ ਦਾ) ਬਨਾਉਣ ਵਾਲਾ ਕੋਈ ਹੋਰ ਨਹੀਂ ਹੈ ॥੧॥