ਗਉੜੀ ਮਹਲਾ ੫ ॥

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀਂ।

ਰੇ ਮਨ ਮੇਰੇ ਤੂੰ ਤਾ ਕਉ ਆਹਿ ॥

O my mind, seek the One,

ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰ, ਰੇ = ਹੇ! ਕਉ = ਨੂੰ। ਆਹਿ = ਤਾਂਘ ਕਰ।

ਜਾ ਕੈ ਊਣਾ ਕਛਹੂ ਨਾਹਿ ॥੧॥

who lacks nothing. ||1||

ਜਿਸ ਦੇ ਘਰ ਵਿਚ ਕਿਸੇ ਚੀਜ਼ ਦੀ ਭੀ ਘਾਟ ਨਹੀਂ ਹੈ ॥੧॥ ਜਾ ਕੈ = ਜਿਸ ਦੇ ਘਰ ਵਿਚ। ਊਣਾ = ਊਣਤਾ, ਘਾਟ, ਕਮੀ ॥੧॥

ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥

Make the Beloved Lord your friend.

ਹੇ ਮੇਰੇ ਮਿੱਤਰ ਮਨ! ਪਰਮਾਤਮਾ ਵਰਗਾ ਪ੍ਰੀਤਮ ਬਣਾ, ਸਾ = ਵਰਗਾ। ਕਰਿ = ਬਣਾ।

ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥

Keep Him constantly in your mind; He is the Support of the breath of life. ||1||Pause||

ਉਸ (ਪ੍ਰੀਤਮ ਨੂੰ) ਪ੍ਰਾਣਾਂ ਦੇ ਆਸਰੇ (ਪ੍ਰੀਤਮ) ਨੂੰ ਸਦਾ ਆਪਣੇ ਚਿੱਤ ਵਿਚ ਪ੍ਰੋ ਰੱਖ ॥੧॥ ਰਹਾਉ ॥ ਸਦ = ਸਦਾ ॥੧॥ ਰਹਾਉ ॥

ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥

O my mind, serve Him;

ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ, ਸੇਵਿ = ਸਿਮਰ, ਸੇਵਾ-ਭਗਤੀ ਕਰ।

ਆਦਿ ਪੁਰਖ ਅਪਰੰਪਰ ਦੇਵ ॥੨॥

He is the Primal Being, the Infinite Divine Lord. ||2||

ਜੋ (ਸਾਰੇ ਜਗਤ ਦਾ) ਮੂਲ ਹੈ, ਜੋ ਸਭ ਵਿਚ ਵਿਆਪਕ ਹੈ ਜੋ ਪਰੇ ਤੋਂ ਪਰੇ ਹੈ (ਬੇਅੰਤ ਹੈ) ਤੇ ਜੋ ਪ੍ਰਕਾਸ਼-ਰੂਪ ਹੈ ॥੨॥ ਆਦਿ = ਸਭ ਦਾ ਮੁੱਢ। ਪੁਰਖ = ਸਰਬ-ਵਿਆਪਕ। ਅਪਰੰਪਰ = ਪਰੇ ਤੋਂ ਪਰੇ ॥੨॥

ਤਿਸੁ ਊਪਰਿ ਮਨ ਕਰਿ ਤੂੰ ਆਸਾ ॥

Place your hopes in the One

ਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਉਤੇ (ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਦੀ) ਆਸ ਰੱਖ, ਮਨ = ਹੇ ਮਨ!

ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥

who is the Support of all beings, from the very beginning of time, and throughout the ages. ||3||

ਜਿਸ (ਦੀ ਸਹਾਇਤਾ) ਦਾ ਭਰੋਸਾ ਸਦਾ ਤੋਂ ਹੀ (ਸਭ ਜੀਵਾਂ ਨੂੰ ਹੈ) ॥੩॥ ਆਦਿ = ਸ਼ੁਰੂ ਤੋਂ ਹੀ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ ਹੀ। ਜਾ ਕਾ = ਜਿਸ ਦਾ ॥੩॥

ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥

His Love brings eternal peace;

(ਹੇ ਭਾਈ!) ਜਿਸ ਪਰਮਾਤਮਾ ਨਾਲ ਪ੍ਰੀਤਿ ਕਰਨ ਦੀ ਬਰਕਤਿ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ,

ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥

meeting the Guru, Nanak sings His Glorious Praises. ||4||39||108||

ਨਾਨਕ (ਆਪਣੇ) ਗੁਰੂ ਨੂੰ ਮਿਲ ਕੇ ਉਸ ਦੇ ਗੁਣ ਗਾਂਦਾ ਹੈ ॥੪॥੩੯॥੧੦੮॥ ਨਾਨਕੁ ਗਾਵੈ = ਨਾਨਕ ਗਾਂਦਾ ਹੈ {ਲਫ਼ਜ਼ 'ਨਾਨਕੁ' ਕਰਤਾ ਕਾਰਕ, ਇਕ-ਵਚਨ ਹੈ}। ਸੋਇ = ਉਸ ਪ੍ਰਭ ਨੂੰ ਹੀ ॥੪॥