ਕਾਨੜਾ ਮਹਲਾ ੫ ॥
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
ਸੰਤਨ ਪਹਿ ਆਪਿ ਉਧਾਰਨ ਆਇਓ ॥੧॥ ਰਹਾਉ ॥
I have come to the Saints to save myself. ||1||Pause||
(ਜਗਤ ਦੇ ਜੀਵਾਂ ਨੂੰ) ਵਿਕਾਰਾਂ ਤੋਂ ਬਚਾਣ ਲਈ (ਪਰਮਾਤਮਾ) ਆਪ ਸੰਤ ਜਨਾਂ ਦੇ ਹਿਰਦੇ ਵਿਚ ਆ ਵੱਸਦਾ ਹੈ ॥੧॥ ਰਹਾਉ ॥ ਪਹਿ = ਪਾਸ, ਕੋਲ, ਦੇ ਹਿਰਦੇ ਵਿਚ। ਉਧਾਰਨ = (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ॥੧॥ ਰਹਾਉ ॥
ਦਰਸਨ ਭੇਟਤ ਹੋਤ ਪੁਨੀਤਾ ਹਰਿ ਹਰਿ ਮੰਤ੍ਰੁ ਦ੍ਰਿੜਾਇਓ ॥੧॥
Gazing upon the Blessed Vision of their Darshan, I am sanctified; they have implanted the Mantra of the Lord, Har, Har, within me. ||1||
(ਜੀਵ ਗੁਰੂ ਦਾ) ਦਰਸਨ ਕਰਦਿਆਂ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਗੁਰੂ ਉਹਨਾਂ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਕਰ ਦੇਂਦਾ ਹੈ ॥੧॥ ਦਰਸਨ ਭੇਟਤ = (ਸੰਤ ਜਨਾਂ ਦਾ, ਗੁਰੂ ਦਾ) ਦਰਸਨ ਕਰਦਿਆਂ। ਪੁਨੀਤਾ = ਪਵਿੱਤਰ, ਚੰਗੇ ਜੀਵਨ ਵਾਲਾ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕਰਦਾ ਹੈ ॥੧॥
ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥੨॥
The disease has been eradicated, and my mind has become immaculate. I have taken the healing medicine of the Lord, Har, Har. ||2||
(ਜਿਹੜੇ ਮਨੁੱਖ ਗੁਰੂ ਪਾਸੋਂ) ਹਰਿ-ਨਾਮ ਦੀ ਦਵਾਈ (ਲੈ ਕੇ) ਖਾਂਦੇ ਹਨ (ਉਹਨਾਂ ਦੇ) ਸਾਰੇ ਰੋਗ ਕੱਟੇ ਜਾਂਦੇ ਹਨ, (ਉਹਨਾਂ ਦੇ) ਮਨ ਪਵਿੱਤਰ ਹੋ ਜਾਂਦੇ ਹਨ ॥੨॥ ਨਿਰਮਲ = ਸਾਫ਼। ਅਉਖਧੁ = ਦਵਾਈ ॥੨॥
ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ ॥੩॥
I have become steady and stable, and I dwell in the home of peace. I shall never again wander anywhere. ||3||
(ਗੁਰੂ ਪਾਸੋਂ ਨਾਮ-ਦਵਾਈ ਲੈ ਕੇ ਖਾਣ ਵਾਲੇ ਮਨੁੱਖ) ਅਡੋਲ-ਚਿੱਤ ਹੋ ਜਾਂਦੇ ਹਨ; ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, (ਇਸ ਆਨੰਦ ਨੂੰ ਛੱਡ ਕੇ ਉਹ) ਮੁੜ ਹੋਰ ਕਿਸੇ ਭੀ ਪਾਸੇ ਨਹੀਂ ਭਟਕਦੇ ॥੩॥ ਅਸਥਿਤ = ਅਡੋਲ-ਚਿੱਤ। ਸੁਖ ਥਾਨਾ = ਆਤਮਕ ਅਡੋਲਤਾ ਵਿਚ। ਬਹੁਰਿ = ਫਿਰ, ਮੁੜ। ਕਤਹੂ = ਕਿਤੇ ਭੀ। ਧਾਇਓ = ਭਟਕਦਾ, ਦੌੜਦਾ ॥੩॥
ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ ॥੪॥੭॥
By the Grace of the Saints, the people and all their generations are saved; O Nanak, they are not engrossed in Maya. ||4||7||
ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਨਾਮ-ਦਵਾਈ ਖਾ ਕੇ ਉਹ ਨਿਰੇ ਆਪ ਹੀ ਨਹੀਂ ਤਰਦੇ; ਉਹਨਾਂ ਦੀ) ਕੁਲ ਦੇ ਲੋਕ ਭੀ (ਸੰਸਾਰ-ਸਮੁੰਦਰ ਤੋਂ ਪਾਰ) ਲੰਘ ਜਾਂਦੇ ਹਨ; ਉਹਨਾਂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ॥੪॥੭॥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕੁਲ ਲੋਗਾ = (ਉਸ ਦੀ) ਕੁਲ ਦੇ ਸਾਰੇ ਲੋਕ। ਲਿਪਤ ਨ ਮਾਇਓ = ਮਾਇਆ ਵਿਚ ਨਹੀਂ ਫਸਦਾ, ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ॥੪॥੭॥