ਸਲੋਕ ॥
Salok:
ਸਲੋਕ।
ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ॥
Princely pleasures are not sweet; sensual enjoyments are not sweet; the pleasures of Maya are not sweet.
ਨਾਹ ਹੀ ਰਾਜ ਦੇ ਸੁਖ, ਨਾਹ ਹੀ ਭੋਗਾਂ ਦੇ ਚਸਕੇ ਅਤੇ ਨਾਹ ਹੀ ਮਾਇਆ ਦੀਆਂ ਮੌਜਾਂ-ਇਹ ਕੋਈ ਭੀ ਸੁਆਦਲੇ ਨਹੀਂ ਹਨ, ਚ = ਅਤੇ। ਨ ਚ = ਅਤੇ ਨਾਲ ਹੀ। ਮਿਸਟ = ਮਿੱਠਾ। ਰਸ = ਸੁਆਦ, ਚਸਕੇ।
ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ॥੧॥
The Saadh Sangat, the Company of the Holy, is sweet, O slave Nanak; the Blessed Vision of God's Darshan is sweet. ||1||
ਹੇ ਨਾਨਕ! ਸਤਸੰਗ ਵਿਚੋਂ (ਮਿਲਿਆ) ਪ੍ਰਭੂ ਦਾ ਨਾਮ ਮਿੱਠਾ ਹੈ ਤੇ ਸੇਵਕਾਂ ਨੂੰ ਪ੍ਰਭੂ ਦਾ ਦੀਦਾਰ ਮਿੱਠਾ ਲੱਗਦਾ ਹੈ ॥੧॥ ਸਾਧ ਸੰਗਿ = ਸਾਧ ਸੰਗਤਿ ਵਿਚ। ਦਾਸ ਮਿਸਟੰ = ਦਾਸਾਂ ਨੂੰ ਮਿੱਠਾ ਲੱਗਦਾ ਹੈ। ਪ੍ਰਭ ਦਰਸਨੰ = ਪ੍ਰਭੂ ਦਾ ਦੀਦਾਰ ॥੧॥
ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ ॥
I have enshrined that love which drenches my soul.
ਜਿਸ ਮਨੁੱਖ ਨੂੰ ਉਹ ਪਿਆਰ ਲੱਗ ਜਾਏ ਜਿਸ ਨਾਲ ਅੰਦਰੋਂ ਮਨ (ਪ੍ਰਭੂ ਦੇ ਨਾਲ) ਰੰਗਿਆ ਜਾਏ, ਨੇਹੁ = ਪ੍ਰੇਮ। ਮਝਾਹੂ = ਅੰਦਰੋਂ। ਰਤਿਆ = ਰੰਗਿਆ ਗਿਆ ਹੈ।
ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ ॥੨॥
I have been pierced by the Truth, O Nanak; the Master seems so sweet to me. ||2||
ਤੇ ਜਿਸ ਦਾ ਮਨ ਸੱਚੇ ਨਾਮ-ਰੂਪ ਪਦਾਰਥ (ਭਾਵ, ਮੋਤੀ) ਨਾਲ ਪ੍ਰੋਤਾ ਜਾਏ, ਹੇ ਨਾਨਕ! ਉਸ ਮਨੁੱਖ ਨੂੰ ਮਾਲਕ ਪ੍ਰਭੂ ਪਿਆਰਾ ਲੱਗਦਾ ਹੈ ॥੨॥ ਵਿਧੜੋ = ਵਿੱਝ ਗਿਆ ਹੈ। ਸਚ ਥੋਕਿ = ਸੱਚੇ ਨਾਮ-ਰੂਪ ਪਦਾਰਥ ਨਾਲ। ਧਣੀ = ਮਾਲਕ ਪ੍ਰਭੂ ॥੨॥