ਬਸੰਤੁ ਮਹਲਾ ਇਕ ਤੁਕਾ

Basant, Third Mehl, Ek-Thukay:

ਬਸੰਤ ਤੀਜੀ ਪਾਤਿਸ਼ਾਹੀ ਇਕ ਤੁਕਾ।

ਸਾਹਿਬ ਭਾਵੈ ਸੇਵਕੁ ਸੇਵਾ ਕਰੈ

When it pleases our Lord and Master, His servant serves Him.

ਜੇ ਮਾਲਕ-ਪ੍ਰਭੂ ਨੂੰ ਪਸੰਦ ਆਵੇ ਤਾਂ ਹੀ (ਕੋਈ) ਸੇਵਕ ਪ੍ਰਭੂ ਦੀ ਸੇਵਾ (ਭਗਤੀ) ਕਰ ਸਕਦਾ ਹੈ। ਸਾਹਿਬ ਭਾਵੈ = ਜੇ ਮਾਲਕ ਨੂੰ ਚੰਗਾ ਲੱਗੇ।

ਜੀਵਤੁ ਮਰੈ ਸਭਿ ਕੁਲ ਉਧਰੈ ॥੧॥

He remains dead while yet alive, and redeems all his ancestors. ||1||

ਉਹ ਸੇਵਕ ਜਗਤ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਆਪਣੇ ਸਾਰੇ ਕੁਲ ਭੀ (ਇਸ ਮੋਹ ਤੋਂ) ਬਚਾ ਲੈਂਦਾ ਹੈ ॥੧॥ ਜੀਵਤੁ ਮਰੈ = ਦੁਨੀਆ ਵਿਚ ਵਰਤਦਾ ਹੋਇਆ ਮਾਇਆ ਦੇ ਮੋਹ ਵਲੋਂ ਉਪਰਾਮ ਹੁੰਦਾ ਹੈ। ਸਭਿ = ਸਾਰੇ। ਉਧਰੈ = (ਵਿਕਾਰਾਂ ਤੋਂ) ਬਚਾ ਲੈਂਦਾ ਹੈ ॥੧॥

ਤੇਰੀ ਭਗਤਿ ਛੋਡਉ ਕਿਆ ਕੋ ਹਸੈ

I shall not renounce Your devotional worship, O Lord; what does it matter if people laugh at me?

ਹੇ ਪ੍ਰਭੂ! ਮੈਂ ਤੇਰੀ ਭਗਤੀ ਨਹੀਂ ਛੱਡਾਂਗਾ (ਭਾਵੇਂ ਇਸ ਕਾਰਨ ਜਗਤ ਹਾਸੇ-ਮਖ਼ੌਲ ਕਰੇ), ਮੈਂ ਕਿਸੇ ਦੇ ਹਾਸੇ ਦੀ ਪਰਵਾਹ ਨਹੀਂ ਕਰਾਂਗਾ[ ਨ ਛੋਡਉ = ਮੈਂ ਨਹੀਂ ਛੱਡਾਂਗਾ। ਕਿਆ ਕੋ ਹਸੈ = ਕੋਈ ਕੀਹ (ਮੇਰੇ ਉਤੇ) ਹੱਸ ਲਏਗਾ? ਮੈਂ ਕਿਸੇ ਦੇ ਹਾਸੇ ਮਖ਼ੌਲ ਦੀ ਪਰਵਾਹ ਨਹੀਂ ਕਰਾਂਗਾ।

ਸਾਚੁ ਨਾਮੁ ਮੇਰੈ ਹਿਰਦੈ ਵਸੈ ॥੧॥ ਰਹਾਉ

The True Name abides within my heart. ||1||Pause||

(ਹੇ ਪ੍ਰਭੂ! ਮੇਹਰ ਕਰ! ਤੇਰਾ) ਸਦਾ ਕਾਇਮ ਰਹਿਣ ਵਾਲਾ ਨਾਮ ਮੇਰੇ ਹਿਰਦੇ ਵਿਚ ਵੱਸਿਆ ਰਹੇ ॥੧॥ ਰਹਾਉ ॥ ਮੇਰੈ ਹਿਰਦੈ = ਮੇਰੇ ਹਿਰਦੇ ਵਿਚ ॥੧॥ ਰਹਾਉ ॥

ਜੈਸੇ ਮਾਇਆ ਮੋਹਿ ਪ੍ਰਾਣੀ ਗਲਤੁ ਰਹੈ

Just as the mortal remains engrossed in attachment to Maya,

ਜਿਵੇਂ ਕੋਈ ਪ੍ਰਾਣੀ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹੈ (ਤੇ ਕਿਸੇ ਹੋਰ ਪਾਸੇ ਉਹ ਧਿਆਨ ਨਹੀਂ ਦੇਂਦਾ), ਮੋਹਿ = ਮੋਹ ਵਿਚ। ਗਲਤੁ ਰਹੈ = ਡੁੱਬਾ ਰਹਿੰਦਾ ਹੈ।

ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ॥੨॥

so does the Lord's humble Saint remain absorbed in the Lord's Name. ||2||

ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ ॥੨॥ ਰਵਤ ਰਹੈ = ਸਿਮਰਦਾ ਰਹਿੰਦਾ ਹੈ ॥੨॥

ਮੈ ਮੂਰਖ ਮੁਗਧ ਊਪਰਿ ਕਰਹੁ ਦਇਆ

I am foolish and ignorant, O Lord; please be merciful to me.

ਹੇ ਪ੍ਰਭੂ! ਮੈਂ ਮੂਰਖ ਅੰਞਾਣ ਉਤੇ ਮੇਹਰ ਕਰ, ਮੁਗਧ = ਮੂੜ੍ਹ, ਮੂਰਖ।

ਤਉ ਸਰਣਾਗਤਿ ਰਹਉ ਪਇਆ ॥੩॥

May I remain in Your Sanctuary. ||3||

(ਤਾ ਕਿ) ਮੈਂ ਤੇਰੀ ਸਰਨ ਵਿਚ ਹੀ ਪਿਆ ਰਹਾਂ ॥੩॥ ਤਉ = ਤੇਰੀ। ਰਹਉ ਪਇਆ = ਮੈਂ ਪਿਆ ਰਹਾਂ ॥੩॥

ਕਹਤੁ ਨਾਨਕੁ ਸੰਸਾਰ ਕੇ ਨਿਹਫਲ ਕਾਮਾ

Says Nanak, worldly affairs are fruitless.

ਨਾਨਕ ਆਖਦਾ ਹੈ ਕਿ ਜਗਤ ਦੇ ਸਾਰੇ ਕੰਮ (ਆਖ਼ਰ) ਵਿਅਰਥ (ਸਾਬਤ ਹੁੰਦੇ) ਹਨ (ਫਿਰ ਭੀ ਜੀਵ ਨਿਰੇ ਦੁਨੀਆ ਦੇ ਧੰਧਿਆਂ ਵਿਚ ਹੀ ਖਚਿਤ ਰਹਿੰਦੇ ਹਨ)। ਨਿਹਫਲ = ਵਿਅਰਥ।

ਗੁਰ ਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ ॥੪॥੮॥

Only by Guru's Grace does one receive the Nectar of the Naam, the Name of the Lord. ||4||8||

ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਬੰਦਾ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰਦਾ ਹੈ ॥੪॥੮॥ ਕੋ = ਕੋਈ ਮਨੁੱਖ ॥੪॥੮॥